The Khalas Tv Blog Punjab ਬਹਿਬਲ ਕਲਾਂ ਮੋਰਚੇ ਵੱਲੋਂ ਸਰਕਾਰ ਨੂੰ ਅਖੀਰਲਾ ਅਲਟੀਮੇਟਮ,ਰਾਘਵ ਚੱਢਾ ਦੀ ਭੂਮਿਕਾ ‘ਤੇ ਉੱਠੇ ਸਵਾਲ
Punjab

ਬਹਿਬਲ ਕਲਾਂ ਮੋਰਚੇ ਵੱਲੋਂ ਸਰਕਾਰ ਨੂੰ ਅਖੀਰਲਾ ਅਲਟੀਮੇਟਮ,ਰਾਘਵ ਚੱਢਾ ਦੀ ਭੂਮਿਕਾ ‘ਤੇ ਉੱਠੇ ਸਵਾਲ

ਸਪੀਕਰ ਕੁਲਤਾਰ ਸੰਧਵਾਂ ਵੀ ਬਹਿਬਲ ਕਲਾਂ ਮੋਰਚੇ ਵਿੱਚ ਸ਼ਾਮਲ ਹੋਏ ਅਤੇ ਸਮਾਂ ਮੰਗਿਆ

ਦ ਖ਼ਾਲਸ ਬਿਊਰੋ : ਬਹਿਬਲ ਕਲਾਂ ਮੋਰਚੇ ਵਿੱਚ ਬਰਗਾੜੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਗੋ ਲੀ ਕਾਂ ਡ ਵਿੱਚ ਇਨਸਾਫ਼ ਦਵਾਉਣ ਦੇ ਲਈ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਹੋਰ ਦਿੱਤਾ ਗਿਆ ਹੈ। 16 ਅਗਸਤ ਨੂੰ ਮੁੜ ਤੋਂ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਸੰਗਤਾਂ ਦੇ ਦਿਸ਼ਾ ਨਿਰਦੇਸ਼ ਵਿੱਚ ਅਗਲੀ ਰੂਪ ਰੇਖਾ ਤੈਅ ਕੀਤੀ ਜਾਵੇਗੀ। ਇਸ ਦੌਰਾਨ ਧਰਨੇ ਵਾਲੀ ਥਾਂ ‘ਤੇ ਸਹਿਤ ਪਾਠ ਰੱਖੇ ਜਾਣਗੇ, ਜਿੰਨਾਂ ਦਾ ਭੋਗ 15 ਅਗਸਤ ਨੂੰ ਪਾਇਆ ਜਾਵੇਗਾ ।

ਮੋਰਚੇ ਦੀ ਅਗਵਾਈ ਕਰ ਰਹੇ ਗੋ ਲੀ ਕਾਂ ਡ ‘ਚ ਸ਼ ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਨੇ ਪੁੱਤਰ ਸੁਖਰਾਜ ਸਿੰਘ ਨੇ ਸਿੱਖ ਸੰਗਤ ਨੂੰ 15 ਅਗਸਤ ਨੂੰ ਕੇਸਰੀ ਖਾਲਸਾਈ ਝੰਡੇ ਲਗਾਉਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਅਤੇ ਹੋਰ ਸਿੱਖ ਜਥੇਬੰਦੀਆਂ ਵੀ ਧਰਨੇ ਵਾਲੀ ਥਾਂ ‘ਤੇ ਪਹੁੰਚੀਆਂ । ਕੁਲਤਾਰ ਸੰਧਵਾਂ ਨੇ ਸਿੱਖ ਸੰਗਤ ਤੋਂ ਬੇਅਦਬੀ ਦੇ ਇਨਸਾਫ ਲਈ ਸਰਕਾਰ ਨੂੰ ਹੋਰ ਸਮਾਂ ਦੇਣ ਦੀ ਮੰਗ ਕੀਤੀ ਸੀ, ਜਦਕਿ ਸਿੱਖ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਰਾਘਵ ਚੱਢਾ ਨੂੰ ਲੈ ਕੇ ਕੁਲਤਾਰ ਸੰਧਵਾਂ ‘ਤੇ ਤਿੱਖਾ ਤੰਜ ਕੱਸਿਆ ਹੈ।

