The Khalas Tv Blog Punjab ਪੰਜਾਬ ਦੇ ਗੁਰੂ ਘਰ ‘ਚ ਸਮਲਿੰਗੀ ਵਿਆਹ ਦਾ ਮਾਮਲਾ ! ਗੁੱਸੇ ‘ਚ ਸਿੱਖ ਜਥੇਬੰਦੀਆਂ ਨੇ ਗ੍ਰੰਥੀ ਨੂੰ ਦਿੱਤੀ ਇਹ ਸਜ਼ਾ !
Punjab

ਪੰਜਾਬ ਦੇ ਗੁਰੂ ਘਰ ‘ਚ ਸਮਲਿੰਗੀ ਵਿਆਹ ਦਾ ਮਾਮਲਾ ! ਗੁੱਸੇ ‘ਚ ਸਿੱਖ ਜਥੇਬੰਦੀਆਂ ਨੇ ਗ੍ਰੰਥੀ ਨੂੰ ਦਿੱਤੀ ਇਹ ਸਜ਼ਾ !

ਬਿਉਰੋ ਰਿਪੋਰਟ : ਬਠਿੰਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਨੂੰ ਲੈਕੇ ਵੱਡਾ ਵਿਵਾਦ ਹੋ ਗਿਆ ਹੈ । ਗੁਰਦੁਆਰਾ ਕਲਗੀਧਰ ਵਿੱਚ 2 ਕੁੜੀਆਂ ਦਾ ਆਨੰਦ ਕਾਰਜ ਕਰਵਾਇਆ ਗਿਆ ਹੈ । ਸਮਲਿੰਗੀ ਵਿਆਹ ਨੂੰ ਲੈਕੇ ਸਿੱਖ ਜਥੇਬੰਦੀਆਂ ਵੱਲੋਂ ਕਰੜਾ ਇਤਰਾਜ਼ ਜਤਾਇਆ ਜਾ ਰਿਹਾ ਹੈ । ਗੁਰਦੁਆਰਾ ਸਾਹਿਬ ਪਹੁੰਚੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਗ੍ਰੰਥੀ ਸਿੰਘਾਂ ਕੋਲੋ ਮੁਆਫੀ ਵੀ ਮੰਗਵਾਈ ਗਈ ਹੈ ।

ਦੱਸਿਆ ਜਾ ਰਿਹਾ ਹੈ ਕਿ ਵਿਆਹ ਕਰਵਾਉਣ ਵਾਲੀਆਂ ਕੁੜੀਆਂ ਸਿੱਖ ਧਰਮ ਨਾਲ ਸਬੰਧ ਨਹੀਂ ਰੱਖ ਦੀਆਂ ਸਨ । ਦੋਵਾਂ ਕੁੜੀਆਂ ਨੇ ਗ੍ਰੰਥੀ ਸਿੰਘ ਨੂੰ ਦੱਸਿਆ ਵੀ ਸੀ ਕਿ ਉਹ ਦੋਵੇ ਕੁੜੀਆਂ ਹਨ । ਜਦੋਂ ਗ੍ਰੰਥੀ ਸਿੰਘ ਨੇ ਮਨਾ ਕੀਤਾ ਤਾਂ ਦੱਸਿਆ ਗਿਆ ਕਾਨੂੰਨੀ ਤੌਰ ‘ਤੇ ਇਸ ਨੂੰ ਮਨਜ਼ੂਰੀ ਮਿਲੀ ਹੋਈ ਹੈ । ਜਿਸ ਤੋਂ ਬਾਅਦ ਇੱਕ ਗ੍ਰੰਥੀ ਨੇ ਦੂਜੇ ਪਾਠੀ ਨਾਲ ਸਲਾਹ ਕੀਤੀ ਅਤੇ ਫਿਰ ਆਨੰਦ ਕਾਰਜ ਦੀ ਰਸਮ ਹੋਈ । ਪਰ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਇਹ ਵਿਆਹ ਮਰਿਆਦਾ ਦੇ ਉਲਟ ਹੈ ਇਸ ਨੂੰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਸੀ । ਗੁਰਦੁਆਰਾ ਸਾਰਿਬ ਗੁੱਸੇ ਵਿੱਚ ਪਹੁੰਚਿਆਂ ਸਿੱਖ ਜਥੇਬੰਦੀਆਂ ਨੇ ਗ੍ਰੰਥੀ ਸਿੰਘ ਨੂੰ ਸਿੱਖ ਰਹਿਤ ਮਰਿਆਦਾ ਪਾਠ ਪੜਾਇਆ ਜਿਸ ਤੋਂ ਬਾਅਦ ਗ੍ਰੰਥੀ ਸਿੰਘਾਂ ਨੇ ਆਪਣੀ ਗਲਤੀ ਕਬੂਲੀ ਅਤੇ ਫਿਰ ਹੱਥ ਉੱਥੇ ਕਰਕੇ ਮੁਆਫੀ ਮੰਗੀ । ਪੰਜਾਬ ਦੇ ਕਿਸੇ ਗੁਰੂ ਘਰ ਵਿੱਚ ਸਮਲਿੰਗੀ ਵਿਆਹ ਦਾ ਸ਼ਾਇਦ ਪਹਿਲਾਂ ਹੈ । ਸਮਲਿੰਗੀ ਵਿਆਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਖਾਰਜ ਕੀਤਾ ਜਾ ਚੁੱਕਿਆ ਹੈ । ਇਸ ਨੂੰ ਸਿੱਖ ਰਹਿਤ ਮਰਿਆਦਾ ਤੋਂ ਉਲਟ ਦੱਸਿਆ ਗਿਆ ਹੈ।

