The Khalas Tv Blog Punjab ਸੁਖਬੀਰ ਸਿੰਘ ਬਾਦਲ ਦੇ ਫੈਸਲੇ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਪੰਜ ਸਿੰਘ ਸਾਹਿਬਾਨਾਂ ਨੂੰ 2 ਵੱਡੀਆਂ ਅਪੀਲਾਂ ਕੀਤੀਆਂ!
Punjab

ਸੁਖਬੀਰ ਸਿੰਘ ਬਾਦਲ ਦੇ ਫੈਸਲੇ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਪੰਜ ਸਿੰਘ ਸਾਹਿਬਾਨਾਂ ਨੂੰ 2 ਵੱਡੀਆਂ ਅਪੀਲਾਂ ਕੀਤੀਆਂ!

ਬਿਉਰੋ ਰਿਪੋਰਟ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਪੱਸ਼ਟੀਕਰਨ ਸੌਂਪਣ ‘ਤੇ ਬਾਗੀ ਧੜੇ ਦੀ ਆਗੂ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜਥੇਦਾਰ ਸਾਹਿਬ ਨੂੰ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਜਥੇਦਾਰ ਸਾਹਿਬ ਕੋਲ ਸਬੂਤ ਹਨ ਅਤੇ ਹੁਣ ਫੈਸਲਾ ਉਨ੍ਹਾਂ ਨੇ ਕਰਨਾ ਹੈ। ਸਬੂਤਾਂ ਨੂੰ ਨਜ਼ਰ ਅੰਦਾਜ਼ ਕਰਨਗੇ ਤਾਂ ਸਮਝਿਆ ਜਾਵੇਗਾ ਕਿ ਇਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬ ਉੱਚਤਾ ਦਾ ਨੁਕਸਾਨ ਹੋਇਆ ਹੈ। ਸ੍ਰੀ ਅਕਾਲ ਤਖਤ ਇਸ ਲਈ ਮਹਾਨ ਹੈ ਕਿਉਂਕਿ ਉਸ ਦੀ ਮਰਿਆਦਾ ਅਤੇ ਇਤਿਹਾਸ ਮਹਾਨ ਹੈ ਉਸ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਹੈ।

ਬੀਬੀ ਜਗੀਰ ਕੌਰ ਨੇ ਸੁਰਜੀਤ ਸਿੰਘ ਬਰਨਾਲਾ ਅਤੇ ਬੂਟਾ ਸਿੰਘ ਨੂੰ ਸ੍ਰੀ ਅਕਾਲ ਤਖਤ ਵੱਲੋਂ ਮਿਲੀ ਸਜ਼ਾ ਦੀ ਉਦਾਹਰਣ ਦਿੱਤੀ ਹੈ। ਉਨ੍ਹਾਂ ਕਿਹਾ ਸੁਰਜੀਤ ਸਿੰਘ ਬਰਨਾਲਾ ਨੂੰ ਥਮਲੇ ਨਾਲ ਬੰਨ ਦਿੱਤਾ ਗਿਆ ਸੀ। ਉਨ੍ਹਾਂ ਦੇ ਗਲ ਵਿੱਚ 40 ਦਿਨ ‘ਹਮ ਪਾਪੀ ਤੁਮ ਬਖਸ਼ਨਹਾਰ’ ਦੀ ਪੱਟੀ ਪਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਪੰਜਾਂ ਤਖਤਾਂ ‘ਤੇ ਸੇਵਾ ਵੀ ਲਗਾਈ ਸੀ। ਬੀਬੀ ਜਗੀਰ ਕੌਰ ਨੇ ਕਿਹਾ ਸੁਰਜੀਤ ਸਿੰਘ ਬਰਨਾਲਾ ਜਦੋਂ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਦੇ ਸਨ ਤਾਂ ਵੀ ਉਨ੍ਹਾਂ ਦੇ ਗਲੇ ਵਿੱਚ ਪੱਟੀ ਰਹਿੰਦੀ ਸੀ।

