The Khalas Tv Blog Punjab ਮਾਲਵਾ ਨੂੰ ਦਿੱਲੀ ਨਾਲ ਜੋੜਨ ਦੇ ਲਈ ਅੱਜ ਤੋਂ ਹਵਾਈ ਉਡਾਣ ਸ਼ੁਰੂ !
Punjab

ਮਾਲਵਾ ਨੂੰ ਦਿੱਲੀ ਨਾਲ ਜੋੜਨ ਦੇ ਲਈ ਅੱਜ ਤੋਂ ਹਵਾਈ ਉਡਾਣ ਸ਼ੁਰੂ !

ਬਿਉਰੋ ਰਿਪੋਰਟ : ਬਠਿੰਡਾ ਵਿੱਚ ਸੋਮਵਾਰ ਤੋਂ ਹਵਾਈ ਉਡਾਣਾਂ ਸ਼ੁਰੂ ਹੋ ਰਹੀਆਂ ਹਨ । ਕੈਪਟਨ ਗੌਰਵ ਪ੍ਰੀਤ ਬਰਾੜ ਇਸ ਫਲਾਈਟ ਨੂੰ ਬਠਿੰਡਾ ਲੈਕੇ ਜਾਣਗੇ । ਅਜਾਇੰਸ ਏਅਰ(allianceair) ਬਠਿੰਡਾ ਦੇ ਭਿਸਿਆਨਾ ਤੋਂ ਦਿੱਲੀ ਦੇ ਲਈ ਹਫ਼ਤੇ ਵਿੱਚ ਤਿੰਨ ਦਿਨ ਹਵਾਈ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆ ਅਤੇ ਐੱਮ ਪੀ ਹਰਸਿਮਰਤ ਕੌਰ ਬਾਦਲ ਇਸ ਫਲਾਈਟ ਦਾ ਸੁਆਗਤ ਕਰਨਗੇ ।

ਕਨੈਕਟਿੰਗ ਨਿਊ ਇੰਡੀਆ ਯੋਜਨਾ ਦੇ ਤਹਿਤ ਤਕਰੀਬਨ 3 ਸਾਲ ਬਾਅਦ ਅਲਾਇੰਸ ਏਅਰ ਵੱਲੋਂ ਸੋਮਵਾਰ,ਬੁੱਧਵਾਰ,ਸ਼ੁੱਕਰਵਾਰ ਨੂੰ ਦਿੱਲੀ-ਬਠਿੰਡਾ ਫਲਾਈਟ ਚਲਾਈ ਜਾਵੇਗੀ । ਇਸ ਫਲਾਈਟ ਦੇ ਕਪਤਾਨ ਗੌਰਵ ਪ੍ਰੀਤ ਬਰਾੜ ਬਠਿੰਡਾ ਵਿਰਕ ਕਲਾਂ ਏਅਰਪੋਰਟ ਪਹੁੰਚਣਗੇ ।

ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਸ਼ੀ ਜਤਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ-ਦਿੱਲੀ ਉਡਾਣ ਸ਼ੁਰੂ ਹੋਣ ‘ਤੇ ਲਿਖਿਆ ਪੰਜਾਬ ਤੇ ਮਾਲਵਾ ਖੇਤਰ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ…ਅੱਜ ਤੋਂ ਬਠਿੰਡਾ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਰਹੀ ਹੈ…ਜਿਸ ਦਾ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਤੇ ਮਾਲਵੇ ਦਾ ਖੇਤਰ ਸਿੱਧਾ ਦਿੱਲੀ ਨਾਲ ਜੁੜੇਗਾ..ਜਿਸ ਨਾਲ ਮਾਲਵੇ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਦੇ ਹੋਰ ਰਸਤੇ ਖੁੱਲ੍ਹਣਗੇ… ਕੰਪਨੀ ਨੇ ਇਸ ਫਲਾਈਟ ਦਾ ਸ਼ੁਰੂਆਤੀ ਕਿਰਾਇਆ ਮਹਿਜ਼ 1999 ਰੁਪਏ ਰੱਖਿਆ ਹੈ…ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਹੋਰ ਵੀ ਹਵਾਈ ਅੱਡਿਆਂ ਤੋਂ ਉਡਾਣਾਂ ਸ਼ੁਰੂ ਹੋਣਗੀਆਂ…ਰੰਗਲੇ ਪੰਜਾਬ ਵੱਲ ਵਧ ਰਹੀ ਸਾਡੀ ਸਰਕਾਰ ਦੇ ਚੁੱਕੇ ਕਦਮ ਲਗਾਤਾਰ ਕਾਮਯਾਬ ਹੋ ਰਹੇ ਨੇ…।

