ਬਿਉਰ ਰਿਪੋਰਟ : ਅਯੁੱਧਿਆ ਵਿੱਚ 22 ਜਨਵਰੀ ਨੂੰ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈਕੇ ਬਠਿੰਡਾ ਦੀ ਇੱਕ ਨੌਜਵਾਨ ਕੁੜੀ ‘ਤੇ ਸੋਸ਼ਲ ਮੀਡੀਆ ‘ਤੇ ਭਗਵਾਨ ਰਾਮ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਹੈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਰਵਾਰ ਨੂੰ ਦੁਕਾਨਦਾਰਾਂ ਅਤੇ ਹਿੰਦੂ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ । ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਕੁੜੀ ਖਿਲਾਫ 295 A ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਸ ਨੇ ਵੀਡੀਓ ਜਾਰੀ ਕਰਕੇ ਸਫਾਈ ਦਿੱਤੀ ਹੈ । ਨੌਜਵਾਨ ਕੁੜੀ ਸੈਲੂਨ ਚਲਾਉਂਦੀ ਹੈ ।
‘ਮੇਰੇ ਕਲਿੱਪ ਦਾ ਮਿਸਯੂਜ਼ ਕੀਤਾ ਗਿਆ’
ਨੌਜਵਾਨ ਕੁੜੀ ਨੇ ਕਿਹਾ ਮੈਂ ਹੈਰਾਨ ਹਾਂ ਕਿ ਮੇਰੀ ਇੱਕ ਵੀਡੀਓ ਰਾਮਾ ਮੰਡੀ ਤੋਂ ਵਾਇਰਲ ਕੀਤੀ ਜਾ ਰਹੀ ਹੈ। ਮੈਂ ਹਿੰਦੂ ਭਾਈਚਾਰੇ ਦੇ ਖਿਲਾਫ ਵੀਡੀਓ ਨਹੀਂ ਪਾਇਆ ਹਨ । ਮੈਂ ਉਨ੍ਹਾਂ ਦੇ ਖਿਲਾਫ ਵੀਡੀਓ ਪਾਈ ਸੀ,ਜਿੰਨਾਂ ਨੇ ਚਰਚ ਅਤੇ ਕ੍ਰਾਸ ਨੂੰ ਤੋੜ ਕੇ ਰਾਮ ਨਾਂ ਦਾ ਝੰਡਾ ਲਗਾਇਆ ਹੈ । ਇਸਾਈ ਧਰਮ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਕੋਲੋ ਰਾਮ ਦਾ ਨਾਂ ਬੁਲਵਾਇਆ ਗਿਆ । ਮੈਂ ਉਸ ਦੇ ਖਿਲਾਫ਼ ਵੀਡੀਓ ਪਾਇਆ ਸੀ।
ਨੌਜਵਾਨ ਕੁੜੀ ਨੇ ਕਿਹਾ ਮੈਂ ਹਿੰਦੂ,ਸਿੱਖ ਜਾਂ ਮੁਸਲਮਾਨ ਭਾਈਚਾਰੇ ਦੇ ਖਿਲਾਫ ਨਹੀਂ ਹਾ,ਮੈਂ ਆਪ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖ ਦੀ ਹਾਂ । ਮੈਂ ਭਗਵਾਨ ਰਾਮ ਦੇ ਖਿਲਾਫ ਕੁਝ ਨਹੀਂ ਬੋਲਿਆ ਹੈ। ਕੁਝ ਲੋਕ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੈਂ ਹਿੰਦੂ ਭਾਈਚਾਰ ਦੇ ਖਿਲਾਫ ਬੋਲ ਰਹੀ ਹਾਂ। ਇਹ ਲੋਕ ਉਸ ਵੇਲੇ ਨਹੀਂ ਬੋਲੇ ਜਦੋਂ ਚਰਚ ਤੋੜ ਕੇ ਪਾਸਟਰ ਨੂੰ ਜ਼ਿੰਦਾ ਸਾੜਿਆ ਗਿਆ ਸੀ। 22 ਜਨਵਰੀ ਨੂੰ ਮੰਦਰ ਦਾ ਉਦਘਾਟਨ ਹੋਇਆ ਤਾਂ ਚਰਚ ਵਿੱਚ ਵੀ ਜਸ਼ਨ ਮਨਾਇਆ ਗਿਆ। ਮੇਰੀ ਇੱਕ ਕਲਿੱਪ ਨੂੰ ਚੁੱਕ ਕੇ ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਵੀਡੀਓ ਵਾਇਰਲ ਹੋਣ ਦੇ ਬਾਅਦ ਰਾਮਾ ਮੰਡੀ ਵਿੱਚ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ । ਗਾਂਧੀ ਚੌਕ ‘ਤੇ ਇਕੱਠੇ ਹੋਕੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ । ਇਸ ਵਿੱਚ VHP ਅਤੇ ਬੀਜੇਪੀ ਦੇ ਆਗੂ ਸ਼ਾਮਲ ਸਨ। ਪ੍ਰਦਰਸਨ ਕਰਨ ਵਾਲੇ ਲੋਕਾਂ ਨੇ ਕਿਹਾ ਕੁੜੀ ਇਸਾਈ ਧਰਮ ਨਾਲ ਸਬੰਧ ਰੱਖ ਦੀ ਹੈ ਅਤੇ ਉਹ ਭਗਵਾਨ ਮੰਦਰ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ।
DSP ਨੇ ਕਿਹਾ ਰਿਮਾਂਡ ‘ਤੇ ਲੈਣ ਤੋਂ ਬਾਅਦ ਪੁੱਛ-ਗਿੱਛ ਕਰਾਗੇ
DSP ਤਲਵੰਡੀ ਰਾਜੇਸ਼ ਨੇ ਕਿਹਾ ਰਾਮਾ ਮੰਡੀ ਦੇ ਹੀ ਸੰਜੀਵ ਕੁਮਾਰ ਨੇ ਥਾਣਾ ਰਾਮਾ ਮੰਡੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ । ਸਾਇਨਾ ਦੇ ਖਿਲਾਫ IPC ਦੀ ਧਾਰਾ 295 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ । ਉਸ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਵਿੱਚ ਲਿਆ ਗਿਆ ਹੈ ।