The Khalas Tv Blog International BBC ਦੀ ਇਸ ਸਿੱਖ ਐਂਕਰ ਦਾ ਵਿਰੋਧ ਕਿਉਂ ਹੋ ਰਿਹਾ ਹੈ !
International Punjab

BBC ਦੀ ਇਸ ਸਿੱਖ ਐਂਕਰ ਦਾ ਵਿਰੋਧ ਕਿਉਂ ਹੋ ਰਿਹਾ ਹੈ !

ਬਿਉਰੋ ਰਿਪੋਰਟ : ਬ੍ਰਿਟੇਨ ਦੀ ਲੇਖਕ,ਅਧਿਆਪਕ ਜਸਪ੍ਰੀਤ ਕੌਰ ਨੇ ਕੁਝ ਦਿਨ ਪਹਿਲਾਂ ਹੀ BBC ASIAN NETWORK CHILL ਵਿੱਚ ਆਪਣਾ ਸ਼ੋਅ ਸ਼ੁਰੂ ਕੀਤਾ । ਜਿਸ ਨੂੰ ਲੈਕੇ ਉਨ੍ਹਾਂ ਖਿਲਾਫ BBC ਨੂੰ ਸ਼ਿਕਾਇਤ ਦਰਜ ਕੀਤੀ ਗਈ ਹੈ। ਇਲਜ਼ਾਮ ਹੈ ਕਿ ਉਹ ਖਾਲਿਸਤਾਨੀ ਪੱਖੀ ਵੱਖਵਾਦੀ ਵਿਚਾਰਧਾਰਾ ਨੂੰ ਖੁੱਲ ਕੇ ਹਮਾਇਤ ਕਰਦੀ ਹੈ । ਜਸਪ੍ਰੀਤ ਕੌਰ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਕਿਤਾਬ ‘BROWN GIRL LIKE ME’ ਰਿਲੀਜ਼ ਕੀਤੀ ਸੀ ।

ਬ੍ਰਿਟੇਨ ਵਿੱਚ ਰਹਿੰਦੇ ਕੁਝ ਭਾਰਤੀਆਂ ਨੇ ਜਸਪ੍ਰੀਤ ਕੌਰ ਦੇ ਪੁਰਾਣੇ ਸੋਸ਼ਲ ਮੀਡੀਆ ਦੀ ਪੋਸਟਾਂ ਨੂੰ ਨਸ਼ਰ ਕਰਦੇ ਹੋਏ ਕਿਹਾ ਕਿ ਉਹ ਖਾਲਿਸਤਾਨ ਦੀ ਹਮਾਇਤ ਵਿੱਚ ਹੈ ਅਤੇ ਉਸ ਨੇ ਕਈ ਵਾਰ ਹੈਸ਼ਟੈਗ ਖਾਲਿਸਤਾਨ ਨਾਲ ਕਈ ਪੋਸਟਾਂ ਲਿਖਿਆ ਹਨ । 4 ਮਾਰਚ ਤੋਂ ਹੀ ਜਸਪ੍ਰੀਤ ਦਾ BBC ‘ਤੇ ਸ਼ੋਅ ਸ਼ੁਰੂ ਹੋ ਗਿਆ ਹੈ ਜੋ ਸੋਮਵਾਰ ਸ਼ਾਮ 8 ਵਜੇ ਅਤੇ ਸ਼ਨਿੱਚਰਵਾਰ ਸਵੇਰ 7 ਵਜੇ ਆਉਦਾ ਹੈ । ਸ਼ੋਅ ਦੀ ਜਾਣਕਾਰੀ ਸ਼ੇਅਰ ਕਰਨ ਤੋਂ ਜਸਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘X’ ‘ਤੇ ਲਿਖਿਆ ਸੀ ਕਿ ‘ਜੇ ਤੁਸੀਂ ਮੇਰਾ ਨਵਾਂ ਚਿਲ ਸ਼ੋਅ ਵੇਖੋਗੇ ਤਾਂ ਤੁਸੀਂ ਪ੍ਰਭਾਵਿਤ ਹੋਵੇਗੇ ਇੱਕ ਕਦਮ ਰੁਕ ਕੇ ਸੋਚੋਗੇ ਕੀ ਤੁਹਾਨੂੰ ਕੀ ਕਰਨਾ ਹੈ ।

