The Khalas Tv Blog Punjab ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਬੇ ਅਦਬੀ !
Punjab

ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਬੇ ਅਦਬੀ !

ਇਤਿਹਾਸਿਕ ਗੁਰਦੁਆਰਾ ਬੰਦਾ ਸਿੰਘ ਬਹਾਦਰ ਵਿੱਚ ਇੱਕ ਵਾਰ ਫੇਰ ਹੋਈ ਗੁਟਕਾ ਸਾਹਿਬ ਜੀ ਦੀ ਬੇ ਅਦਬੀ

‘ਦ ਖ਼ਾਲਸ ਬਿਊਰੋ :- ਗੁਰਦਾਸਪੁਰ ਦੇ ਕਲਾਨੌਰ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਗੁਟਕਾ ਸਾਹਿਬ ਦੀ ਬੇ ਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਵੱਲੋਂ ਇੱਕ ਔਰਤ ਦੇ ਹੱਥ ਵਿੱਚ ਗੁਟਕਾ ਸਾਹਿਬ ਖੋਹਣ ਦੀ ਕੋਸ਼ਿਸ਼ ਵਿੱਚ ਗੁਟਕਾ ਸਾਹਿਬ ਦੇ ਅੰਗ ਫਟ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਬਲਕਾਰ ਸਿੰਘ ਦੇ ਸਾਹਮਣੇ ਇਹ ਪੂਰੀ ਘਟਨਾ ਹੋਈ , ਜਿਸ ਤੋਂ ਬਾਅਦ ਮੁਲ ਜ਼ਮ ਨੂੰ ਮੌਕੇ ਉੱਤੇ ਹੀ ਫੜ ਲਿਆ। ਗੁਰੂ ਘਰ ਪਹੁੰਚੇ ਲੋਕਾਂ ਨੇ ਮੁਲ ਜ਼ਮ ਗੁਰਲਾਲ ਸਿੰਘ ਦੀ ਕੁੱਟਮਾਰ ਵੀ ਕੀਤੀ।

ਸ਼ਾਮ ਵੇਲੇ ਵਾਪਰੀ ਘਟਨਾ

ਬਾਬਾ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਹਨ। ਬੀਤੇ ਦਿਨ ਉਹ ਗੁਰਦੁਆਰਾ ਸਾਹਿਬ ਅੰਦਰ ਹਾਜ਼ਰ ਸੀ ਕਿ ਦੁਪਹਿਰ 2 ਵਜੇ ਦੇ ਕਰੀਬ ਇਕ ਕੇਸਧਾਰੀ ਨੌਜਵਾਨ ਗੁਰੂ ਘਰ ਆਇਆ ਤੇ ਮੱਥਾ ਟੇਕ ਕੇ ਉਨ੍ਹਾਂ ਦੋ ਕੋਲ ਬੈਠ ਗਿਆ। ਇਹ ਨੌਜਵਾਨ ਸ਼ਾਮ 6 ਵਜੇ ਤੱਕ ਗੁਰਦੁਆਰਾ ਸਾਹਿਬ ਵਿੱਚ ਬੈਠਾ ਸੀ। ਅਚਾਨਕ 6 ਵਜੇ ਦੇ ਕਰੀਬ ਮੁੰਡਾ ਉੱਠ ਕੇ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਪਰਕਰਮਾ ਕਰਨ ਲੱਗ ਪਿਆ। ਥੋੜੇ ਸਮੇਂ ਬਾਅਦ ਇੱਕ ਬੀਬੀ ਰਜਵਿੰਦਰ ਕੌਰ ਗੂਰੂ ਘਰ ਆ ਕੇ ਮੱਥਾ ਟੇਕ ਕੇ ਪਾਠ ਕਰਨ ਲੱਗੀ ਸੀ ਕਿ ਉਹ ਗੁਟਕਾ ਸਾਹਿਬ ਲੈਣ ਦੀ ਮੰਗ ਕਰਨ ਲੱਗਾ। ਬੀਬੀ ਵੱਲੋਂ ਗੁਟਕਾ ਸਾਹਿਬ ਦੇਣ ਨਾਂਹ ਕੀਤੀ ਤਾਂ ਉਸ ਨੇ ਬੀਬੀ ਰਜਿੰਦਰ ਕੌਰ ਕੋਲੋ ਗੁਟਕਾ ਸਾਹਿਬ ਖੋਹਣ ਦੀ ਕੋਸ਼ਿਸ਼ ਕੀਤੀ। ਗੁਟਕਾ ਸਾਹਿਬ ਦੇ 2 ਪੰਨਿਆਂ ਨੂੰ ਨੁਕਸਾਨ ਪਹੁੰਚਿਆ ਹੈ।

ਇਸ ਪਿੰਡ ਦਾ ਰਹਿਣ ਵਾਲਾ ਹੈ ਮੁਲ ਜ਼ਮ

ਇਸ ਦੌਰਾਨ ਮੱਥਾ ਟੇਕਣ ਆਏ ਨਿਰਮਲ ਸਿੰਘ ਨੇ ਨੌਜਵਾਨ ਨੂੰ ਫੜ ਲਿਆ ਅਤੇ ਪੁੱਛਗਿੱਛ ਸ਼ੁਰੂ ਕੀਤੀ। ਗੁਰਦੁਆਰਾ ਸਾਹਿਬ ਵਿੱਚ ਹੋਰ ਵੀ ਕਾਫੀ ਸੰਗਤ ਇਕੱਠੀ ਹੋ ਗਈ ਅਤੇ ਫੜੇ ਗਏ ਨੌਜਵਾਨਾਂ ਦੀ ਮਾਰ ਕੁਟਾਈ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੇਰ ਰਾਤ ਪੁਲੀਸ ਵੱਲੋਂ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਗੁਰਲਾਲ ਸਿੰਘ ਪਿੰਡ ਮੰਝ ਥਾਣਾ ਕਲਾਨੌਰ ਦੇ ਤੌਰ ‘ਤੇ ਹੋਈ ਹੈ। ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋਇਆ ਕਿ ਗੁਟਕਾ ਸਾਹਿਬ ਦੀ ਬੇਅ ਦਬੀ ਕਰਨ ਪਿੱਛੇ ਮੁਲ ਜ਼ਮ ਦਾ ਕੀ ਮਕਸਦ ਸੀ।

Exit mobile version