ਬੀਬੀ ਜਗੀਰ ਕੌਰ ਨੇ ਕਿਹਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਹਾਰ ਦੇ ਕਾਰਨਾਂ ਦੀ ਤਲਾਸ਼ ਲਈ ਸੀਨੀਅਰ ਆਗੂਆਂ ਦੀ ਕਮੇਟੀ ਬਣਾਈ ਸੀ। ਪਰ ਵੇਖਿਆ ਕਿ ਪਾਰਟੀ ਦੇ ਵਰਕਰ ਸੀਨੀਅਰ ਦੇ ਸਾਹਮਣੇ ਨਹੀਂ ਬੋਲਣਗੇ ਤਾਂ ਆਪ ਝੂੰਦਾਂ ਕਮੇਟੀ ਬਣਾਈ ਜਿਸ ਵਿੱਚ ਨੌਜਵਾਨ ਸਨ। 100 ਹਲਕਿਆਂ ਤੋਂ ਇੱਕ ਹੀ ਅਵਾਜ਼ ਆਈ ਸੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਬੀਬੀ ਜਗੀਰ ਕੌਰ ਨੇ ਇਲਜ਼ਾਮ ਲਗਾਇਆ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਕੰਪਨੀ ਵਾਂਗ ਚਲਾ ਰਹੇ ਹਨ। ਜਿਵੇਂ CEO ਮਨਮਾਨੀ ਕਰਦਾ ਹੈ, ਉਸੇ ਤਰ੍ਹਾਂ ਪਾਰਟੀ ਚਲਾ ਰਹੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੋਗਰਾਮ ਦੌਰਾਨ ਵੀ ਅਜਿਹਾ ਹੀ ਕਿਹਾ ਸੀ ਕਿ ਪਾਰਟੀ ਕੰਪਨੀ ਵਾਂਗ ਹੁੰਦੀ ਹੈ ਇੱਕ CEO ਹੁੰਦਾ ਹੈ ਜਦਕਿ ਬਾਕੀ ਆਗੂ ਪਾਰਟੀ ਦੇ ਸ਼ੇਅਰ ਹੋਲਡਰ ਹੁੰਦੇ ਹਨ ਤਾਂ ਸਾਰੇ ਵਰਕਰ ਸੁਖਬੀਰ ਸਿੰਘ ਬਾਦਲ ਦੀ ਇਹ ਗੱਲ ਸੁਣ ਕੇ ਹੱਸਣ ਲੱਗ ਗਏ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਸ਼ਖਸ ਦੀ ਸੋਚ ਹੀ ਅਜਿਹੀ ਹੋਵੇ ਉਹ ਕਿਵੇਂ ਪਾਰਟੀ ਚਲਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਭੰਗ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਸੁਖਬੀਰ ਸਿੰਘ ਬਾਦਲ ਨੂੰ ਜੇਕਰ ਟਿਕਟ ਦਾ ਐਲਾਨ ਕਰਨਾ ਹੁੰਦਾ ਸੀ ਤਾਂ ਜਿੱਥੇ ਰੈਲੀ ਕਰਦੇ ਹਨ ਵੇਖ ਦੇ ਹਨ ਉਸ ਕੋਲ ਪੈਸਾ ਹੈ ਤਾਂ ਉਸ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਫਿਰ ਜੇਕਰ ਉਹ ਹਾਰ ਗਿਆ ਤਾਂ 2-3 ਸਾਲ ਬਾਅਦ ਦੂਜਾ ਬੰਦਾ ਲੱਭ ਲੈਂਦੇ ਹਨ ਜੋ ਪੈਸੇ ਵਾਲੀ ਸਾਮੀ ਹੋਵੇ। ਕਿਸੇ ਨਾਲ ਕੋਈ ਸਲਾਹ ਨਹੀਂ ਕੀਤੀ ਜਾਂਦੀ ਹੈ, ਜੇਕਰ ਕਿਸੇ ਨੇ ਚੰਗੀ ਸਲਾਹ ਦਿੱਤੀ ਤਾਂ ਉਸ ਨੂੰ ਮੰਨਣਾ ਨਹੀਂ ਹੁੰਦਾ ਹੈ।

ਇਹ ਵੀ ਪੜ੍ਹੋ –   ਇਸ ਵਿਭਾਗ ‘ਚ ਰਿਟਾਇਰ ਕਰਮਚਾਰੀ ਦੁਬਾਰਾ ਹੋਣਗੇ ਭਰਤੀ? ਖਹਿਰਾ ਨੇ ਘੇਰੀ ਪੰਜਾਬ ਸਰਕਾਰ

 

Exit mobile version