ਜਸਪ੍ਰੀਤ ਦੇ ਇਸ ਬਿਆਨ ਦੇ ਫੌਰਨ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਪੁਰਾਣੀਆਂ ਪੋਸਟਾਂ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ । ਕਈ ਲੋਕਾਂ ਨੇ BBC ਦੇ ਨਵੇਂ ਭਾਰਤੀ ਮੂਲ ਦੇ ਮੁਖੀ ਸਮੀਰ ਸ਼ਾਹ ਨੂੰ ਇਹ ਪੋਸਟਾਂ ਭੇਜਿਆ ਹਨ ਅਤੇ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਅਸੀਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਤੁਹਾਡਾ ਅਦਾਰਾ ਕੱਟਰਪੰਥੀਆਂ ਨੂੰ ਪੇਸ਼ਕਾਰਾਂ ਦੇ ਤੌਰ ‘ਤੇ ਪੇਸ਼ ਕਰ ਰਿਹਾ ਹੈ । ਜਸਪ੍ਰੀਤ ਨੂੰ ਸਿੱਖ ਭਾਈਚਾਰੇ ਵਿੱਚ ਖਾਲਿਸਤਾਨੀ ਹਮਾਇਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਉਹ ਸੋਸ਼ਲ ਮੀਡੀਆ ‘ਤੇ ਆਪਣੀਆਂ ਪੋਸਟਾਂ ਵਿੱਚ ਖੁੱਲ੍ਹੇਆਮ ਖਾਲਿਸਤਾਨ ਹੈਸ਼ਟੈਗ ਦੀ ਵਰਤੋਂ ਕਰਦੀ ਹੈ । ਪੋਸਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਹੈਰਾਨੀ ਦੀ ਗੱਲ ਹੈ ਕਿ BBC ਆਖਿਰ ਕਿਵੇਂ ਅਜਿਹੇ ਵਿਅਕਤੀ ਨੂੰ ਨੌਕਰੀ ‘ਤੇ ਰੱਖ ਸਕਦਾ ਹੈ ।

BBC ਨੇ ਕਿਹਾ ਕਿ ਸਾਡੇ ਜਿਹੜੇ ਵੀ ਪੇਸ਼ਕਾਰ ਹਨ ਉਨ੍ਹਾਂ ਦੇ ਨਿੱਜੀ ਵਿਚਾਰ ਜਨਤਕ ਤੌਰ ‘ਤੇ ਸਾਝੇ ਕਰਨ ਦੀ ਜਾਂਚ ਕੀਤੀ ਜਾ ਰਹੀ ਹੈ । ਜਿਹੜੇ ਪੋਸਟ ਜਸਪ੍ਰੀਤ ਦੇ ਵਾਇਰਲ ਕੀਤੇ ਜਾ ਰਹੇ ਹਨ ਉਹ ਕਾਫੀ ਸਮਾਂ ਪਹਿਲਾਂ ਦੇ ਹਨ । BBC ਦੇ ਬੁਲਾਰੇ ਮੁਤਾਬਿਕ ਉਹ ਕਿਸੇ ਦੀ ਨਿੱਜੀ ਪੋਸਟ ‘ਤੇ ਟਿਪਣੀ ਨਹੀਂ ਕਰਨਗੇ ਪਰ ਅਸੀਂ ਸ਼ਿਕਾਇਤ ਦੀ ਜਾਂਚ ਜ਼ਰੂਰ ਕਰਾਂਗੇ ।

 

Exit mobile version