The Khalas Tv Blog Punjab ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਹਵਾਬਾਜ਼ੀ ਤੋਂ ਕੀਤੀ ਖ਼ਾਸ ਮੰਗ, ਤਿੰਨ ਸੂਬਿਆਂ ਨੂੰ ਮਿਲੇਗਾ ਇਸ ਨਾਲ ਫਾਇਦਾ!
Punjab

ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਹਵਾਬਾਜ਼ੀ ਤੋਂ ਕੀਤੀ ਖ਼ਾਸ ਮੰਗ, ਤਿੰਨ ਸੂਬਿਆਂ ਨੂੰ ਮਿਲੇਗਾ ਇਸ ਨਾਲ ਫਾਇਦਾ!

ਬਠਿੰਡਾ (Bathinda) ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat kaur Badal) ਨੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਚਿੱਲੀ ਲਿਖ ਕੇ ਬਠਿੰਡਾ ਦੇ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ  ਅਪਗਰੇਡ ਕਰਨ ਦੀ ਮੰਗ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਵਾਈ ਅੱਡੇ ਨੂੰ ਅੱਪਗਰੇਡ ਕਰਨ ਨਾਲ ਪੰਜਾਬ ਦੇ 8 ਜ਼ਿਲ੍ਹਿਆਂ ਦੇ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬਠਿੰਡਾ ਤੋਂ ਕੈਨੇਡਾ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਸ ਨਾਲ ਵਿਦੇਸ਼ਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਹੂਲਤਾਂ ਮਿਲਣਗੀਆਂ।

ਬਠਿੰਡਾ ਦੀ ਮਹੱਤਤਾ ਭੂਗੋਲਿਕ ਸੀਮਾਵਾਂ ਤੋਂ ਪਰੇ ਹੈ, ਕਿਉਂਕਿ ਇਸ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ, ਇੱਕ ਏਅਰ ਫੋਰਸ ਸਟੇਸ਼ਨ, ਇੱਕ ਕੇਂਦਰੀ ਯੂਨੀਵਰਸਿਟੀ, ਇੱਕ ਪ੍ਰਮੁੱਖ ਤੇਲ ਸੋਧਕ ਕਾਰਖਾਨਾ, ਤਿੰਨ ਥਰਮਲ ਪਲਾਂਟ ਅਤੇ ਸਿੱਖਾਂ ਦਾ ਸਤਿਕਾਰਯੋਗ ਤਖ਼ਤ ਸ੍ਰੀ ਦਮਦਮਾ ਸਾਹਿਬ ਹੈ।

ਇਹ ਵੀ ਪੜ੍ਹੋ –   ਵਿਨੇਸ਼ ਫੋਗਾਟ ਦੀ ਵੱਡੀ ਜਿੱਤ, ਟੋਕੀਓ ਓਲੰਪਿਕ ਚੈਂਪੀਅਨ ਨੂੰ ਹਰਾ ਕੇ ਪਰੇਸ਼ਾਨ

 

Exit mobile version