The Khalas Tv Blog Punjab ਪੰਜਾਬ ਦੇ ਇਸ ਸ਼ਹਿਰ ਵਿੱਚ ਹੁਣ ਇਸ ਰੰਗ ਦੀਆਂ ਗੱਡੀਆਂ ਬੈਨ !
Punjab

ਪੰਜਾਬ ਦੇ ਇਸ ਸ਼ਹਿਰ ਵਿੱਚ ਹੁਣ ਇਸ ਰੰਗ ਦੀਆਂ ਗੱਡੀਆਂ ਬੈਨ !

ਬਿਉਰੋ ਰਿਪੋਰਟ : ਬਠਿੰਡਾ ਵਿੱਚ ਹੁਣ ਫੌਜੀ ਯਾਨੀ ਹਰੇ ਰੰਗ ਦੀਆਂ ਗੱਡੀਆਂ ‘ਤੇ ਬੈਨ ਲੱਗਾ ਦਿੱਤਾ ਗਿਆ ਹੈ । ਇਹ ਹੁਕਮ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਰਵਾਈ ਹੋਵੇਗੀ। ਸੁਰੱਖਿਆ ਕਾਰਨਾ ਕਰਕੇ ਇਹ ਫੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ ਡੀਸੀ ਵੱਲੋਂ ਹਵਾਈ ਅੱਡੇ ਦੇ 2 ਕਿਲੋ ਮੀਟਰ ਦਾਇਰੇ ਵਿੱਚ ਲਾਲਟੈਨ ਵਾਲੀ ਪਤੰਗ ਦੀ ਵਰਤੋਂ ‘ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਹ ਫੈਸਲਾ ਕੇਂਦਰੀ ਹਵਾਬਾਜ਼ੀ ਮੰਤਰਾਲਾ ਦੇ ਹੁਕਮਾਂ ਦੇ ਬਾਅਦ ਲਿਆ ਗਿਆ ਹੈ ਕਿਉਂਕਿ ਇਸ ਨਾਲ ਹਵਾਈ ਜਹਾਜ ਦੀ ਲੈਂਡਿੰਗ ਵਿੱਚ ਖਤਰਾਂ ਹੁੰਦੀ ਹੈ ।

ਸਿਵਲ ਏਅਰਪੋਰਟ,ਗੁਰੂ ਗੋਬਿੰਦ ਸਿੰਘ ਰਿਫਾਇਨਰੀ,ਨੈਸ਼ਨਲ ਫਟੀਲਾਈਜ਼ਰ ਲਿਮਟਿਡ ਬਠਿੰਡਾ, IOCL, BPCL, HPCL, ਬਲਕ POL ਟਰਮੀਨਲ, FOS ਮੰਡੀ ਮਾਨਸਾ ਰੋਰਡ ਬਠਿੰਡਾ ਦੇ ਆਲੇ-ਦੁਆਲੇ ਡ੍ਰੋਨ ਕੈਮਰੇ ‘ਤੇ ਪਾਬੰਦੀ ਲੱਗਾ ਦਿੱਤੀ ਗਈ ਹੈ । ਇਸ ਤੋਂ ਇਲਾਵਾ ਏਅਰਪੋਰਟ ਦੇ 100 ਗਜ ਦੇ ਦਾਇਰੇ ਵਿੱਚ ਬਿਨਾਂ ਪੁਲਿਸ ਦੀ ਇਜਾਜ਼ਦ ਦੇ ਦੁਕਾਨਾਂ ‘ਤੇ ਰੋਕ ਲੱਗਾ ਦਿੱਤੀ ਗਈ ਹੈ ।

ਬਠਿੰਡਾ ਦੇ ਡੀਸੀ ਵੱਲੋਂ ਹੁਣ ਛੋਟੀ ਸੜਕਾਂ ‘ਤੇ ਟਰੱਕਾਂ ਦੀ ਪਾਰਕਿੰਗ ‘ਤੇ ਵੀ ਰੋਕ ਲੱਗਾ ਦਿੱਤੀ ਗਈ ਹੈ। ਸਵੇਰ 6 ਵਜੇ ਤੋਂ 9 ਵਜੇ ਅਤੇ ਦੁਪਹਿਰ 1 ਤੋਂ 3 ਵਜੇ ਤੱਕ ਕਿਸੇ ਵੀ ਟਰੱਕ ਨੂੰ ਚੱਲਣ ਦੀ ਇਜਾਜ਼ਤ ਨਹੀਂ ਹੋਵੇਗੀ ।ਕੇਂਦਰੀ ਜੇਲ੍ਹ ਬਠਿੰਡਾ ਦੀ ਹੱਦ ਵਿੱਚ 500 ਮੀਟਰ ਤੱਕ ਦੇ ਖੇਤਰ ਵਿੱਚ ਡ੍ਰੋਨ ਕੈਮਰਿਆਂ ਦੇ ਉਡਾਉਨ ‘ਤੇ ਪਾਬੰਦੀ ਲਗਾਈ ਗਈ ਹੈ । ਇਸ ਤੋਂ ਇਲਾਵਾ ਰਾਤ 8 ਵਜੇ ਅਤੇ ਸਵੇਰ 6 ਤੱਕ ਜੇਲ੍ਹ ਵਿੱਚ 500 ਮੀਟਰ ਦੇ ਦਾਇਰ ਵਿੱਚ ਕਿਸੇ ਵੀ ਵਿਅਕਤੀ ਦੀ ਆਵਾਜਾਹੀ ‘ਤੇ ਪਾਬੰਦੀ ਹੋਵੇਗੀ । ਇਹ ਆਦੇਸ਼ ਮਾਰਚ 23 ਮਾਰਚ ਤੱਕ ਲਾਗੂ ਹੋਵੇਗਾ ।

Exit mobile version