The Khalas Tv Blog Punjab ਦੁਕਾਨ ਦੇ ਬਾਹਰ ਬੈਠਾ ਸੀ ਵਪਾਰੀ ! ਤਾਬੜ ਤੋੜ ਗੋਲੀਆਂ ਚੱਲੀਆਂ ! ਮਿੰਟ ‘ਚ ਸਭ ਕੁਝ ਖਤਮ ! ਵੀਡੀਓ ਵੇਖ ਤੁਹਾਡੇ ਹੋਸ਼ ਉੱਡ ਜਾਣਗੇ
Punjab

ਦੁਕਾਨ ਦੇ ਬਾਹਰ ਬੈਠਾ ਸੀ ਵਪਾਰੀ ! ਤਾਬੜ ਤੋੜ ਗੋਲੀਆਂ ਚੱਲੀਆਂ ! ਮਿੰਟ ‘ਚ ਸਭ ਕੁਝ ਖਤਮ ! ਵੀਡੀਓ ਵੇਖ ਤੁਹਾਡੇ ਹੋਸ਼ ਉੱਡ ਜਾਣਗੇ

ਬਿਉਰੋ ਰਿਪੋਰਟ : ਬਠਿੰਡਾ ਦੀ ਮਾਲ ਰੋਡ ‘ਤੇ ਬਦਮਾਸ਼ਾਂ ਨੇ ਇੱਕ ਕਾਰੋਬਾਰੀ ‘ਤੇ ਫਾਇਰਿੰਗ ਕਰ ਦਿੱਤੀ ਹੈ । ਜਖ਼ਮੀ ਕਾਰੋਬਾਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਕਾਰੋਬਾਰੀ ਦੀ ਪਛਾਣ ਹਰਮਨ ਕੁੱਲਚਾ ਦੇ ਮਾਲਿਕ ਹਰਜਿੰਦਰ ਸਿੰਘ ਜੋਹਲ ਦੇ ਰੂਪ ਵਿੱਚ ਹੋਈ ਹੈ । ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ ।

ਦੱਸਿਆ ਜਾ ਰਿਹਾ ਹੈ ਕਿ ਜੋਹਲ ਆਪਣੀ ਦੁਕਾਨ ਦੇ ਬਾਹਰ ਕੁਰਸੀ ‘ਤੇ ਬੈਠੇ ਸਨ । ਇਸੇ ਦੌਰਾਨ ਬਾਈਕ ਸਵਾਰ 2 ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ । ਘਟਨਾ ਤੋਂ ਨਰਾਜ਼ ਵਪਾਰੀ ਨੇ ਰੋਡ ਜਾਮ ਕਰ ਦਿੱਤਾ ਹੈ ।

ਮੌਕੇ ‘ਤੇ ਪਹੁੰਚੀ ਪੁਲਿਸ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਲੱਗੀ

ਮੌਕੇ ‘ਤੇ ਪਹੁੰਚੀ ਪੁਲਿਸ ਵਪਾਰੀਆਂ ਨੂੰ ਸ਼ਾਂਤ ਕਰਵਾਉਣ ਵਿੱਚ ਲੱਗੀ ਹੈ । ਬਠਿੰਡਾ ਬੀਜੇਪੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਾਨੂੰਨੀ ਹਾਲਤ ਬਹੁਤ ਹੀ ਮਾੜੀ ਹੁੰਦੀ ਜਾ ਰਹੀ ਹੈ ਲੋਕਾਂ ਨੂੰ ਦਿਨ ਦਿਹਾੜੇ ਮਾਰ ਦਿੱਤਾ ਜਾ ਰਿਹਾ ਹੈ । ਪਰ ਵੱਡਾ ਸਵਾਲ ਇਹ ਹੈ ਕਿ ਹਰਜਿੰਦਰ ਸਿੰਘ ਜੋਹਲ ਨੂੰ ਗੋਲੀ ਕਿੰਨੇ ਮਾਰੀ ? ਕੀ ਕਿਸੇ ਨਾਲ ਉਨ੍ਹਾਂ ਦੀ ਨਿੱਜੀ ਰੰਜਿਸ਼ ਸੀ ਜਿਸ ਦੀ ਵਜ੍ਹਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਕੀ ਜੋਹਲ ਦਾ ਪੈਸੇ ਜਾਂ ਜਾਇਦਾਦ ਨੂੰ ਲੈਕੇ ਕੋਈ ਰੋਲਾ ਸੀ ? ਇਸ ਦੀ ਪੁਲਿਸ ਜਾਂਚ ਕਰ ਰਹੀ ਹੈ । ਪੁਲਿਸ ਸੀਸੀਟੀਵੀ ਤੋਂ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਹੁਣ ਤੱਕ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਉਸ ਵਿੱਚ ਹਰਜਿੰਦਰ ਨੂੰ ਗੋਲੀ ਲੱਗਣ ਦਾ ਵੀਡੀਓ ਹੈ । ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਸ਼ਕਲ ਉਸ ਵਿੱਚ ਨਜ਼ਰ ਨਹੀਂ ਆ ਰਹੀ ਹੈ ।

Exit mobile version