ਇਹ ਹੈ ਬਠਿੰਡਾ-ਦਿੱਲੀ ਫਲਾਈਟ ਦਾ ਸ਼ੈਡਿਊਲ

ਅਲਾਇੰਸ ਏਅਰ ਵੱਲੋਂ ਤੈਅ ਕੀਤੇ ਗਏ ਸ਼ੈਡਿਊਲ ਮੁਤਾਬਿਕ 42 ਸੀਟਰ ਹਵਾਈ ਜਹਾਜ਼ ਦਿੱਲੀ ਏਅਰਪੋਰਟ ਤੋਂ ਦੁਪਹਿਰ 1.25 ‘ਤੇ ਉਡਾਣ ਭਰੇਗਾ ਜੋਕਿ ਦੁਪਹਿਰ 2.40 ਵਜੇ ਬਠਿੰਡਾ ਦੇ ਵਿਰਕ ਕਲਾਂ ਘਰੇਲੂ ਹਵਾਈ ਅੱਡੇ ‘ਤੇ ਉੱਤਰੇਗਾ । ਬਠਿੰਡਾ ਤੋਂ ਦੁਪਹਿਰ 3.05 ਵਜੇ ਜਹਾਜ਼ ਉੱਡੇਗਾ ਅਤੇ 4.15 ਵਜੇ ਦਿੱਲੀ ਏਅਰਪੋਰਟ ਪਹੁੰਚੇਗਾ।

ਕਿਰਾਇਆ 1999 ਰੁਪਏ ਹੋਵੇਗਾ

ਹਵਾਈ ਜਹਾਜ ਤੋਂ ਬਠਿੰਡਾ ਤੋਂ ਦਿੱਲੀ ਦਾ ਸਫਰ ਤਕਰੀਬਨ 55 ਮਿੰਟ ਹੋਵੇਗਾ । ਹਵਾਈ ਸੇਵਾ ਦਾ ਕਿਰਾਇਆ 1999 ਰੁਪਏ ਤੈਅ ਕੀਤਾ ਗਿਆ ਹੈ । ਜਿਸ ਦੇ ਤਹਿਤ allianceair.in ਦੀ ਵੈੱਬਸਾਈਟ ‘ਤੇ ਬੁਕਿੰਗ ਸ਼ੁਰੂ ਹੋ ਗਈ ਹੈ।

15 ਕਿਲੋ ਸਮਾਨ ਦੇ ਇਲਾਵਾ 5 ਕਿੱਲੋ ਦਾ ਹੈਂਡ ਬੈਗ ਵੀ ਲਿਜਾ ਸਕਣਗੇ

ਏਅਰਪੋਰਟ ਅਥਾਰਿਟੀ ਦੇ ਮੈਂਬਰ ਸਲਾਹਕਾਰ ਡਾਕਟਰ ਗੁਰਚਰਨ ਸਿੰਘ ਵਿਰਕ ਨੇ ਦੱਸਿਆ ਕਿ ਹਵਾਈ ਯਾਤਰਾ ਦੇ ਦੌਰਾਨ ਯਾਤਰੀ ਆਪਣੇ ਨਾਲ 15 ਕਿੱਲੋ ਸਮਾਨ ਤੋਂ ਇਲਾਵਾ 5 ਕਿੱਲੋ ਹੈਂਡ ਬੈਗ ਵੀ ਲੈ ਕੇ ਜਾ ਸਕਣਗੇ । ਇਸ ਤੋਂ ਵੱਧ ਸਮਾਨ ਦੇ ਲਈ 250 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਿਰਾਇਆ ਦੇਣਾ ਹੋਵੇਗਾ ।

Exit mobile version