ਕੁਲਤਾਰ ਸੰਧਵਾਂ ਦੀ ਅਪੀਲ

ਬਹਿਬਲ ਕਲਾਂ ਮੋਰਚੇ ਵਿੱਚ ਪਹੁੰਚੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ 7 ਸਾਲਾਂ ਵਿੱਚ ਅਜਿਹਾ ਕੋਈ ਸਮਾਂ ਨਹੀਂ ਆਇਆ ਜਦੋਂ ਉਹ ਬੇਅਦਬੀ ਲਈ ਲੱਗੇ ਮੋਰਚੇ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਤਿੰਨ ਮੁੱਖ ਮੰਤਰੀ ਨੇ ਪਾਪ ਦੇ ਖੂਹ ਵਿੱਚ ਡਿੱਗੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਸਰਕਾਰ ਹੈ। ਸੰਗਤ ਜਿਵੇਂ ਕਹੇਗੀ ਉਸੇ ਤਰ੍ਹਾਂ ਹੀ ਇਨਸਾਫ਼ ਹੋਵੇਗਾ। ਸੰਗਤ ਗੁਰੂ ਰੂਪ ਹੈ,ਪੰਜਾਬ ਵਿੱਚ ਇਹ ਵੱਡਾ ਮੁੱਦਾ ਹੈ , ਹੁਣ ਇਨਸਾਫ਼ ਹੋਵੇਗਾ ਪਰ ਹੱਥ ਜੋੜ ਕੇ ਬੇਨਤੀ ਹੈ ਕਿ ਥੋੜਾ ਸਮਾਂ ਦਿਉ।

ਹਾਲਾਂਕਿ ਕੁਲਤਾਰ ਸੰਧਵਾਂ ਦੀ ਅਪੀਲ ਨੂੰ ਮਨਜ਼ੂਰ ਕਰਦੇ ਹੋਏ ਬਹਿਬ ਕਲਾਂ ਮੋਰਚੇ ਵੱਲੋਂ ਸਰਕਾਰ ਨੂੰ 15 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਹੈ । ਜਦਕਿ ਇਸ ਤੋਂ ਪਹਿਲਾਂ ਕਾਨੂੰਨ ਮੰਤਰੀ ਹਰਜੋਤ ਬੈਂਸ ਜਦੋਂ ਆਏ ਸਨ ਤਾਂ ਮੋਰਚੇ ਵੱਲੋਂ ਸਮਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਹੁਣ ਵੱਡਾ ਸਵਾਲ ਇਹ ਹੈ ਕਿ ਮੋਰਚ ਵੱਲੋਂ ਦਿੱਤੇ ਗਏ 15 ਦਿਨਾਂ ਦੇ ਅਲਟੀਮੇਟਮ ਦੌਰਾਨ ਕਿ ਸਰਕਾਰ ਬੇਅਦਬੀ ਦੇ ਮੁਲਜ਼ਮਾਂ ਖਿਲਾਫ਼ ਕੋਰਟ ਵਿੱਚ ਕੋਈ ਚਲਾਨ ਪੇਸ਼ ਕਰੇਗੀ। ਇਸ ਤੋਂ ਇਲਾਵਾ ਮੋਰਚੇ ਵਿੱਚ ਨਵੇਂ AG ਵਿਨੋਦ ਘਈ ਦੀ ਨਿਯੁਕਤੀ ਦਾ ਮੁੱਦਾ ਵੀ ਉੱਠਿਆ।

ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਲ ਜ਼ਾਮ ਲਗਾਇਆ ਕਿ ਜਿਸ ਵਕੀਲ ਨੇ ਸੌਦਾ ਸਾਦ ਦਾ ਕੇਸ ਲ ੜਿਆ ਹੈ ਉਹ ਕਿਵੇਂ ਸਿੱਖਾਂ ਨੂੰ ਇਨਸਾਫ ਦਿਵਾਏਗਾ। ਹੁਣ ਅਗਲੇ 15 ਦਿਨਾਂ ਵਿੱਚ ਕਿ ਸਰਕਾਰ AG ਨੂੰ ਬਦਲੇਗੀ ਇਸ ‘ਤੇ ਵੀ ਸਰਕਾਰ ਨੂੰ ਫੈਸਲਾ ਲੈਣਾ ਹੋਵੇਗਾ, ਉਧਰ ਮੋਰਚੇ ਵਿੱਚ ਪਹੁੰਚੇ ਹਰਜਿੰਦਰ ਸਿੰਘ ਮਾਂਝੀ ਨੇ ਕੁਲਤਾਰ ਸੰਧਵਾ ਨੂੰ ਰਾਘਵ ਚੱਢਾ ਦਾ ਨਾਂ ਲੈਕੇ ਖਰੀਆਂ-ਖਰੀਆਂ ਸੁਣਾਈਆਂ ਹਨ।

ਹਰਜਿੰਦਰ ਸਿੰਘ ਮਾਂਝੀ ਦੀਆਂ ਖਰੀਆਂ-ਖਰੀਆਂ

ਮੋਰਚੇ ਵਿੱਚ ਪਹੁੰਚੇ ਹਰਜਿੰਦਰ ਸਿੰਘ ਮਾਂਝੀ ਨੇ ਸਪੀਕਰ ਕੁਲਤਾਰ ਸੰਧਵਾਂ ਨੂੰ ਖਰੀਆਂ-ਖਰੀਆਂ ਸੁਣਾਈਆ। ਮਾਂਝੀ ਨੇ ਸੰਧਵਾਂ ਨੂੰ ਕਿਹਾ ‘ਪੰਜਾਬ ਦੀ ਸਰਕਾਰ ਰਾਘਵ ਚੱਢਾ ਚੱਲਾ ਰਿਹਾ ਹੈ, ਤੁਸੀਂ ਇਨਸਾਫ ਦਵਾਉ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਵਿੱਚ ਜਾ ਕੇ ਭੁੱਲ ਬਖਸ਼ਾਉ ਅਤੇ ਕਹੋ ਕਿ ਮੈਂ ਵੀ ਬੇਅਦਬੀ ਦੀਆਂ ਗੱਲਾਂ ਕਰਕੇ ਪਾਵਰ ਵਿੱਚ ਆਇਆ ਪਰ ਸਾਡੇ ਸਿਰ ‘ਤੇ ਚੱਢੇ ਵਰਗਾ ਨਲਾਇਕ ਬਿਠਾ ਦਿੱਤਾ ਹੈ। ਕੁਰਸੀਆਂ ਚੱਲੀ ਜਾਣਈਆ ਹਨ। ਗੁਰੂ ਦੇ ਨਾਂ ‘ਤੇ ਬੇਇਮਾਨੀ ਕੋਈ ਨਾ ਕਰੇ,ਬਾਦਲ ਵਰਗੇ ਦਿੱਗਜ ਆਗੂਆਂ ਨੂੰ ਹੁਣ ਕੌਣ ਪੁੱਛ ਦਾ ਹੈ’ ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਅਤੇ ਨਿਹੰਗ ਜਥੇਬੰਦੀ ਵਾਰਿਸ ਪੰਜਾਬ ਵੀ ਬਹਿਬਲ ਕਲਾਂ ਮੋਰਚੇ ਵਿੱਚ ਸ਼ਾਮਲ ਹੋਇਆ ।

Exit mobile version