The Khalas Tv Blog Punjab ਸ਼ੰਭੂ ਬਾਰਡਰ ‘ਤੇ ਕਿਸਾਨਾਂ ਵੱਲੋਂ ਦੂਜੀ ਵੱਡੀ ਸਾਜਿਸ਼ ਦਾ ਪਰਦਾਫਾਸ਼ ! SSP ਪਟਿਆਲਾ ਤੋਂ ਮੰਗੀ ਜਾਂਚ
Punjab

ਸ਼ੰਭੂ ਬਾਰਡਰ ‘ਤੇ ਕਿਸਾਨਾਂ ਵੱਲੋਂ ਦੂਜੀ ਵੱਡੀ ਸਾਜਿਸ਼ ਦਾ ਪਰਦਾਫਾਸ਼ ! SSP ਪਟਿਆਲਾ ਤੋਂ ਮੰਗੀ ਜਾਂਚ

ਬਿਉਰੋ ਰਿਪੋਰਟ : ਸ਼ੰਭੂ ਬਾਰਡਰ ‘ਤੇ ਧਰਨਾ ਲਗਾਈ ਬੈਠੇ ਕਿਸਾਨਾਂ ਨੇ ਆਪਣੇ ਖਿਲਾਫ ਵੱਡੀ ਸਾਜਿਸ਼ ਦਾ ਇਲਜ਼ਾਮ ਲਗਾਇਆ ਹੈ । ਦਰਅਸਲ ਧਰਨੇ ਵਾਲੀ ਥਾਂ ਦੇ ਨਜ਼ਦੀਕ ਮੰਗਲਵਾਰ ਰਾਤ ਬੀਅਰ ਦਾ ਇੱਕ ਟਰੱਕ ਅਨਲੋਡ ਕੀਤਾ ਗਿਆ ਹੈ। ਜਦੋਂ ਕਿਸਾਨ ਸਵੇਰ ਵੇਲੇ ਉੱਠੇ ਤਾਂ ਉਹ ਹੈਰਾਨ ਸਨ,ਉਨ੍ਹਾਂ ਨੇ ਫੌਰਨ ਪੁਲਿਸ ਨੂੰ ਇਤਲਾਹ ਦਿੱਤੀ । ਕਿਸਾਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਬਦਨਾਮ ਕਰ ਕਰਨ ਦੇ ਲਈ ਇਹ ਸਰਕਾਰ ਦੀ ਸਾਜਿਸ਼ ਹੋ ਸਕਦੀ ਹੈ । ਪਹਿਲੇ ਕਿਸਾਨ ਅੰਦੋਲਨ ਦੌਰਾਨ ਵੀ ਦਿੱਲੀ ਦੇ ਬਾਰਡਰ ਦੇ ਨਜ਼ਦੀਕ ਸ਼ਰਾਬ ਦੀਆਂ ਬੋਤਲਾਂ ਸੁੱਟਿਆਂ ਗਈਆਂ ਸਨ ਅਤੇ ਇਲਜ਼ਾਮ ਲਗਾਇਆ ਗਿਆ ਸੀ ਮੋਰਚੇ ਵਿੱਚ ਨਸ਼ਾ ਵਰਤਾਇਆ ਜਾਂਦਾ ਹੈ ।

 

ਸ਼ੰਭੂ ਬਾਰਡਰ ਦੇ ਨਜ਼ਦੀਕ ਜਿੱਥੋਂ ਸੀਲਡ ਬੀਅਰ ਦੀਆਂ ਬੋਤਲਾਂ ਦਾ ਭੰਡਾਰ ਮਿਲਿਆ ਹੈ ਉਹ 3 ਮਾਰਚ 2023 ਦੀ ਤਿਆਰ ਕੀਤੀਆਂ ਹੋਇਆਂ ਹਨ । ਬੀਅਰ ਦੇ ਮਾਲਿਕਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ । ਜਿਸ ਦੇ ਬਾਅਦ ਕਿਸਾਨ ਆਗੂਆਂ ਨੇ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤੀ ਹੈ । ਇਸ ਤੋਂ ਪਹਿਲਾਂ 12 ਫਰਵਰੀ ਨੂੰ ਜਦੋਂ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਕੁਝ ਲੋਕਾਂ ਨੂੰ ਫੜਿਆ ਗਿਆ ਸੀ ਜੋ ਕਿਸਾਨਾਂ ਦੇ ਪਾਸੇ ਤੋਂ ਆਕੇ ਪੁਲਿਸ ‘ਤੇ ਪੱਥਰ ਸੁੱਟ ਦੇ ਸਨ । ਕਿਸਾਨ ਆਗੂਆਂ ਨੇ ਇੰਨਾਂ ਨੂੰ ਪੁਲਿਸ ਦੇ ਹਵਾਲੇ ਕਰਕੇ ਉਨ੍ਹਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ,ਪਰ ਕਿਸਾਨਾਂ ਦਾ ਇਲਜ਼ਾਮ ਹੈ ਹੁਣ ਤੱਕ ਪੁਲਿਸ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ ।

SSP ਪਟਿਆਲਾ ਤੋਂ ਜਾਂਚ ਦੀ ਮੰਗ

ਕਿਸਾਨ ਆਗੁਆਂ ਨੇ ਮੰਗ ਕੀਤੀ ਹੈ ਕਿ SSP ਪਟਿਆਲਾ ਆਪ ਇਸ ਪੂਰੇ ਮਾਮਲੇ ਦੀ ਜਾਂਚ ਕਰਨ । ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬੀਅਰ ਕੰਪਨੀ ਦੇ ਮਾਲਿਕ ਅਤੇ ਠੇਕੇਦਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ । ਫਿਲਹਾਲ ਮੌਕੇ ‘ਤੇ ਪੁਲਿਸ ਅਤੇ ਪ੍ਰਸ਼ਾਸਨ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਿਹਾ ਹੈ । ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੀਅਤ ਦਾ ਕੈਨ ਕਿਸ ਦਾ ਹੈ ।

Exit mobile version