‘ਦ ਖ਼ਾਲਸ ਬਿਊਰੋ:- ਇੰਡੀਅਨ ਪ੍ਰੀਮੀਅਰ ਲੀਗ (IPL-T20) ਕ੍ਰਿਕਟ ਟੂਰਨਾਮੈਂਟ ਦਾ ਐਲਾਨ ਹੋ ਚੁੱਕਾ ਹੈ। ਇਸਦਾ ਪਹਿਲਾ ਮੈਚ 19 ਸਤੰਬਰ 2020 ਨੂੰ UAE (ਸੰਯੁਕਤ ਅਰਬ ਅਮੀਰਾਤ) ਦੁਬਈ ‘ਚ ਖੇਡਿਆ ਜਾਵੇਗਾ। ਜਿਸ ਦਾ ਐਲਾਨ BCCI ਨੇ ਕਰ ਦਿੱਤਾ ਹੈ।
IPL-T20 ਦਾ ਆਖਰੀ ਫਾਈਨਲ ਮੈਚ 8 ਨਵੰਬਰ ਨੂੰ ਹੋਵੇਗਾ।
BCCI ਤੋਂ ਮਿਲੀ ਜਾਣਕਾਰੀ ਮੁਤਾਬਿਕ IPL-T20 ਦੀ ਸੰਚਾਲਨ ਕਮੇਟੀ ਦੀ ਅਗਲੇ ਹਫ਼ਤੇ ਬੈਠਕ ਹੋਵੇਗੀ ਜਿਸ ਵਿੱਚ ਇਸ ਲੀਗ ਬਾਰੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ, ਇਹ ਇੰਡੀਅਨ ਪ੍ਰੀਮੀਅਰ ਲੀਗ 51 ਦਿਨਾਂ ਤੱਕ ਚੱਲੇਗੀ।
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ICC ਵੱਲੋਂ ਅਕਤੂਬਰ-ਨਵੰਬਰ ਮਹੀਨੇ ਵਿੱਚ ਹੋਣ ਵਾਲੇ T-20 ਵਿਸ਼ਵ ਕੱਪ ਨੂੰ ਮੁਲਤਵੀ ਕਰਨ ਦਾ ਫੈਸਲਾ ਆਉਣ ਤੋਂ ਬਾਅਦ IPL ਸੰਭਵ ਹੋ ਗਿਆ ਹੈ।