The Khalas Tv Blog Punjab ਕੀ ਤੁਹਾਡਾ ਵਿਆਹ ਤਾਂ ਇਸ ਗੁਰੂ ਘਰ ਵਿੱਚ ਨਹੀਂ ਹੋਇਆ ? ਗ੍ਰੰਥੀ ਸਿੰਘ ਦੀ ਹਰਕਤ ਤੋਂ ਬਾਅਦ ਮੈਰੀਜ ਸਰਟੀਫਿਕੇਟ ‘ਤੇ ਉੱਠੇ ਸਵਾਲ
Punjab

ਕੀ ਤੁਹਾਡਾ ਵਿਆਹ ਤਾਂ ਇਸ ਗੁਰੂ ਘਰ ਵਿੱਚ ਨਹੀਂ ਹੋਇਆ ? ਗ੍ਰੰਥੀ ਸਿੰਘ ਦੀ ਹਰਕਤ ਤੋਂ ਬਾਅਦ ਮੈਰੀਜ ਸਰਟੀਫਿਕੇਟ ‘ਤੇ ਉੱਠੇ ਸਵਾਲ

ਬਿਉਰੋ ਰਿਪੋਰਟ : ਬਠਿੰਡਾ ਵਿੱਚ ਇੱਕ ਹੋਰ ਗ੍ਰੰਥੀ ਸਿੰਘ ਵੱਲੋਂ ਕੀਤਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ । ਪਹਿਲਾਂ 2 ਕੁੜੀਆਂ ਦੇ ਵਿਆਹ ਦੇ ਮਾਮਲੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਰਾਗੀ ਸਿੰਘਾਂ ਖਿਲਾਫ ਜਥੇਦਾਰ ਸ਼੍ਰੀ ਅਕਾਲ ਤਖਤ ਨੇ ਐਕਸ਼ਨ ਲਿਆ ਸੀ । ਹੁਣ ਬਠਿੰਡਾ ਦੇ ਹੰਸ ਨਗਰ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ‘ਤੇ 100 ਤੋਂ ਵੱਧ ਫਰਜ਼ੀ ਵਿਆਹ ਦਾ ਇਲਜ਼ਾਮ ਲਗਿਆ ਹੈ । ਭੇਦ ਖੁੱਲਣ ਤੋਂ ਬਾਅਦ ਗ੍ਰੰਥੀ ਫਰਾਰ ਹੋ ਗਿਆ ਹੈ। ਗ੍ਰੰਥੀ ਸਿੰਘ ਨੇ ਜੋੜਿਆਂ ਦੇ ਵਿਆਹ ਉਸ ਗੁਰੂ ਘਰ ਵਿੱਚ ਕਰਵਾਏ ਜਿੱਥੇ ਉਹ ਸੇਵਾ ਨਿਭਾ ਰਿਹਾ ਸੀ । ਪਰ ਜੋੜਿਆਂ ਨੂੰ ਸਰਟੀਫਿਕੇਟ ਹੋਰ ਗੁਰਦੁਆਰਿਆ ਦੇ ਫਰਜ਼ੀ ਲੈਟਰਪੈਡ ‘ਤੇ ਤਿਆਰ ਕਰਕੇ ਦਿੰਦਾ ਸੀ। ਸਿਰਫ਼ ਇਨ੍ਹਾਂ ਹੀ ਨਹੀਂ ਗ੍ਰੰਥੀ ਨੂੰ ਪੈਸਿਆਂ ਦਾ ਇੰਨ੍ਹਾਂ ਲਾਲਚ ਸੀ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ।