ਭਾਰਤੀ ਕਾਨੂੰਨ ਵਿੱਚ 2 ਕੁੜੀਆਂ ਦੇ ਵਿਆਹ ਨੂੰ ਨਹੀਂ ਮਾਨਤਾ

ਭਾਰਤ ਵਿੱਚ ਇੱਕੋ ਲਿੰਗ ਦੇ ਵਿਆਹ ਨੂੰ ਹੁਣ ਤੱਕ ਮਾਨਤਾ ਨਹੀਂ ਮਿਲੀ ਹੈ । 2 ਮੁੰਡੇ ਜਾਂ ਫਿਰ 2 ਕੁੜੀਆਂ ਆਪਸ ਵਿੱਚ ਵਿਆਹ ਨਹੀਂ ਕਰਵਾ ਸਕਦੇ ਹਨ। IPC ਦੀ ਧਾਰਾ 377,ਜਿਸ ਵਿੱਚ ਸਮਲਿੰਗੀ ਸਬੰਧਾਂ ਨੂੰ ਅਪਰਾਧਿਕ ਬਣਾਇਆ ਸੀ ਉਸ ਨੂੰ ਸੁਪਰੀਮ ਕੋਰਟ ਨੇ ਹਾਲਾਂਕ 2018 ਵਿੱਚ ਰੱਦ ਕਰ ਦਿੱਤਾ ਸੀ । ਜੋ ਦੇਸ਼ ਵਿੱਚ ਸਮਲਿੰਗੀ ਅਧਿਕਾਰਾਂ ਲਈ ਵੱਡੀ ਜਿੱਤ ਸੀ । ਹਾਲਾਂਕਿ ਹੁਣ ਵੀ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ ‘ਤੇ ਮਨਜ਼ੂਰੀ ਨਹੀਂ ਮਿਲੀ ਹੈ । ਹਾਲਾਂਕਿ 2017 ਵਿੱਚ ਦਿੱਲੀ ਹਾਈਕੋਰਟ ਨੇ ਇਹ ਜ਼ਰੂਰ ਕਿਹਾ ਸੀ ਕਿ ਸਮਲਿੰਗੀ ਜੋੜੇ ਇੱਕ ਰਿਸ਼ਤੇ ਵਿੱਚ ਰਹਿਣ ਦੇ ਹੱਕਦਾਰ ਜ਼ਰੂਰ ਹਨ । ਪਰ ਇਸ ਨੂੰ ਫਿਲਹਾਲ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਲਿਆਇਆ ਜਾ ਸਕਦਾ ਹੈ।

Exit mobile version