The Khalas Tv Blog Punjab ਬਠਿੰਡਾ ਦਾ ਬਹਾਦਰ ਪੁਲਿਸ ਮੁਲਾਜ਼ਮ !
Punjab

ਬਠਿੰਡਾ ਦਾ ਬਹਾਦਰ ਪੁਲਿਸ ਮੁਲਾਜ਼ਮ !

ਬਿਊਰੋ ਰਿਪੋਰਟ : ਬਠਿੰਡਾ ਦੇ ਕਾਲਝਰਾਨੀ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਲੁਟੇਰਿਆਂ ਨੇ ਤਲਵਾਰ ਅਤੇ ਤੇਜ਼ਧਾਰ ਹਥਿਆਰ ਨਾਲ ਪੁਲਿਸ ‘ਤੇ ਹੀ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਹੱਥ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਇਆ ਹੈ । ਹਾਲਾਂਕਿ ਬਾਅਦ ਵਿੱਚੋਂ ਪੁਲਿਸ ਨੇ ਚਾਰੋ ਲੁਟੇਰੇ ਫੜ ਲਏ ਹਨ ।

ਲੁੱਟ ਖੋਹ ਕਰਕੇ ਲੁਟੇਰੇ ਗੱਡੀ ‘ਤੇ ਭੱਜ ਰਹੇ ਸਨ ਤਾਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਤਲਵਾਰਾਂ ਦੇ ਨਾਲ ਪੁਲਿਸ ਦੇ ਮੁਲਾਜ਼ਮ ‘ਤੇ ਹੀ ਹਮਲਾ ਕਰ ਦਿੱਤਾ। ਦਰਅਸਲ ਕੁਝ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਜਾਣਕਾਰੀ ਦਿੱਤੀ ਕਿ ਲੁੱਟੇਰੇ ਵਾਰਦਾਤ ਨੂੰ ਅੰਜਾਮ ਦੇਕੇ ਭੱਜ ਰਹੇ ਹਨ ਤਾਂ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ । ਗੱਡੀ ਤੋਂ ਉਤਰ ਕੇ ਲੁਟੇਰਿਆਂ ਨੇ ਪੁਲਿਸ ਮੁਲਾਜ਼ਮ ‘ਤੇ ਹੀ ਹਮਲਾ ਕਰ ਦਿੱਤਾ ਜਿਸ ਵਿੱਚ ਮੁਲਾਜ਼ਮ ਬੁਰੀ ਤਰ੍ਹਾਂ ਨਾ ਜਖਮੀ ਹੋਇਆ ਹੈ । ਜਿਸ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਹਾਲਾਂਕਿ ਪੁਲਿਸ ਨੇ ਹਮਲਾ ਕਰਨ ਵਾਲੇ ਲੁਟੇਰਿਆਂ ਨੂੰ ਫੜ ਲਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੁਟੇਰਿਆਂ ਨੇ 3 ਤੋਂ 4 ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ।

ਹੁਣ ਤੱਕ 2 ਵਾਰਦਾਤਾਂ ਸਾਹਮਣੇ ਆਇਆ ਹਨ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਇੱਕ ਪੈਟਰੋਲ ਪੰਪ ਅਤੇ ਇੱਕ ਫਾਇਨਾਂਸ ਕੰਪਨੀ ਦੇ ਕੈਸ਼ੀਅਰ ਤੋਂ ਪੈਸੇ ਲੁੱਟੇ ਸਨ । ਇਸ ਤੋਂ ਇਲਾਵਾ 2 ਹੋਰ ਵਾਰਦਾਤਾਂ ਨੂੰ ਵੀ ਇਨ੍ਹਾਂ ਲੁਟੇਰਿਆਂ ਨੇ ਅੰਜਾਮ ਦਿੱਤਾ ਸੀ ਜਿਸ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ।

Exit mobile version