The Khalas Tv Blog Punjab ਬਠਿੰਡਾ ਵਿੱਚ ਫਾਇਰਿੰਗ ਦੌਰਾਨ ਇੱਕ ਸ਼ਖਸ ਦੀ ਮੌਤ ! 2 ਬੁਰੀ ਤਰ੍ਹਾਂ ਨਾਲ ਜਖਮੀ ! ਇਸ ਗੱਲ ਨੂੰ ਲੈਕੇ ਹੋਇਆ ਸੀ ਵਿਵਾਦ
Punjab

ਬਠਿੰਡਾ ਵਿੱਚ ਫਾਇਰਿੰਗ ਦੌਰਾਨ ਇੱਕ ਸ਼ਖਸ ਦੀ ਮੌਤ ! 2 ਬੁਰੀ ਤਰ੍ਹਾਂ ਨਾਲ ਜਖਮੀ ! ਇਸ ਗੱਲ ਨੂੰ ਲੈਕੇ ਹੋਇਆ ਸੀ ਵਿਵਾਦ

ਬਿਉਰੋ ਰਿਪੋਰਟ : ਬਠਿੰਡਾ ਦੀ ਮਾਲ ਰੋਡ ਸਥਿਤ ਹੋਟਲ ਬਾਹਿਆ ਵਿੱਚ ਇੱਕ ਸ਼ਖਸ ਨੂੰ ਗੋਲੀਆਂ ਮਾਰ ਦਿੱਤੀ ਗਈ ਹਨ । ਫਾਇਰਿੰਗ ਵਿੱਚ 2 ਲੋਕ ਜਖ਼ਮੀ ਵੀ ਹੋ ਗਏ ਹਨ । ਰਾਤ ਨੂੰ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ । ਸਿਵਲ ਹਸਪਤਾਲ ਨੇ ਉਨ੍ਹਾਂ ਨੂੰ ਬਠਿੰਡਾ ਏਮਸ ਰੈਫਰ ਕਰ ਦਿੱਤਾ ਹੈ । ਜਿੱਥੇ ਦੇਰ ਰਾਤ 2 ਵਜੇ ਜਖ਼ਮੀ ਸ਼ਿਵਮ ਦੀ ਮੌਤ ਹੋ ਗਈ ਹੈ । ਗੋਲੀ ਉਸ ਦੇ ਢਿੱਡ ਵਿੱਚ ਲੱਗੀ ਸੀ। ਉਧਰ ਰੇਸ਼ਮ ਸਿੰਘ ਦੇ ਵੀ ਛਰੇ ਲੱਗੇ ਉਸ ਦਾ ਵੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਰੇਸ਼ਮ ਸਿੰਘ ਪੇਸ਼ੇ ਤੋਂ ਵਕੀਲ ਹੈ।

ਪੁਲਿਸ ਦੇ ਮੁਤਾਬਿਕ ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਰੇਸ਼ਮ ਸਿੰਘ ਅਤੇ ਸ਼ਿਵਮ ਦਾ ਫੋਨ ‘ਤੇ ਗਗਨਦੀਪ ਦੇ ਨਾਲ ਝਗੜਾ ਹੋ ਗਿਆ ਸੀ । ਜਿਸ ਦੇ ਬਾਅਦ ਸ਼ਿਵਮ ਅਤੇ ਰੇਸ਼ਮ ਗਗਨਦੀਪ ਦੇ ਘਰ ਦੇ ਬਾਹਰ ਪਹੁੰਚਿਆ । ਜਿੱਥੇ ਤੈਸ਼ ਵਿੱਚ ਆਕੇ ਗਗਨਦੀਪ ਨੇ ਆਪਣੇ ਘਰ ਤੋਂ ਬੰਦੂਕ ਨਾਲ ਫਾਇਰਿੰਗ ਕੀਤੀ । ਫਾਇਰਿੰਗ ਵਿੱਚ ਰੇਸ਼ਮ ਅਤੇ ਸ਼ਿਵ ਉੱਥੇ ਹੀ ਡਿੱਗ ਗਏ । ਸਿਵਲ ਹਸਪਤਾਲ ਵਿੱਚ 20 ਮਿੰਟ ਇਲਾਜ ਦੇ ਬਾਅਦ ਉਨ੍ਹਾਂ ਨੂੰ ਬਠਿੰਡਾ ਏਮਸ ਰੈਫਰ ਕਰ ਦਿੱਤਾ ਗਿਆ । ਜਿੱਥੇ ਸ਼ਿਵਮ ਦੀ ਮੌਤ ਹੋ ਗਈ ।

SP ਸਿੱਟੀ ਨਰਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ਿਵਮ ਅਤੇ ਰੇਸ਼ਮ ਦਾ ਗੋਲੀ ਮਾਰਨ ਵਾਲੇ ਨੌਜਵਨ ਦੇ ਨਾਲ ਝਗੜਾ ਹੋ ਗਿਆ ਸੀ । ਤੈਸ਼ ਵਿੱਚ ਆਕੇ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਰੇਸ਼ਮ ਅਤੇ ਸ਼ਿਵਮ ਜਖਮੀ ਹੋ ਗਏ । ਗੋਲੀ ਮਾਰਨ ਵਾਲੇ ਦੀ ਪਛਾਣ ਹੋ ਗਈ ਹੈ । ਜਿਸ ਨੂੰ ਫੜਨ ਦੇ ਲਈ ਰੇਡ ਕੀਤੀ ਜਾ ਰਹੀ ਹੈ । ਉਧਰ ਸ਼ਿਵਮ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ।

Exit mobile version