The Khalas Tv Blog Punjab ਜਨਮ ਦੇਣ ਵਾਲੀ ਡਾਕਟਰ ਹੁਣ ਇਹ ਮਾੜਾ ਕੰਮ ਕਰ ਰਹੀ ਸੀ ! ਰੰਗੇ ਹੱਥੀ ਫੜੀ ਗਈ !
Punjab

ਜਨਮ ਦੇਣ ਵਾਲੀ ਡਾਕਟਰ ਹੁਣ ਇਹ ਮਾੜਾ ਕੰਮ ਕਰ ਰਹੀ ਸੀ ! ਰੰਗੇ ਹੱਥੀ ਫੜੀ ਗਈ !

ਬਿਉਰੋ ਰਿਪੋਰਟ : ਬਠਿੰਡਾ ਵਿੱਚ ਜਿਸ ਡਾਕਟਰ ਦੀ ਜ਼ਿੰਮੇਵਾਰੀ ਸੀ ਜ਼ਿੰਦਗੀ ਬਚਾਉਣ ਦੀ ਉਹ ਆਪ ਹੀ ਮੌਤ ਵੰਡ ਰਹੀ ਸੀ । ਲਾਲਚੀ ਮਹਿਲਾ ਡਾਕਟਰ ਨੂੰ ਰੰਗੇ ਹੱਥੀ ਸਿਹਤ ਵਿਭਾਗ ਦੀ ਟੀਮ ਨੇ ਫੜਿਆ ਹੈ। ਵੀਰਵਾਰ ਨੂੰ ਮਾਡਲ ਟਾਉਨ ਫੇਸ 1 ਸਥਿਤ ਕੋਠੀ ਵਿੱਚ ਡਾਕਟਰ ਔਰਤਾਂ ਦਾ ਗੈਰ ਕਾਨੂੰਨੀ ਤਰੀਕੇ ਨਾਲ ਗਰਭਪਾਤ ਕਰਵਾਉਂਦੀ ਸੀ ਅਤੇ ਫਿਰ ਮੋਟੀ ਰਕਮ ਵਸੂਲ ਕਰਦੀ ਸੀ। ਸਿਹਤ ਵਿਭਾਗ ਦੀ ਟੀਮ ਨੇ ਡਾਕਟਰ ਕੋਲੋ ਗਰਭਪਾਤ ਕਰਨ ਦਾ ਸਾਰਾ ਮੈਡੀਕਲ ਸਮਾਨ, ਦਵਾਇਆਂ ਅਤੇ 4500 ਰੁਪਏ ਵੀ ਬਰਾਮਦ ਕਰ ਲਏ ਹਨ ।

ਦਰਅਸਲ ਜ਼ਿਲ੍ਹਾਂ ਸਿਹਤ ਵਿਭਾਗ,ਪੁਲਿਸ ਪ੍ਰਸ਼ਾਸਨ ਅਤੇ PNDT ਸੇਲ ਦੀ ਜੁਆਇੰਟ ਟੀਮ ਨੇ ਦੇਰ ਸ਼ਾਮ ਮਹਿਲਾ ਡਾਕਟਰ ਨੂੰ ਫੜਿਆ ਹੈ । ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਜੀਰਤਨ ਚੌਕ ਦੇ ਕੋਲ ਬੰਸਲ ਕਲੀਨਿਕ ਵਿੱਚ ਇੱਕ ਔਰਤ BAMS ਡਾਕਟਰ ਹੈ । ਜੋ ਦੂਰੋ ਆਉਣ ਵਾਲੀ ਔਰਤਾਂ ਅਤੇ ਵਿਆਹ ਤੋਂ ਬਿਨਾਂ ਮਾਂ ਬਣਨ ਵਾਲੀਆਂ ਕੁੜੀਆਂ ਦਾ ਗਰਭਪਾਤ ਕਰਦੀ ਹੈ ਅਤੇ ਮੋਟੀ ਰਕਮ ਵਸੂਲ ਦੀ ਹੈ ।

ਇਸ ਦੇ ਬਾਅਦ ਸਿਹਤ ਵਿਭਾਗ ਨੇ ਮਾਮਲੇ ਨੂੰ ਟਰੈਪ ਕਰਨ ਦੇ ਲਈ ਟੀਮ ਦਾ ਗਠਨ ਕੀਤਾ । ਟੀਮ ਦੀ ਅਗਵਾਈ ਜ਼ਿਲ੍ਹਾਂ ਪਰਿਵਾਰ ਭਲਾਈ ਅਫਸਰ ਸੁਖਜਿੰਦਰ ਸਿੰਘ ਗਿੱਲ ਨੇ ਕੀਤੀ । ਉਨ੍ਹਾਂ ਦੇ ਨਾਲ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਮੁੱਖੀ ਵੀ ਸਨ।

Exit mobile version