The Khalas Tv Blog Punjab ਕੀ ਕੋਈ ਇਸ ਮਾਮੂਲੀ ਵਜ੍ਹਾ ਨਾਲ ਦੋਸਤ ਦਾ ਕਤਲ ਕਰ ਸਕਦਾ ਹੈ ? ਫਿਰ ਲਾਸ਼ ਜਿਸ ਥਾਂ ਲੁਕਾਈ,ਵੇਖ ਕੇ ਪੁਲਿਸ ਦੇ ਹੋਸ਼ ਉੱਡੇ
Punjab

ਕੀ ਕੋਈ ਇਸ ਮਾਮੂਲੀ ਵਜ੍ਹਾ ਨਾਲ ਦੋਸਤ ਦਾ ਕਤਲ ਕਰ ਸਕਦਾ ਹੈ ? ਫਿਰ ਲਾਸ਼ ਜਿਸ ਥਾਂ ਲੁਕਾਈ,ਵੇਖ ਕੇ ਪੁਲਿਸ ਦੇ ਹੋਸ਼ ਉੱਡੇ

ਬਿਉਰੋ ਰਿਪੋਰਟ : ਬਠਿੰਡਾ ਦੇ ਪਿੰਡ ਚਾਉਕੇ ਵਿੱਚ ਤਿੰਨ ਦੋਸਤਾਂ ਦੀ ਖੌਫਨਾਕ ਕਹਾਣੀ ਸਾਹਮਣੇ ਆਈ ਹੈ। 2 ਦੋਸਤਾਂ ਨੇ ਮਿਲ ਕੇ ਆਪਣੇ ਇੱਕ ਦੋਸਤ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਮਵੇਸ਼ੀ ਘਰ ਦੇ ਖੱਡ ਵਿੱਚ ਦਬਾ ਦਿੱਤਾ। ਦਰਅਸਲ ਮੁਲਜ਼ਮ ਨੂੰ ਸ਼ੱਕ ਸੀ ਕਿ ਮ੍ਰਿਤਕ ਨੌਜਵਾਨ ਦੀ ਵਜ੍ਹਾ ਕਰਕੇ ਉਸ ਦੇ ਦੂਜੇ ਦੋਸਤ ਨੇ ਆਪਣਾ ਰਿਸ਼ਤਾ ਤੋੜ ਲਿਆ ਹੈ । ਹੁਣ ਪੁਲਿਸ ਨੇ 21 ਸਾਲ ਦੇ ਨੌਜਵਾਨ ਦੇ ਕਤਲ ਵਿੱਚ ਦੋਵਾਂ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।

ਪੁਲਿਸ ਦੇ ਮੁਤਾਬਿਕ ਅਰਸ਼ਦੀਪ ਦਾ ਕਾਤਲ ਉਸ ਦਾ ਦੋਸਤ ਗੁਰਬਿੰਦਰ ਸਿੰਘ ਉਰਫ ਗੋਲਡੀ ਸੀ । ਜਿਸ ਨੇ ਆਪਣੀ ਦੂਜੇ ਦੋਸਤ ਬਲਜੀਤ ਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕਤਲ ਦਾ ਕਾਰਨ ਬਹੁਤ ਹੀ ਮਾਮੂਲੀ ਹੈ । ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਅਰਸ਼ਦੀਪ ਅਤੇ ਗੋਲਡੀ ਦਾ ਇੱਕ ਹੋਰ ਮਿੱਤਰ ਸੀ। ਜੋ ਕੁਝ ਮਹੀਨੇ ਪਹਿਲਾਂ ਬਾਹਰ ਚੱਲਾ ਗਿਆ ਸੀ। ਕਿਸੇ ਕਾਰਨ ਉਸ ਨੇ ਗੋਲਡੀ ਦੇ ਨਾਲ ਦੋਸਤੀ ਕੀਤੀ ਸੀ। ਗੋਲਡੀ ਨੇ ਇਸ ਦੇ ਲਈ ਅਰਸ਼ ਨੂੰ ਜ਼ਿੰਮੇਵਾਰ ਦੱਸਿਆ ਸੀ। ਜਿਸ ਦੇ ਚੱਲਦੇ ਉਸ ਨੂੰ ਮਾਰਨ ਦੀ ਪਲਾਨਿੰਗ ਪਹਿਲਾਂ ਹੀ ਸੀ।

