ਬਿਉਰੋ ਰਿਪੋਰਟ – ਬਠਿੰਡਾ ਜ਼ਿਲੇ ਦੇ ਤਲਵੰਡੀ ਸਾਬੋ ਵਿੱਚ ਸ਼ੁੱਕਰਵਾਰ ਨੂੰ ਪ੍ਰਾਈਵੇਟ ਕੰਪਨੀ ਦੀ ਬੱਸ (PB 11 DB- 6631) ਬੇਕਾਬੂ ਹੋ ਕੇ ਨਾਲੇ ਵਿੱਚ ਡਿੱਗ ਗਈ । ਜਿਸ ਵਿੱਚ ਡਰਾਈਵਰ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 24 ਤੋਂ ਵੱਧ ਲੋਕ ਜਖ਼ਮੀ ਹੋਏ ਹਨ। ਮਰਨ ਵਾਲਿਆਂ ਵਿੱਚ 2 ਸਾਲ ਦੀ ਬੱਚੀ ਅਤੇ ਉਸ ਦੀ ਮਾਂ ਵੀ ਸ਼ਾਮਲ ਹੈ । ਇੱਕ ਦਿਵਯਾਂਗ ਵਿਅਕਤੀ ਦੀ ਵੀ ਮੌਤ ਹੋਈ ਹੈ ਜੋ ਹਰਿਆਣਾ ਦਾ ਰਹਿਣ ਵਾਲਾ ਸੀ । ਮ੍ਰਿਤਕ ਡਰਾਈਵਰ ਦੀ ਪੱਛਾਣ ਮਾਨਸਾ ਦੇ ਬਲਕਾਰ ਸਿੰਘ ਦੇ ਰੂਪ ਵਿੱਚ ਹੋਈ ਹੈ । ਜਖ਼ਮੀਆਂ ਦੀ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।
ਹਾਦਸਾ ਜੀਵਨ ਸਿੰਘ ਵਾਲਾ ਪਿੰਡ ਦੇ ਕੋਲ ਹੋਇਆ ਹੈ । ਬੱਸ ਸਰਦੂਲਗੜ੍ਹ ਤੋਂ ਬਠਿੰਡ ਦੇ ਵੱਲ ਜਾ ਰਹੀ ਸੀ । ਬੱਸ ਵਿੱਚ ਤਕਰੀਬਨ 50 ਲੋਕ ਸਵਾਰ ਸਨ। ਹਾਦਸੇ ਦੀ ਇਤਲਾਹ ਮਿਲ ਦੇ ਹੀ NDRF ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ।
ਪੋੜੀਆਂ ਲੈ ਕੇ ਪਹੁੰਚੇ ਪੇਂਡੂ
ਪੁਲਿਸ ਦੇ ਮੁਤਾਬਿਕ ਨਿਊ ਗੁਰੂ ਕਾਸ਼ੀ ਟਰਾਂਸਪੋਰਟ ਦੀ ਬੱਸ ਸਵਾਰੀਆਂ ਨੂੰ ਲੈ ਕੇ ਬਠਿੰਡਾ ਦੇ ਵੱਲ ਜਾ ਰਹੀ ਸੀ। ਜੀਵਨ ਸਿੰਘ ਵਾਲਾ ਪਿੰਡ ਦੇ ਕੋਲ ਬੱਸ ਅਚਾਨਕ ਬੇਕਾਬੂ ਹੋ ਕੇ ਨਾਲੇ ਵਿੱਚ ਪਲਟ ਗਈ । ਇਸ ਦੇ ਬਾਅਦ ਬੱਸ ਵਿੱਚ ਸਵਾਰ ਲੋਕਾਂ ਦੀ ਚੀਕ ਸੁਣਾਈ ਦਿੱਤੀ । ਜਾਣਕਾਰੀ ਦੇ ਮੁਤਾਬਿਕ ਆਲੇ-ਦੁਆਲੇ ਤੋਂ ਲੋਕ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ ।
ਬਠਿੰਡਾ ਦੇ ਡੀਸੀ ਸ਼ੌਕਤ ਅਹਿਮਤ ਪਰੇ ਅਤੇ SSP ਅਮਨੀਤ ਕੌਂਡਲ ਵੀ ਮੌਕੇ ‘ਤੇ ਪਹੁੰਚੀ ਆਲੇ ਦੁਆਲੇ ਦੇ ਪੇਂਡੂ ਲੋਕਾਂ ਨੇ ਪੋੜੀ ਦੇ ਜ਼ਰੀਏ ਲੋਕਾਂ ਨੂੰ ਬਾਹਰ ਕੱਢਿਆ ।
DC ਸ਼ੌਕਤ ਅਹਮਦ ਪਰੇ ਨੇ ਦੱਸਿਆ ਕਿ ਜਿੰਨਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਇੱਕ ਬੱਚਾ 3 ਮਹਿਲਾਵਾਂ ਅਤੇ ਇੱਕ ਪੁਰਸ਼ ਸ਼ਾਮਲ ਹੈ । ਹਸਪਤਾਲ ਵਿੱਚ ਜਿੰਨਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ 2 ਪੁਰਸ਼ ਇੱਕ ਮਹਿਲਾ ਹੈ । ਮੌਕੇ ‘ਤੇ NDRF ਦੇ ਇਲਾਵਾ ਸੜਕ ਸੁਰੱਖਿਆ ਫੋਰਸ ਵੀ ਭੇਜੀ ਗਈ ਸੀ ।