The Khalas Tv Blog Punjab ਸਿਰਫਿਰੇ ਦੀ ਮਾੜੀ ਕਰਤੂਤ ! ਪੁਲਿਸ ਨੇ ਫੜ ਕੇ ਅੰਦਰ ਕੀਤਾ ! ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਗਈ
Punjab

ਸਿਰਫਿਰੇ ਦੀ ਮਾੜੀ ਕਰਤੂਤ ! ਪੁਲਿਸ ਨੇ ਫੜ ਕੇ ਅੰਦਰ ਕੀਤਾ ! ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਗਈ

ਬਿਉਰੋ ਰਿਪੋਰਟ – ਬਠਿੰਡਾ (BATHINDA) ਵਿੱਚ ਇਕ ਸਿਰਫਿਰੇ ਦੀ ਸ਼ੋਸ਼ਲ ਮੀਡੀਆ ‘ਤੇ ਮਸ਼ਹੂਰ ਹੋਰ ਲਈ ਕੀਤੀ ਹਰਕਤ ਨੇ ਉਸ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ । ਸੋਸ਼ਲ ਮੀਡੀਆ ‘ਤੇ ਇਕ ਨੌਜਵਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਸੜਕ ‘ਤੇ ਖੜੇ ਹੋ ਕੇ ਰਾਤ ਵੇਲੇ ਗੋਲੀਆਂ ਚੱਲਾ ਰਿਹਾ ਹੈ । ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਹੁਣ ਉਸ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ ।

CIA ਨੂੰ ਜਾਣਕਾਰੀ ਮਿਲੀ ਸੀ ਕਿ ਜਿਸ ਸ਼ਖਸ ਨੇ ਸੜਕ ਕੇ ਵਿਚਾਲੇ ਖੜੇ ਹੋਕੇ ਗੋਲੀਆਂ ਚਲਾਇਆਂ ਹਨ ਉਸ ਦਾ ਨਾਂ ਜਸਕਰਨ ਸਿੰਘ ਹੈ,ਉਸ ਨੇ ਮਾਡਲ ਟਾਊਨ ਬਠਿੰਡਾ ਕੈਂਟ ਰੋਡ ਦੇ ਨਜ਼ਦੀਕ ਥਾਰ ਗੱਡੀ ਤੋਂ ਉਤਰ ਕੇ ਫਾਇਰਿੰਗ ਕੀਤੀ ਹੈ । ਹਥਿਆਰ ਦਾ ਪ੍ਰਦਰਸ਼ਨ ਕਰਦੇ ਹੋਏ ਜਸਕਰਨ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਵੀ ਕੀਤੀ । ਥਾਣਾ ਕੈਂਟ ਪੁਲਿਸ ਨੇ ਜਸਕਰਨ ਖਿਲਾਫ BNS ਅਤੇ ਆਰਮਸ ਐਕਟ ਅਧੀਨ ਗ੍ਰਿਫਤਾਰੀ ਕਰ ਲਈ ਹੈ ।

ਤੁਹਾਨੂੰ ਦੱਸ ਦੇਈਏ ਕਿ ਪੁਲਿਸ ਦੇ ਵੱਲੋਂ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦਾ ਪ੍ਰਦਰਸ਼ਨ ਨਾ ਕੀਤਾ ਜਾਵੇ । ਜੇਕਰ ਅਜਿਹਾ ਕੋਈ ਵੀ ਕਰਦਾ ਹੈ ਤਾਂ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ । ਪਰ ਇਸ ਦੇ ਬਾਵਜੂਦ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ‘ਤੇ ਲਗਾਤਾਰ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਉਸ ਦੇ ਖਿਲਾਫ਼ ਐਕਸ਼ਨ ਲਿਆ ਜਾਵੇਗਾ । ਪਰ ਫਿਰ ਵੀ ਲੋਕਾਂ ਵੱਲੋਂ ਲਗਾਤਾਰ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿਸ ਦੇ ਚੱਲਦਿਆ ਪੁਲਿਸ ਵੱਲੋਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ ਹੁਣ ਕਾਰਵਾਈ ਕੀਤੀ ਜਾ ਰਹੀ ਹੈ । ਮਾਮਲਾ ਦਰਜ ਕਰਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ।

Exit mobile version