The Khalas Tv Blog Punjab ਪੰਜਾਬ ਪੁਲਿਸ ਦੇ ਕਾਂਸਟੇਬਲ ਤੇ ਪਤਨੀ ਦਾ ਸਰੇਆਮ ਕਤਲ ! ਕੁੜੀ ਦੇ ਪਰਿਵਾਰ ਨੇ ਦਿੱਤਾ ਅੰਜਾਮ ! ਵਜ੍ਹਾ ਜਾਣ ਕੇ ਹੋਸ਼ ਉੱਡ ਜਾਣਗੇ !
Punjab

ਪੰਜਾਬ ਪੁਲਿਸ ਦੇ ਕਾਂਸਟੇਬਲ ਤੇ ਪਤਨੀ ਦਾ ਸਰੇਆਮ ਕਤਲ ! ਕੁੜੀ ਦੇ ਪਰਿਵਾਰ ਨੇ ਦਿੱਤਾ ਅੰਜਾਮ ! ਵਜ੍ਹਾ ਜਾਣ ਕੇ ਹੋਸ਼ ਉੱਡ ਜਾਣਗੇ !

ਬਿਉਰੋ ਰਿਪੋਰਟ : ਬਠਿੰਡਾ ਵਿੱਚ ਹਾਰਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਇੱਕ ਭਰਾ ਨੇ ਭੈਣ ਅਤੇ ਉਸ ਦੇ ਪਤੀ ਦਾ ਖੇਤ ਵਿੱਚ ਕਤਲ ਕਰ ਦਿੱਤਾ ਹੈ । ਮਰਨ ਵਾਲਾ ਮੁੰਡਾ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ । ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਬਠਿੰਡਾ ਦੇ ਪਿੰਡ ਤੁੰਗਵਾਲੀ ਵਿੱਚ ਇਹ ਵਾਰਦਾਤ ਹੋਈ ਹੈ । ਕੁਝ ਸਾਲ ਪਹਿਲਾਂ ਮੁੰਡੇ ਅਤੇ ਕੁੜੀ ਨੇ ਕੋਰਟ ਮੈਰੀਜ ਕੀਤੀ ਸੀ । ਹਾਲਾਂਕਿ ਇਸ ਦੇ ਬਾਅਦ ਕੁੜੀ ਆਪਣੇ ਘਰ ਆ ਗਈ । ਬੀਤੇ ਦਿਨੀ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਮੁੰਡਾ ਉਸ ਨੂੰ ਮਿਲਣ ਦੇ ਲਈ ਤੁੰਗਵਾਲੀ ਆਇਆ ਸੀ। ਜਦੋਂ ਉਹ ਪਹੁੰਚਿਆ ਤਾਂ ਝਗੜਾ ਹੋ ਗਿਆ । ਜਿਸ ਦੇ ਬਾਅਦ ਕੁੜੀ ਦੇ ਭਰਾ ਨੇ ਦੋਵਾਂ ਦਾ ਕਤਲ ਕਰ ਦਿੱਤਾ ।

ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕਾਂਸਟੇਬਲ ਜਗਮੀਤ ਸਿੰਘ ਨੇ ਨਰਸ ਬੇਅੰਤ ਕੌਰ ਉਰਫ ਮਨੀ ਨਾਲ ਕੋਰਟ ਮੈਰੀਜ ਕੀਤੀ ਸੀ । ਉਸ ਵਕਤ ਤੋਂ ਬੇਅੰਤ ਕੌਰ ਆਪਣੇ ਪਿਤਾ ਦੇ ਘਰ ਵਿੱਚ ਰਹਿ ਰਹੀ ਸੀ । ਪਰ ਐਤਵਾਰ ਨੂੰ ਉਹ ਆਪਣੇ ਮੌਜੂਦਾ ਘਰ ਆਦਰਸ਼ ਨਗਰ ਤੋਂ ਆਪਣੇ ਪਿਤਾ ਕੇਵਲ ਸਿੰਘ ਅਤੇ ਭਰਾ ਜਗਜੀਤ ਦੇ ਨਾਲ ਪਿੰਡ ਤੁੰਗਵਾਲੀ ਸਥਿਤ ਪੁਰਾਣੇ ਘਰ ਆ ਗਏ ਸਨ । ਭਰਾ ਨੇ ਦੱਸਿਆ ਜਸਮੀਤ ਸਿੰਘ ਕਾਰ ਲੈਕੇ ਪਤਨੀ ਨੂੰ ਮਿਲਣ ਚੱਲਾ ਗਿਆ । ਉਸ ਨੇ ਇਲਜ਼ਾਮ ਲਗਾਇਆ ਕਿ ਬਲਕਰਨ ਸਿੰਘ,ਕ੍ਰਿਪਾਲ ਸਿੰਘ ਅਤੇ ਹੰਸਾ ਸਿੰਘ ਨੇ ਉਸ ਦੇ ਭਰਾ ‘ਤੇ ਹਮਲਾ ਕਰ ਦਿੱਤਾ । ਬੇਅੰਤ ਕੌਰ ਨੇ ਜਗਮੀਤ ਨੂੰ ਬਚਾਉਣ ਦੇ ਲਈ ਉਸ ਦੇ ਉੱਤੇ ਡਿੱਗ ਕੇ ਜਾਨ ਦੀ ਭੀਖ ਮੰਗੀ ਪਰ ਮੁਲਜ਼ਮਾਂ ਨੇ ਕਤਲ ਕਰ ਦਿੱਤਾ । ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ ।

ਕਿਹਾ ਲਲਕਾਰ ਰਿਹਾ ਸੀ

ਪਿੰਡ ਤੁੰਗਵਾਲੀ ਵਿੱਚ ਕਤਲ ਦੀ ਵਾਰਦਾਤ ਵਾਲੇ ਘਰ ਦੇ ਗੁਆਂਢੀ ਨੇ ਦੱਸਿਆ ਕਿ ਕੁੜੀ ਸਰਕਾਰੀ ਹਸਪਤਾਲ ਵਿੱਚ ਨਰਸ ਸੀ। ਉਸ ਨੇ ਕਾਂਸਟੇਬਲ ਨਾਲ ਲਾਕਡਾਊਨ ਦੌਰਾਨ ਵਿਆਹ ਕੀਤਾ ਸੀ। ਇਸ ਤੋਂ ਬਾਅਦ ਕੁੜੀ ਘਰ ਆ ਗਈ। ਉਸ ਦੇ 2 ਭਰਾ ਹਨ ਜਿੰਨਾਂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਘਰ ਵਿੱਚ ਵੱਡਿਆਂ ਦਾ ਵਿਆਹ ਹੋਣਾ ਸੀ । ਉਸ ਨੇ ਪਹਿਲਾਂ ਵਿਆਹ ਕਿਉਂ ਕੀਤਾ । ਇਸ ਤੋਂ ਬਾਅਦ ਕੁੜੀ ਆਪਣੇ ਘਰ ਹੀ ਰਹਿਣ ਲੱਗੀ ।

ਗੁਆਂਢੀਆਂ ਦਾ ਦਾਅਵਾ ਹੈ ਕਿ ਐਤਵਾਰ ਦੇਰ ਸ਼ਾਮ ਕਾਂਸਟੇਬਲ ਨੇ ਆਕੇ ਸਹੁਰੇ ਪਰਿਵਾਰਾਂ ਨੂੰ ਲਲਕਾਰੇ ਮਾਰੇ । ਜਿਸ ਦੇ ਬਾਅਦ ਗੱਲ ਵਿਗੜ ਗਈ,ਉਸੇ ਵਕਤ ਕੁੜੀ ਦਾ ਭਰਾ ਆ ਗਿਆ। ਉਸ ਦੀ ਕਾਂਸਟੇਬਲ ਨਾਲ ਬਹਿਸ ਹੋ ਗਈ। ਜਿਸ ਦੇ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ।
ਗੁਆਂਢੀ ਨੇ

 

Exit mobile version