The Khalas Tv Blog International ਦੁਬਈ ‘ਚ ਗੁਰੂ ਘਰ ਦਾ ਖੁੱਲਿਆ ਦਰਵਾਜਾ, ਸਿੱਖ ਸੰਗਤ ‘ਚ ਭਾਰੀ ਉਤਸ਼ਾਹ
International

ਦੁਬਈ ‘ਚ ਗੁਰੂ ਘਰ ਦਾ ਖੁੱਲਿਆ ਦਰਵਾਜਾ, ਸਿੱਖ ਸੰਗਤ ‘ਚ ਭਾਰੀ ਉਤਸ਼ਾਹ

‘ਦ ਖ਼ਾਲਸ ਬਿਊਰੋ:-ਕੋਰੋਨਾਵਾਇਰਸ ਦੇ ਚੱਲਦਿਆ ਦੁਬਈ ਦੇ ਜੇਬਲ ਅਲੀ, ‘ਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਮੁੜ ਤੋਂ ਦੁਬਾਰਾ ਖੋਲ ਦਿੱਤਾ ਗਿਆ ਹੈ। ਗੁਰੂਦੁਆਰਾ ਸਾਹਿਬ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਦੁਬਈ ਦੀ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਹ ਗੁਰਦੁਆਰਾ ਖੋਲ੍ਹਿਆ ਗਿਆ ਹੈ।

ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਕੁਝ ਸਾਵਧਾਨੀਆਂ ਵਰਤਣ ਦੇ ਬਾਵਜੂਦ ਕਈਂ ਨਿਰਦੇਸ਼ ਜਾਰੀ ਕੀਤੇ ਗਏ ਹਨ।

ਲਾਂਕਡਾਊਨ ਕਾਰਨ ਗੁਰੂ ਘਰ ਦਾ ਦਰਵਾਜੇ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਹੋਣ ਲੱਗ ਪਏ ਸਨ । ਉਹਨਾਂ ਕਿਹਾ ਕਿ ਭਾਵੇ ਗੁਰਦੁਆਰਾ ਸਾਹਿਬ ਦਾ ਦਰਵਾਜਾ ਖੋਲ ਦਿੱਤਾ ਗਿਆ ਹੈ, COVID -19 ਨੂੰ ਧਿਆਨ ‘ਚ ਰੱਖਦੇ ਹੋਏ ਸਾਵਧਾਨੀਆਂ ਦੇ ਹਿੱਸੇ ਵਜੋ. ਮਾਸਕ ਅਤੇ ਦਸਤਾਨੇ  ਪਾ ਕੇ ਹੀ ਰੱਖਣੇ ਪੈਂਦੇ ਹਨ। ਇਸ ਤੋਂ ਇਲਾਵਾਂ ਸੈਨੇਟਾਈਜ਼ਰ ਦੀ ਵਰਤੋਂ ਦੇ ਨਾਲ-ਨਾਲ ਸ਼ੋਸਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ।

ਇਸ ਤੋਂ ਇਲਾਵਾਂ ਉਹਨਾਂ ਦੱਸਿਆ ਕਿ ਅਗਲੇ ਨੋਟਿਸ ਆਉਣ  ਤੱਕ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਉਪਰ ਦੇ ਲੋਕਾਂ ਨੂੰ ਗੁਰੂਦੁਆਰਾ ਸਾਹਿਬ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਿਕ ਦੁਬਈ ਦਾ ਇਹ ਗੁਰਦੁਆਰਾ ਸਾਹਿਬ ਕਰੀਬ 110 ਦਿਨਾਂ ਤੋਂ ਬਾਅਦ ਖੁੱਲਿਆ ਹੈ।

Exit mobile version