ਹਾਲਾਂਕਿ ਪਹਿਲਾਂ ਮੁਲਜ਼ਮ ਨੇ ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ਮ੍ਰਿਤਕ ਉਸ ਦੀ ਇੱਕ ਰਿਸ਼ਤੇਦਾਰ ਭੈਣ ਦੇ ਨਾਲ ਛੇੜਖਾਨੀ ਕਰਦਾ ਸੀ। ਪਰ ਪੁਲਿਸ ਜਾਂਚ ਵਿੱਚ ਇਹ ਕਹਾਣੀ ਵੀ ਝੂਠੀ ਨਿਕਲੀ । ਘਟਨਾ ਵਾਲੇ ਦਿਨ 17 ਜਨਵਰੀ ਨੂੰ ਪਹਿਲਾਂ ਤੋਂ ਯੋਜਨਾ ਦੇ ਮੁਤਾਬਿਕ ਗੋਲਡੀ ਅਰਸ਼ ਨੂੰ ਆਪਣੀ ਮੋਟਰ ਸਾਈਕਲ ‘ਤੇ ਪਿੰਡ ਵਿੱਚ ਚੱਲ ਰਹੇ ਇੱਕ ਟੂਰਨਾਮੈਂਟ ਵਿੱਚ ਲੈ ਗਿਆ ਸੀ। ਜਦੋਂ ਇਸੇ ਮੇਲੇ ਦੇ ਸਾਹਮਣੇ ਆਪਣੇ ਚਾਚੇ ਦੇ ਭਰਾ ਦੀ ਵਰਕਸ਼ਾਪ ਵਿੱਚ ਮੋਟਰਸਾਈਕਲ ਖੜੀ ਕਰਨ ਦੇ ਬਹਾਨੇ ਉਹ ਅਰਸ਼ਦ ਨੂੰ ਵਰਕਸ਼ਾਪ ਦੇ ਅੰਦਰ ਲੈ ਗਿਆ । ਇਸੇ ਵਿਚਾਲੇ ਉਨ੍ਹਾਂ ਨੇ ਬਲਜੀਤ ਉਰਫ ਪ੍ਰਭੂ ਨੂੰ ਮੌਕੇ ‘ਤੇ ਬੁਲਾਇਆ ।

ਪੁਲਿਸ ਨੂੰ ਦੱਸਿਆ ਕਿ ਦੋਵਾਂ ਨੇ ਵਰਕਸ਼ਾਪ ਦਾ ਗੇਟ ਬੰਦ ਕਰ ਦਿੱਤਾ ਅਤੇ ਅਰਸ਼ ਨੂੰ ਬੰਨ ਕਰਕੇ ਕੁੱਟਣਾ ਸ਼ੁਰੂ ਕਰ ਦਿੱਤਾ । ਇਸ ਦੇ ਬਾਅਦ ਮੁਲਜ਼ਮ ਬਲਜੀਤ ਉਰਫ ਪ੍ਰਭੂ ਵਾਪਸ ਚੱਲਾ ਗਿਆ। ਫਿਰ ਗੋਲਡੀ ਨੇ ਅਰਸ਼ ਦਾ ਕਤਲ ਕਰ ਦਿੱਤਾ । ਰਾਤ ਨੂੰ ਮੋਟਰ ਸਾਈਕਲ ਰੇਹੜੀ ਤੇ ਲਾਸ਼ ਨੂੰ ਪਿੱਛੇ ਰੱਖ ਕੇ ਆਪਣੇ ਘਰ ਲੈ ਗਏ । ਜਿੱਥੇ ਇੱਕ ਖਾਲੀ ਕਮਰੇ ਵਿੱਚ ਪਹਿਲਾਂ ਤੋਂ ਖੱਡ ਬਣਿਆ ਸੀ । ਲਾਸ਼ ਨੂੰ ਉਸ ਖੱਡ ਵਿੱਚ ਬੰਦ ਕਰ ਦਿੱਤਾ ਗਿਆ । ਪਰ ਕੁਝ ਦਿਨ ਬਾਅਦ ਗੱਡ ਵਿੱਚ ਬਦਬੂ ਆਉਣੀ ਸ਼ੁਰੂ ਹੋ ਗਈ ਅਤੇ ਫਿਰ ਪਰਦਾ ਉੱਠਿਆ । ਪੁਲਿਸ ਨੇ ਮੁਲਜ਼ਮ ਗੁਰਭਿੰਦਰ ਉਰਫ਼ ਗੋਲਡੀ ਅਤੇ ਬਲਜੀਤ ਉਰਫ ਪ੍ਰਭੂ ਨੂੰ ਗ੍ਰਿਫਤਾਰ ਕਰ ਲਿਆ ਹੈ ।

Exit mobile version