ਭੈਣ-ਭਰਾ ਦਾ ਵਿਆਹ ਕਰਵਾਇਆ

ਸਾਹਮਣੇ ਆਇਆ ਹੈ ਕਿ ਗ੍ਰੰਥੀ ਨਾਬਾਲਗਾਂ ਸਮੇਤ ਭੈਣ-ਭਰਾ ਦਾ ਵੀ ਵਿਆਹ ਕਰਵਾ ਦਿੰਦਾ ਸੀ । ਇਨ੍ਹਾਂ ਵਿੱਚ ਜ਼ਿਆਦਾਤਰ ਉਹ ਜੋੜੇ ਹੁੰਦੇ ਸਨ ਜੋ ਵਿਦੇਸ਼ ਜਾਣ ਦੇ ਲਈ ਅਜਿਹੀ ਨਾਪਾਕ ਰਿਸ਼ਤਿਆਂ ਨੂੰ ਅੰਜਾਮ ਦਿੰਦੇ ਸਨ । ਇਹ ਲੋਕ ਕਾਂਟਰੈਕਟ ਮੈਰਿਜ ਕਰਨ ਦੇ ਲਈ ਗ੍ਰੰਥੀ ਨੂੰ ਮੋਟੀ ਰਕਮ ਦਿੰਦੇ ਸਨ। ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਨੂੰ ਜਦੋਂ ਲਾਲਚੀ ਗ੍ਰੰਥੀ ਦੀ ਇਸ ਹਰਕਤ ਦੇ ਬਾਰੇ ਪਤਾ ਚੱਲਿਆ ਤਾਂ ਉਹ ਗੁਰੂ ਘਰ ਪਹੁੰਚ ਗਏ ਜਿੱਥੇ ਉਹ ਸੇਵਾ ਨਿਭਾ ਰਿਹਾ ਸੀ । ਪਰ ਜਥੇਬੰਦੀ ਦੇ ਪਹੁੰਚਣ ਦੀ ਖਬਰ ਮਿਲਣ ‘ਤੇ ਉਹ ਫਰਾਰ ਹੋ ਗਿਆ ਹੈ ।

ਇਸ ਤਰ੍ਹਾਂ ਹੋਇਆ ਪੂਰੇ ਮਾਮਲੇ ਦਾ ਖੁਲਾਸਾ

ਇਸ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਰਾਜਸਥਾਨ ਦਾ ਇੱਕ ਪਰਿਵਾਰ ਨੇ ਮੁਲਜ਼ਮ ਗ੍ਰੰਥੀ ਦੀ ਤਲਾਸ਼ ਵਿੱਚ ਬਠਿੰਡਾ ਪਹੁੰਚਿਆ । ਪਤਾ ਚੱਲਿਆ ਕਿ ਕੁਝ ਦਿਨ ਪਹਿਲਾਂ ਗ੍ਰੰਥੀ ਨੇ ਇੱਕ ਮੁੰਡੇ ਦਾ ਵਿਆਹ ਇੱਕ ਕੁੜੀ ਨਾਲ ਕਰਵਾਇਆ ਸੀ ਜੋ ਉਸ ਦੀ ਮਾਸੀ ਦੀ ਕੁੜੀ ਸੀ । ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ 96 ਕਰੋੜੀ ਦੇ ਜ਼ਿਲ੍ਹਾਂ ਜਥੇਦਾਰ ਕੁਲਵੰਤ ਸਿੰਘ ਨੂੰ ਜਦੋਂ ਪਤਾ ਚੱਲਿਆ ਕਿ ਗ੍ਰੰਥੀ ਇੱਕ ਹੋਰ ਫਰਜ਼ੀ ਵਿਆਹ ਕਰਵਾ ਰਿਹਾ ਹੈ ਤਾਂ ਉਹ ਉੱਥੇ ਪਹੁੰਚੇ ਪਰ ਉਹ ਫਰਾਰ ਹੋ ਚੁੱਕਾ ਸੀ। ਇਸ ਮਾਮਲੇ ਦੀ ਸ਼ਿਕਾਇਤ SGPC ਨੂੰ ਕਰਨ ਦਾ ਫੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ ਗ੍ਰੰਥੀ ਦੀ ਸ਼ਿਕਾਇਤ SSP ਨੂੰ ਵੀ ਕੀਤੀ ਗਈ ਹੈ ।

2 ਗੁਰੂ ਘਰਾਂ ਦੇ ਫਰਜ਼ੀ ਲੈਟਰ ਬਣਾਏ

ਮੁਲਜ਼ਮ ਗ੍ਰੰਥੀ ਨੇ ਸੰਜੇ ਨਗਰ ਅਤੇ ਬੀੜ ਤਾਲਾਬ ਬਸਤੀ ਨੰਬਰ 6 ਦੇ ਗੁਰਦੁਆਰਿਆਂ ਦੇ ਨਾਂ ਤੇ ਫਰਜ਼ੀ ਲੈਟਰਪੈਡ ਬਣਾਏ ਹੋਏ ਸਨ । ਇਨ੍ਹਾਂ ਗੁਰੂਘਰਾਂ ਦੇ ਨਾਂ ‘ਤੇ ਹੀ ਗ੍ਰੰਥੀ ਆਪ ਹਸਤਾਖਰ ਕਰਕੇ ਮੈਰੀਜ ਸਰਟੀਫਿਕੇਟ ਜਾਰੀ ਕਰਦਾ ਸੀ ।

Exit mobile version