The Khalas Tv Blog Punjab 12 ਘੰਟੇ ਅੰਦਰ ਪੁਲਿਸ ਨੇ ਘਰ ਤੋਂ ਅਗਵਾ 3 ਸਾਲ ਦਾ ਕਿਡਨੈਪ ਬੱਚਾ ਰਿਕਵਰ ਕੀਤਾ,ਮਨੁੱਖੀ ਤਸਕਰੀ ਦਾ ਵੱਡਾ ਮਾਮਲਾ
Punjab

12 ਘੰਟੇ ਅੰਦਰ ਪੁਲਿਸ ਨੇ ਘਰ ਤੋਂ ਅਗਵਾ 3 ਸਾਲ ਦਾ ਕਿਡਨੈਪ ਬੱਚਾ ਰਿਕਵਰ ਕੀਤਾ,ਮਨੁੱਖੀ ਤਸਕਰੀ ਦਾ ਵੱਡਾ ਮਾਮਲਾ

50 ਹਜ਼ਾਰ ਵਿੱਚ ਅਗਵਾਕਾਰਾਂ ਨੇ ਬੱਚੇ ਨੂੰ ਵੇਚਿਆ ਸੀ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਨੇ 3 ਸਾਲ ਦੇ ਕਿਡਨੈਪ ਹੋਏ ਬੱਚੇ ਨੂੰ ਬਰਾਮਦ ਕਰ ਲਿਆ ਹੈ। ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੀਰਵਾਰ ਨੂੰ ਬੱਚੇ ਨੂੰ ਅਗਵਾ ਕੀਤਾ ਗਿਆ ਸੀ। ਪੁਲਿਸ ਨੇ 12 ਘੰਟੇ ਦੇ ਅੰਦਰ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਿਡਨੈਪ ਹੋਇਆ ਬੱਚਾ ਬਠਿੰਡਾ ਤੋਂ ਰਿਕਵਰ ਹੋਇਆ ਹੈ। ਮੁਲਜ਼ਮ ਤੋਂ ਪੁੱਛ-ਗਿੱਛ ਤੋਂ ਬਾਅਦ ਮਨੁੱਖੀ ਤਸਕਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਤੱਕ ਪਹੁੰਚਣ ਦੇ ਲਈ ਮੋਬਾਈਲ ਫੋਨ ਵੱਡਾ ਜ਼ਰੀਆ ਬਣਿਆ।

ਇਸ ਤਰ੍ਹਾਂ ਗ੍ਰਿਫ਼ਤਾਰ ਹੋਏ ਮੁਲਜ਼ਮ

ਪੁਲਿਸ ਨੇ ਜਦੋਂ ਕਿਡਨੈਪ ਹੋਏ ਬੱਚੇ ਦੀ ਤਲਾਸ਼ ਸ਼ੁਰੂ ਕੀਤੀ ਤਾਂ ਮੁਲਜ਼ਮਾਂ ਦੇ ਫੋਨ ਨੰਬਰ ਨੇ ਅਹਿਮ ਭੂਮਿਕਾ ਅਦਾ ਕੀਤੀ। ਜਦੋਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਹੋ ਗਈ ਤਾਂ ਲੁਧਿਆਣਾ ਪੁਲਿਸ ਨੇ ਬਠਿੰਡਾ ਵਿੱਚ ਰੇਡ ਕਰਨ ਪਹੁੰਚੀ ਤਾਂ ਬੱਚਾ ਮਿਲ ਗਿਆ। ਬੱਚੇ ਨੂੰ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੀਰਵਾਰ ਦੁਪਹਿਰ 12 ਵਜੇ ਚੁੱਕਿਆ ਸੀ ਅਤੇ ਰਾਤ 12 ਵਜੇ ਤੱਕ ਪੁਲਿਸ ਨੇ ਉਸ ਨੂੰ ਰਿਕਵਰ ਕਰ ਲਿਆ। ਮਾਂ ਨੇ ਦੱਸਿਆ ਕਿ ਵਿਆਹ ਤੋਂ ਤਕਰੀਬਨ ਢਾਈ ਸਾਲ ਬਾਅਦ ਉਸ ਦੇ ਘਰ ਔਲਾਦ ਹੋਈ ਸੀ। ਪਤੀ ਚਪੜਾਸੀ ਦਾ ਕੰਮ ਕਰਦਾ ਹੈ। ਪਤੀ ਕੰਮ ‘ਤੇ ਸੀ ਅਤੇ ਪਰਿਵਾਰ ਦਾ ਕੋਈ ਹੋਰ ਮੈਂਬਰ ਘਰ ਨਹੀਂ ਸੀ। ਬਾਈਕ ‘ਤੇ ਕੁਝ ਲੋਕ ਆਏ ਅਤੇ ਘਰ ਵਿੱਚ ਦਾਖਲ ਹੋਏ। ਹਥਿਆਰ ਦੀ ਨੋਕ ‘ਤੇ ਉਨ੍ਹਾਂ ਨੇ ਬੱਚੇ ਨੂੰ ਚੁੱਕ ਲਿਆ, ਸਿਰਫ਼ ਇੰਨਾਂ ਹੀ ਨਹੀਂ ਮੁਲਜ਼ਮਾਂ ਨੇ ਬੇਸਬਾਲ ਦੇ ਨਾਲ ਮਹਿਲਾ ‘ਤੇ ਹਮਲਾ ਵੀ ਕੀਤਾ ਸੀ।

50 ਹਜ਼ਾਰ ਵਿੱਚ ਬੱਚੇ ਦਾ ਸੌਦਾ ਕੀਤਾ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮੁਤਾਬਿਕ ਬੱਚੇ ਦੀ ਤਲਾਸ਼ ਲਈ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਸ਼ੱਕ ਦੇ ਅਧਾਰ ਉੱਤੇ ਜਦੋਂ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਮੁਲਜ਼ਮਾਂ ਨੇ 50 ਹਜ਼ਾਰ ਰੁਪਏ ਵਿੱਚ ਬੱਚਾ ਬਠਿੰਡਾ ਵਿੱਚ ਵੇਚ ਦਿੱਤਾ ਹੈ। ਰੇਡ ਕਰਕੇ ਬੱਚੇ ਨੂੰ ਰਿਕਵਰ ਕੀਤਾ ਗਿਆ ਅਤੇ ਮਾਂ ਨੂੰ ਸੌਂਪਿਆ ਗਿਆ।

Exit mobile version