The Khalas Tv Blog Punjab ਬਠਿੰਡਾ : ਪੂਰੇ ਪਰਿਵਾਰ ਨੇ ਝੀਲ ‘ਚ ਲਗਾਈ ਛਾਲ , ਮਾਂ-ਪੁੱਤ ਨਾਲ ਹੋਇਆ ਇਹ ਮਾੜਾ ਕਾਰਾ
Punjab

ਬਠਿੰਡਾ : ਪੂਰੇ ਪਰਿਵਾਰ ਨੇ ਝੀਲ ‘ਚ ਲਗਾਈ ਛਾਲ , ਮਾਂ-ਪੁੱਤ ਨਾਲ ਹੋਇਆ ਇਹ ਮਾੜਾ ਕਾਰਾ

Bathinda: Jumped into thermal lake with family son and wife died

ਬਠਿੰਡਾ : ਪੂਰੇ ਪਰਿਵਾਰ ਨੇ ਝੀਲ 'ਚ ਲਗਾਈ ਛਾਲ , ਮਾਂ-ਪੁੱਤ ਨਾਲ ਹੋਇਆ ਇਹ ਮਾੜਾ ਕਾਰਾ

ਬਠਿੰਡਾ : ਪੰਜਾਬ ਦੇ ਜਿਲ੍ਹਾ ਬਠਿੰਡਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਰਿਵਾਰ ਵੱਲੋਂ ਝੀਲ ਵਿੱਚ ਛਾਲ ਮਾਰ ਦਿੱਤੀ ਜਿਸ ਮਾਰਨ ਕਾਰ ਦੋ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਪੂਰੇ ਪਰਿਵਾਰ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਇਹ ਕਦਮ ਚੁੱਕਿਆ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਸ਼ਹਿਰ ਦੇ ਪਰਿਵਾਰ ਦੇ 3 ਮੈਂਬਰਾਂ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਬਠਿੰਡਾ ਥਰਮਲ ਦੀ ਝੀਲ ਵਿੱਚ ਛਾਲ ਮਾਰ ਦਿਤੀ। ਛਾਲ ਮਾਰਨ ਵਾਲਾ ਪ੍ਰਿੰਟਿੰਗ ਪ੍ਰੈੱਸ ਦਾ ਮਾਲਕ ਸੁਰਿੰਦਰ ਕੁਮਾਰ ਹੈ। ਸਮਾਜ ਸੇਵੀ ਸਸੰਥਾ ਤੇ ਪਰਿਵਾਰਕ ਦੋਸਤਾਂ ਵੱਲੋਂ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ।

ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਸਾਰਿਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਾਂ-ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਕੈਲਾਸ਼ ਰਾਣੀ ਅਤੇ ਉਸ ਦੇ ਪੁੱਤਰ ਪਬਨਿਸ਼ ਕੁਮਾਰ ਵਜੋਂ ਹੋਈ ਹੈ, ਜਦੋਂ ਕਿ ਸੁਰਿੰਦਰ ਕੁਮਾਰ ਦੀ ਹਾਲਤ ਸਥਿਰ ਹੋਈ ਹੈ। ਥਾਣਾ ਥਰਮਲ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਉਸ ਨੂੰ ਸੁਰਿੰਦਰ ਦਾ ਫੋਨ ਆਇਆ ਸੀ। ਉਸ ਨੇ ਅਲਵਿਦਾ ਕਹਿੰਦੇ ਹੀ ਕਾਲ ਕੱਟ ਦਿੱਤੀ। ਉਹ ਕਈ ਦਿਨਾਂ ਤੋਂ ਪਰੇਸ਼ਾਨ ਸੀ। ਉਹ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕਰਦਾ ਸੀ। ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ।

ਪੁਲਿਸ ਨੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੂਰੇ ਪਰਿਵਾਰ ਨੇ ਇਹ ਕਦਮ ਕਿਉਂ ਚੁੱਕਿਆ। ਪੁਲਿਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰ ਰਹੀ ਹੈ।

Exit mobile version