The Khalas Tv Blog India ਕੋਰੋਨਾ ਨਾਲ ਲੜ ਰਹੇ ਪੂਰੇ ਦੇਸ਼ ਲਈ ਬੀਸੀਸੀਆਈ ਨੇ ਕੀਤਾ ਵੱਡਾ ਐਲਾਨ
India Sports

ਕੋਰੋਨਾ ਨਾਲ ਲੜ ਰਹੇ ਪੂਰੇ ਦੇਸ਼ ਲਈ ਬੀਸੀਸੀਆਈ ਨੇ ਕੀਤਾ ਵੱਡਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਮਹਾਂਮਾਰੀ ਕਾਰਨ ਪੂਰਾ ਦੇਸ਼ ਆਕਸੀਜਨ ਤੇ ਹੋਰ ਸਹੂਲਤਾਂ ਦੀ ਲੜਾਈ ਲੜ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਇਸ ਸੇਵਾ ਵਿਚ ਕਦਮ ਵਧਾਇਆ ਹੈ। ਬੋਰਡ ਨੇ ਪੂਰੇ ਦੇਸ਼ ਵਿੱਚ 10 ਲੀਟਰ ਦੇ ਦੋ ਹਜ਼ਾਰ ਕੰਸਨਟ੍ਰੇਟਰ ਦੇਣ ਦਾ ਐਲਾਨ ਕੀਤਾ ਹੈ। ਇਹ ਸਿਲੰਡਰ ਪੂਰੇ ਦੇਸ਼ ਵਿਚ ਵੰਡੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਬੀਸੀਸੀਆਈ ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਕੋਰੋਨਾ ਮਰੀਜ਼ਾਂ ਦੀ ਸੇਵਾ ਵਿਚ ਲੱਗੇ ਸਿਹਤਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਆਕਸੀਜਨ ਦੇ ਸਿਲੰਡਰ ਲੋਕਾਂ ਨੂੰ ਸਿਹਤਯਾਬ ਹੋਣ ਵਿਚ ਮਦਦ ਕਰਨਗੇ।

Exit mobile version