The Khalas Tv Blog India 10 ਦਿਨਾਂ ਅੰਦਰ ਬਹਿਬਲ ਕਲਾਂ ਗੋ ਲੀਕਾਂਡ ਦਾ ਹੋ ਜਾਵੇਗਾ ਇਨਸਾਫ਼ !
India

10 ਦਿਨਾਂ ਅੰਦਰ ਬਹਿਬਲ ਕਲਾਂ ਗੋ ਲੀਕਾਂਡ ਦਾ ਹੋ ਜਾਵੇਗਾ ਇਨਸਾਫ਼ !

AG ਦਫ਼ਤਰ ਦੀ ਟੀਮ ਨੇ ਬਹਿਬਲ ਕਲਾਂ ਇਨਸਾਫ਼ ਮੋਰਚੇ ਤੋਂ 10 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ

‘ਦ ਖ਼ਾਲਸ ਬਿਊਰੋ : ਬਰਗਾੜੀ ਬੇਅ ਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੇ ਗੋ ਲੀ ਕਾਂ ਡ ਦੀ 2 ਵੱਖ SIT ਜਾਂਚ ਕਰ ਰਹੀਆਂ ਹਨ। ਜਾਂਚ ਵਿੱਚ ਹੋ ਰਹੀ ਦੇਰੀ ਦੇ ਖਿਲਾਫ਼ ਮ੍ਰਿ ਤਕ ਦਾ ਪੁੱਤਰ ਸੁਖਰਾਜ ਸਿੰਘ ਨੇ ਤਕਬੀਨ 8 ਮਹੀਨੇ ਤੋਂ ਬਰਗਾੜੀ ਵਿੱਚ ਮੋਰਚਾ ਲਗਾਇਆ ਹੋਇਆ ਹੈ। ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਬੇਅ ਦਬੀ ਅਤੇ ਗੋ ਲੀ ਕਾਂ ਡ ਦੀ ਜਾਂਚ ਤੇਜ਼ ਕਰਨ ਦਾ ਭਰੋਸਾ ਦਿੱਤਾ ਸੀ। ਉਸ ਤੋਂ ਬਾਅਦ ਪੰਜਾਬ ਦੇ AG ਵੱਲੋਂ ਇੱਕ ਟੀਮ 3 ਮਹੀਨੇ ਪਹਿਲਾਂ ਭੇਜੀ ਗਈ ਸੀ ਅਤੇ ਮੋਰਚੇ ‘ਤੇ ਬੈਠੇ ਸਿੰਘਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਤਿੰਨ ਮਹੀਨੇ ਦੇ ਅੰਦਰ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ ਅਤੇ ਹਰ ਮਹੀਨੇ ਕਾਨੂੰਨੀ ਕਾਰਵਾਈ ਦੀ ਰਿਪੋਰਟ ਦੇਵੇਗੀ। ਤਿੰਨ ਮਹੀਨੇ ਖ਼ਤਮ ਹੋਣ ਤੋਂ ਬਾਅਦ ਇੱਕ ਵਾਰ ਮੁੜ ਤੋਂ AG ਦੀ ਟੀਮ ਪਹੁੰਚੀ ਤਾਂ ਉਨ੍ਹਾਂ ਨੇ ਠੋਸ ਕਾਨੂੰਨੀ ਕਾਰਵਾਈ ਲਈ 10 ਦਿਨਾਂ ਦਾ ਮੋਰਚੇ ਤੋਂ ਹੋਰ ਸਮਾਂ ਮੰਗਿਆ ਹੈ ।

ਸੁਮੇਧ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਝਟਕਾ

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਮੇਧ ਸੈਣੀ ਨੇ ਕੇਂਦਰੀ ਏਜੰਸੀ ਤੋਂ ਗੋ ਲੀ ਕਾਂ ਡ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਇਸ ਦੇ ਬਾਅਦ ADGP LK ਯਾਦਵ ਵਾਲੀ SIT ਨੇ ਸੈਣੀ ਨੂੰ ਪੇਸ਼ ਹੋਣ ਲਈ ਸਮਨ ਭੇਜਿਆ ਹੈ ਪਰ ਸੈਣੀ ਨੇ ਦਿੱਲੀ ਰੁਝੇਵੇ ਦਾ ਹਵਾਲਾ ਦਿੰਦੇ ਹੋਏ ਪੇਸ਼ ਨਾ ਹੋਣ ਦੀ ਚਿੱਠੀ SIT ਨੂੰ ਲਿੱਖੀ ਹੈ,ਉਧਰ ਪੰਜਾਬ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋ ਲੀ ਕਾਂ ਡ ਦੀ ਜਾਂਚ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਇਹ ਨਿਰਦੇਸ਼ ਸੁਮੇਧ ਸੈਣੀ ਦੀ ਪਟੀਸ਼ਨ ਰੱਦ ਕਰਨ ਵੇਲੇ ਦਿੱਤੇ। ਕੋਟਕਪੂਰਾ ਗੋ ਲੀ ਕਾਂ ਡ ਦੀ ਜਾਂਚ ADGP ਦੀ ਅਗਵਾਈ ਵਿੱਚ ਹੋ ਰਹੀ ਹੈ। ਉਧਰ ਬਹਿਬਲ ਕਲਾਂ ਦੀ ਜਾਂਚ IG ਨੌਨਿਹਾਲ ਸਿੰਘ ਦੀ ਟੀਮ ਕਰ ਰਹੀ ਹੈ।

Exit mobile version