The Khalas Tv Blog Punjab ਗੁਰੂਘਰ ਦੇ ਸਰੋਵਰ ਤੋਂ ਮਿਲੀ ਵਿਅਕਤੀ ਦੀ ਲਾਸ਼ !
Punjab

ਗੁਰੂਘਰ ਦੇ ਸਰੋਵਰ ਤੋਂ ਮਿਲੀ ਵਿਅਕਤੀ ਦੀ ਲਾਸ਼ !

ਬਿਉਰੋ ਰਿਪੋਰਟ : ਬਠਿਡਾ ਦੇ ਗੁਰਦੁਆਰਾ ਸਾਹਿਬ ਹਾਜੀ ਰਤਨ ਦੇ ਸਰੋਵਰ ਦੇ ਕੋਲੋ ਸ਼ਨਿੱਚਰਵਾਰ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ । ਮ੍ਰਿਤਕ ਦੇ ਸਰੀਰ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ । ਮ੍ਰਿਤਕ ਦੀ ਸ਼ਿਨਾਖਤ ਗੁਰਮੇਲ ਸਿੰਘ ਦੇ ਰੂਪ ਵਿੱਚ ਹੋਈ ਹੈ ਅਤੇ ਉਹ ਪਿੰਡ ਕਾਸਨਪੁਰ ਮਲੇਰਕੋਟਲਾ ਦਾ ਰਹਿਣ ਵਾਲਾ ਸੀ । ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ।

ਰਜਿੰਦਰ ਕੁਮਾਰ ਨਾਂ ਦੇ ਸ਼ਖਸ਼ ਨੇ ਦੱਸਿਆ ਕਿ ਉਸ ਨੇ ਸਵੇਰੇ 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਕੋਲ ਇੱਕ ਕਮਰੇ ਦੇ ਬਾਹਰ ਇੱਕ ਵਿਅਕਤੀ ਨੂੰ ਬੇਸੁੱਧ ਹਾਲਤ ਵਿੱਚ ਵੇਖਿਆ । ਉਹ ਮੌਕੇ ‘ਤੇ ਪਹੁੰਚਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਡਾਕਟਰਾਂ ਦਾ ਕਹਿਣਾ ਹੈ ਕੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਹੋ ਸਕਦਾ ਹੈ ।ਆਲੇ-ਦੁਆਲੇ ਦੇ ਲੋਕਾਂ ਦੇ ਮੁਤਾਬਿਕ ਕਾਫੀ ਸਮੇਂ ਤੋਂ ਉਹ ਉੱਥੇ ਰਹਿ ਰਿਹਾ ਸੀ । ਉਸ ਦੇ ਪਛਾਣ ਪੱਤਰ ਤੋਂ ਉਸ ਦਾ ਨਾਂ ਗੁਰਮੇਲ ਸਿੰਘ ਪਤਾ ਚੱਲਿਆ ਹੈ।

Exit mobile version