‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਐੱਸਆਈਟੀ ਦੀ ਰਿਪੋਰਟ ਕੋਈ ਗੁਪਤ ਦਸਤਾਵੇਜ਼ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜੋ ਰਾਜਨੀਤੀ ਖੇਡੀ ਹੈ, ਇਸ ਮਾਮਲੇ ਵਿੱਚ 9 ਬੰਦੇ ਫੜ੍ਹੇ ਵੀ ਗਏ ਅਤੇ ਇਨ੍ਹਾਂ ਬੰਦਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਗੱਲ ਵੀ ਮੰਨੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ ਰਹੀਮ ਦੇ ਨਾਲ ਸੌਦਾ ਕੀਤਾ, ਅਕਾਲੀ ਦਲ ਨੇ ਸਿਨੇਮਾ ਦੇ ਆਲੇ-ਦੁਆਲੇ ਪੋਸਟਰ ਲਾ ਕੇ ਉਸਦੀਆਂ ਫਿਲਮਾਂ ਚਲਾਈਆਂ। ਅਕਾਲੀ ਦਲ ਨੇ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅੱਗੇ ਪੇਸ਼ ਹੋਣ ਤੋਂ ਬਿਨਾਂ ਹੀ ਮੁਆਫੀ ਦੁਆਈ।
ਬਹਿਬਲ ਕਲਾ ਗੋਲੀਕਾਂਡ – ਸ਼੍ਰੋਮਣੀ ਅਕਾਲੀ ਦਲ ਨੇ ਪਾਵਨ ਸਰੂਪ ਦਾ ਰਾਮ ਰਹੀਮ ਨਾਲ ਕੀਤਾ ਸੌਦਾ – ਕਾਂਗਰਸ
