The Khalas Tv Blog Punjab ਬਠਿੰਡਾ ਦੀ ਮਾਂ ਨੇ ਪੈਸੇ ਲਈ ਬੱਚਾ ਵੇਚਿਆ ! ਪਤੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਫੜਿਆ
Punjab

ਬਠਿੰਡਾ ਦੀ ਮਾਂ ਨੇ ਪੈਸੇ ਲਈ ਬੱਚਾ ਵੇਚਿਆ ! ਪਤੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਫੜਿਆ

ਬਿਉਰੋ ਰਿਪੋਰਟ : ਬਠਿੰਡਾ ਦੀ ਰਹਿਣ ਵਾਲੀ ਇੱਕ ਮਾਂ ਨੇ ਆਪਣੇ ਡੇਢ ਸਾਲ ਦੇ ਬੱਚੇ ਨੂੰ ਹਰਿਆਣਾ ਦੇ ਬੇਔਲਾਦ ਜੋੜੇ ਨੂੰ ਵੇਚ ਦਿੱਤਾ । ਇਹ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕੀਤਾ । ਉਨ੍ਹਾਂ ਨੇ ਹਰਿਆਣਾ ਦੇ ਪਤੀ-ਪਤਨੀ ਨੂੰ ਗੁਮਰਾਹ ਕੀਤਾ ਅਤੇ ਉਨ੍ਹਾਂ ਤੋਂ 1.35 ਲੱਖ ਰੁਪਏ ਵਸੂਲ ਕਰ ਲਏ। ਪੁਲਿਸ ਨੇ ਮੁਲਜ਼ਮ ਔਰਤ ਦੇ ਪਤੀ ਦੀ ਸ਼ਿਕਾਇਤ ‘ਤੇ 4 ਔਰਤਾਂ ਸਮੇਤ 6 ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ।

ਥਾਣਾ ਸਿਵਲ ਲਾਈਨ ਪੁਲਿਸ ਨੂੰ ਸ਼ਿਕਾਇਤ ਦੇ ਕੇ ਪਤੀ ਭਾਰਤ ਭੂਸ਼ਣ ਨੇ ਦੱਸਿਆ ਕਿ ਉਸ ਦਾ ਵਿਆਹ 2018 ਵਿੱਚ ਬਰਨਾਲਾ ਦੀ ਮੁਲਜ਼ਮ ਔਰਤ ਸੁਖਵਿੰਦਰ ਕੌਰ ਨਾਲ ਹੋਇਆ ਸੀ । ਵਿਆਹ ਦੇ ਬਾਅਦ ਉਸ ਦੇ ਘਰ ਵਿੱਚ 2 ਬੱਚਿਆਂ ਨੇ ਜਨਮ ਲਿਆ ਸੀ ।

ਵਿਆਹ ਦੇ ਬਾਅਦ ਤਲਾਕ ਦੀ ਅਰਜ਼ੀ ਦਿੱਤੀ

ਪੀੜ੍ਹਤ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਪਿੰਡ ਬਾਬੀਵਾਲਾ ਦੇ ਸੁਮਨਦੀਪ ਸਿੰਘ ਦੇ ਨਾਲ ਪ੍ਰੇਮ ਸਬੰਧ ਹੋ ਗਿਆ । ਜਿਸ ਦੇ ਚੱਲਦੇ ਉਸ ਦੇ ਘਰ ਵਿੱਚ ਝਗੜਾ ਸ਼ੁਰੂ ਹੋ ਗਿਆ। ਸਾਲ 2022 ਵਿੱਚ ਉਨ੍ਹਾਂ ਨੇ ਆਪਣੀ ਪਤਨੀ ਦੀ ਸਹਿਮਤੀ ‘ਤੇ ਕੋਰਟ ਵਿੱਚ ਤਲਾਕ ਦੀ ਅਰਜ਼ੀ ਦਾਖਲ ਕਰ ਦਿੱਤੀ । ਜਿਸ ਦੇ ਕਾਰਨ ਉਸ ਦਾ ਵੱਡਾ ਪੁੱਤਰ ਉਨ੍ਹਾਂ ਦੇ ਕੋਲ ਹੀ ਰਹਿ ਗਿਆ । ਜਦਕਿ ਛੋਟੇ ਪੁੱਤਰ ਪਤਨੀ ਦੇ ਕੋਲ ਚੱਲਾ ਗਿਆ । ਪੀੜ੍ਹਤ ਨੇ ਦੱਸਿਆ ਕਿ ਇਸ ਦੌਰਾਨ ਪਤਾ ਚੱਲਿਆ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਮਿਲਕੇ ਛੋਟੇ ਬੱਚੇ ਨੂੰ ਹਰਿਆਣਾ ਵੇਚ ਰਹੀ ਹੈ।

ਇਸ ਮਾਮਲੇ ਦੇ ਜਾਂਚ ਅਧਿਕਾਰੀ ASI ਜਗਤਾਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਨ ‘ਤੇ ਪਤਾ ਚੱਲਿਆ ਹੈ ਕਿ ਮੁਲਜ਼ਮ ਔਰਤ ਸੁਖਵਿੰਦਰ ਕੌਰ ਨੇ ਆਪਣੇ ਪ੍ਰੇਮੀ ਸੁਮਨਦੀਪ ਸਿੰਘ,ਦਲਜੀਤ ਕੌਰ ਅਤੇ ਉਸ ਦੇ ਪਤੀ ਅਮਰਜੀਤ ਸਿੰਘ ਨੇ ਮਿਲਕੇ 1 ਲੱਖ 35 ਹਜ਼ਾਰ ਵਿੱਚ ਬੱਚਾ ਵੇਚ ਦਿੱਤਾ ਹੈ ।

ਮੁਲਜ਼ਮ ਪ੍ਰੇਮੀ ਨੇ ਪਤੀ ਬਣ ਕੇ ਸੌਦਾ ਕੀਤਾ

ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਔਰਤ ਨੇ ਪ੍ਰੇਮੀ ਸੁਮਨਦੀਪ ਸਿੰਘ ਨੇ ਬੱਚੇ ਨੂੰ ਵੇਚਣ ਦੌਰਾਨ ਆਪਣੇ ਆਪ ਨੂੰ ਸੁਖਵਿੰਦਰ ਕੌਰ ਦਾ ਪਤੀ ਦੱਸਿਆ ਸੀ । ਉਸ ਨੇ ਐਗਰੀਮੈਂਟ ‘ਤੇ ਪਤੀ ਭੂਸ਼ਣ ਬਣਕੇ ਫਰਜ਼ੀ ਦਸਤਾਵੇਜ਼ ‘ਤੇ ਹਸਤਾਖਰ ਵੀ ਕੀਤੇ ਸਨ। ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ । ਸ਼ਿਕਾਇਤ ਦੇ ਅਧਾਰ ‘ਤੇ ਮੁਲਜ਼ਮ ਸੁਖਵਿੰਦਰ ਕੌਰ,ਸੁਮਨਦੀਪ ਸਿੰਘ,ਦਲਜੀਤ ਕੌਰ,ਅਮਰਜੀਤ ਸਿੰਘ,ਮਨਪ੍ਰੀਤ ਕੌਰ,ਲਕਸ਼ਮੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Exit mobile version