Jalandhar : ਪੰਜਾਬ ਦੇ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ‘ਚ 21 ਸਾਲਾ ਸ਼ੁਭਮ ਨੇ ਸਲਫਾਸ ਨਿਗਲ ਕੇ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮਾਂ ਅਨੀਤਾ ਨੇ ਦੱਸਿਆ ਕਿ ਸ਼ੁਭਮ ਬੇਸ਼ੱਕ ਡਿਪ੍ਰੈਸ਼ਨ ‘ਚ ਸੀ ਪਰ ਕਦੇ ਇਹ ਨਹੀਂ ਸੋਚਿਆ ਸੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਬੇਟਾ ਖੁਦਕੁਸ਼ੀ ਕਰ ਲਵੇਗਾ।
ਮਾਂ ਦੀ ਗੋਦ ਵਿੱਚ ਰੋਂਦੇ ਹੋਏ ਪੁੱਤ ਨਾ ਆਖਰੀ ਵਾਰ ਕਹੀ ਇਹ ਗੱਲ
ਸ਼ੁਭਮ ਨੇ ਮਰਨ ਤੋਂ ਪਹਿਲਾਂ ਆਪਣੀ ਮਾਂ ਦੀ ਗੋਦ ਵਿੱਚ ਰੋਂਦਿਆਂ ਹੋਇਆ ਦੱਸਿਆ ਕਿ ‘ਪਰਿਵਾਰ ਦਾ ਨਾਂ ਡੁਬੋਇਆ, ਹੁਣ ਮੇਰੇ ਕਾਰਨ ਛੋਟਾ ਭਰਾ ਬਲੀ ਦਾ ਬੱਕਰਾ ਨਾ ਬਣ ਜਾਵੇ, ਇਸ ਲਈ ਚੁੱਕਿਆ ਅਜਿਹਾ ਕਦਮ, ਮਾਂ ਨੂੰ ਬਚਾਓ।‘
ਜਲੰਧਰ ਦੇ ਨਾਮਵਰ ਇੰਜਨੀਅਰਿੰਗ ਕਾਲਜ ਦੇ ਤਤਕਾਲੀ ਪ੍ਰਿੰਸੀਪਲ ਦੇ ਬਿਆਨਾਂ ’ਤੇ ਸ਼ੁਭਮ ਖ਼ਿਲਾਫ਼ 24 ਦਸੰਬਰ 2021 ਨੂੰ ਜਲੰਧਰ ਦੀ ਥਾਣਾ ਡਵੀਜ਼ਨ ਨੰਬਰ ਇੱਕ ਵਿੱਚ 307 ਦਾ ਕੇਸ ਦਰਜ ਕੀਤਾ ਗਿਆ ਸੀ। ਇਸ ‘ਚ ਲਿਖਿਆ ਗਿਆ ਸੀ ਕਿ ਸ਼ੁਭਮ ਨੇ ਦੋ ਵਿਦਿਆਰਥੀਆਂ ਨੂੰ ਗਰਾਊਂਡ ‘ਤੇ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ, ਜਦਕਿ ਇਸਦੇ ਉਲਟ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਅਧਮਰਾ ਕਰਕੇ ਛੱਡ ਦਿੱਤਾ ਅਤੇ ਫੇਰ ਉਸੇ ਵਿਰੁੱਧ ਐੱਫਆਈਆਰ ਦਰਜ ਕਰਵਾਈ ਗਈ ਹੈ, ਕਿਉਂਕਿ ਲੜਾਈ ਝਗੜਾ ਕਰਨ ਵਾਲੇ ਯੂਪੀ-ਬਿਹਾਰ ਦੇ ਵਿਦਿਆਰਥੀਆਂ ਸਨ, ਜਿੰਨਾ ਦੀ ਕਾਲਜ ਵਿੱਚ ਗਿਣਤੀ ਜ਼ਿਆਦਾ ਹੈ।
ਕਾਲਜ ਮੈਨੇਜਮੈਂਟ ਦੇ ਦਬਾਅ ਹੇਠ ਪੁਲਿਸ ਨੇ ਇਕਪਾਸੜ ਕਾਰਵਾਈ ਕਰਦਿਆਂ ਉਸ ਦੇ ਪੁੱਤਰ ਨੂੰ ਝੂਠੇ ਕੇਸ ਵਿਚ ਫਸਾਇਆ ਤਾਂ ਜੋ ਉਸ ਦਾ ਕਰੀਅਰ ਬਰਬਾਦ ਕੀਤਾ ਜਾ ਸਕੇ, ਕਿਉਂਕਿ ਉਸ ਸਮੇਂ ਦੇ ਪ੍ਰਿੰਸੀਪਲ ਜੋ ਹੁਣ ਡੀ.ਏ.ਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ, ਉਹ ਯੂਪੀ, ਬਿਹਾਰ ਦੇ ਵਿਦਿਆਰਥੀਆਂ ਦੀ ਸਮਰਥਨ ਕਰਦੇ ਹਨ। ਜਿਸ ਕਾਰਨ ਉਸ ਨੇ ਆਪਣੇ ਬੇਟੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਜਦੋਂ ਪਹਿਲੇ ਦਿਨ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਤਾਂ ਉਸ ਦੇ ਛੋਟੇ ਬੇਟੇ ਦਾ ਨਾਮ ਵੀ ਇਸ ਕੇਸ ਵਿੱਚ ਜੋੜ ਦਿੱਤਾ ਗਿਆ, ਜਿਸ ਨਾਲ ਸ਼ੁਭਮ ਪੂਰੀ ਤਰ੍ਹਾਂ ਟੁੱਟ ਗਿਆ। ਉਸ ਨੂੰ ਬੇਟੇ ਦੀ ਚਿੰਤਾ ਸਤਾਉਣ ਲੱਗੀ, ਕਿਉਂਕਿ ਬੇਟਾ ਸ਼ੁਭਮ ਕਾਫੀ ਸਮੇਂ ਤੋਂ ਡਿਪ੍ਰੈਸ਼ਨ ‘ਚ ਸੀ ਪਰ ਕਦੇ ਸੋਚਿਆ ਨਹੀਂ ਸੀ ਕਿ ਉਹ ਖੁਦਕੁਸ਼ੀ ਕਰ ਲਵੇਗਾ। ਬੇਟੇ ਨੇ ਖੁਦਕੁਸ਼ੀ ਨਹੀਂ ਕੀਤੀ, ਉਸ ਵੇਲੇ ਦੇ ਕਾਲਜ ਪ੍ਰਿੰਸੀਪਲ ਦੀ ਛੋਟੀ ਸੋਚ ਦੀ ਬਲੀ ਚੜਿਆ ਹੈ।
ਸ਼ੁਭਮ ਦੀ ਮਾਂ ਨੇ ਕਿਹਾ ਕਿ ਉਹ ਕਾਰਵਾਈ ਕੀਤੇ ਬਿਨਾਂ ਪਿੱਛੇ ਨਹੀਂ ਹਟੇਗੀ, ਹਾਲੇ ਤਾਂ ਸੜਕ ਜਾਮ ਕੀਤੀ ਹੈ ਅੱਗੇ ਕਾਲਜ ‘ਤੇ ਪੁਲਿਸ ਅਧਿਕਾਰੀਆਂ ਦਾ ਘਿਰਾਓ ਕਰਨਗੇ।