The Khalas Tv Blog Punjab ਬਟਾਲਾ ਦੇ ਸਕੂਲ ਤੋਂ ਆਈ ਮਾੜੀ ਖਬਰ !
Punjab

ਬਟਾਲਾ ਦੇ ਸਕੂਲ ਤੋਂ ਆਈ ਮਾੜੀ ਖਬਰ !

ਗੁਰਦਾਸਪੁਰ : ਬਟਾਲਾ ਤੋਂ ਇੱਕ ਬਹੁਤ ਦੀ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ। ਕ੍ਰਿਸਚਨ ਸਕੂਲ ਵਿੱਚ ਪੜ੍ਹਨ ਵਾਲੀ 12 ਸਾਲ ਦੀ ਵਿਦਿਆਰਥਣ ਨਾਲ ਜਬਰ ਜਨਾਹ ਵਰਗਾ ਘਿਨਾਉਣੇ ਅਪਰਾਧ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਲਜ਼ਾਮ ਸਕੂਲ ਦੇ ਸੁਪਰਿਨਟੈਂਡੰਟ ‘ਤੇ ਲੱਗੇ ਹਨ, ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਫ਼ੌਰਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਸੁਪਰਿਨਟੈਂਡੰਟ ਦਾ ਰਿਮਾਂਡ ਲੈਣ ਜਾ ਰਹੀ ਹੈ ਪਰ ਉਸ ਨੇ ਆਪਣੇ ਆਪ ਨੂੰ ਬੇਗੁਨਾਹ ਦੱਸ ਦੇ ਹੋਏ ਆਪਣੇ ਆਪ ਨੂੰ ਫਸਾਉਣ ਅਤੇ ਕੁੱਝ ਆਡੀਓ ਰਿਕਾਰਡਿੰਗ ਦਾ ਜ਼ਿਕਰ ਕੀਤਾ ਹੈ। ਪੁਲਿਸ ਨੇ ਵਿਦਿਆਰਥਣ ਦਾ ਮੈਡੀਕਲ ਕਰਵਾਇਆ ਹੈ ਅਤੇ ਸੁਪਰਿਨਟੈਂਡੰਟ ਖ਼ਿਲਾਫ਼ ਪੋਸਕੋ ਐਕਟ ਅਧੀਨ ਕੇਸ ਦਰਜ ਕਰਵਾਇਆ ਹੈ।

ਬੱਚੀ ਤੋਂ ਪੁੱਛ ਗਿੱਛ ਕੀਤੀ ਗਈ

ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਹੋਸਟਲ ਵਿੱਚ ਰਹਿੰਦੀ ਸੀ । ਮੁਲਜ਼ਮ ਨੇ ਵਾਰਦਾਤ ਨੂੰ ਬੀਤੀ ਰਾਤ ਨੂੰ ਅੰਜਾਮ ਦਿੱਤਾ ਹੈ। ਕ੍ਰਿਸਚਨ ਆਰਮੀ ਸਕੂਲ ਵਿੱਚ ਪੜ੍ਹਨ ਵਾਲੀ 12 ਸਾਲ ਦੀ ਵਿਦਿਆਰਥਣ ਦੇ ਦੱਸਿਆ ਕਿ ਉਸ ਦਾ ਸਿਰਦਰਦ ਹੋ ਰਿਹਾ ਸੀ। ਉਸ ਨੇ ਵਾਰਡਨ ਤੋਂ ਦਵਾਈ ਲਈ ਸੀ ਇਸ ਤੋਂ ਬਾਅਦ ਕਮਰੇ ਵਿੱਚ ਉਸ ਦੀ ਰੂਮ ਮੇਟ ਅਤੇ ਉਹ ਸੁੱਤੇ ਹੋਏ ਸਨ।

ਅਚਾਨਕ ਲੋਹੇ ਦੀ ਪਾਲਟੀ ਗਿਰਨ ਦੀ ਆਵਾਜ਼ ਆਈ ਤਾਂ ਉਹ ਉੱਠੀ ਤਾਂ ਉਸ ਦੀ ਹਾਲਤ ਕਾਫ਼ੀ ਖ਼ਰਾਬ ਸੀ । ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਕੁੱਝ ਗ਼ਲਤ ਹੋਇਆ ਹੈ। ਉਸ ਨੇ ਫ਼ੌਰਨ ਔਰਤ ਵਾਰਡਨ ਨਾਲ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਪੁਲਿਸ ਦੀ ਨਿਗਰਾਨੀ ਵਿੱਚ ਮੈਡੀਕਲ ਕਰਵਾਇਆ ਗਿਆ। ਜਿਸ ਤੋਂ ਬਾਅਦ ਵਿਦਿਆਰਥਣ ਦੇ ਮਾਪਿਆਂ ਨੇ ਸੁਪਰਿਨਟੈਂਡੰਟ ਅਜੀਤ ਖ਼ਿਲਾਫ਼ ਮਾਮਲਾ ਦਰਜ ਕਰਵਾਇਆ।

ਸੁਪਰਿਨਟੈਂਡੰਟ ਦੀ ਸਫ਼ਾਈ

ਮੁਲਜ਼ਮ ਸੁਪਰਿਨਟੈਂਡੰਟ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਜਦੋਂ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸ ਨੇ ਕਿਹਾ ਮੈਂ ਬੇਕਸੂਰ ਹਾਂ ਮੈਨੂੰ ਬੇਵਜ੍ਹਾ ਫਸਾਇਆ ਜਾ ਰਿਹਾ ਹੈ। ਕੁੱਝ ਲੋਕ ਲੰਮੇ ਸਮੇਂ ਤੋਂ ਮੇਰੇ ਖ਼ਿਲਾਫ਼ ਸਾਜ਼ਸ਼ ਕਰ ਰਹੇ ਸਨ।

ਮੁਲਜ਼ਮ ਸੁਪਰਿਨਟੈਂਡੰਟ ਨੇ ਕਿਹਾ ਬਿਨਾਂ ਜਾਂਚ ਦੇ ਪੁਲਿਸ ਨੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੇਰੇ ਕੋਲ ਕੁਝ ਆਡੀਓ ਰਿਕਾਰਡਿੰਗ ਹਨ ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਮੇਰੇ ਖ਼ਿਲਾਫ਼ ਸਾਜ਼ਸ਼ ਰਚੀ ਗਈ ਹੈ। ਮੈਂ ਜਾਂਚ ਵਿੱਚ ਬੇਦਾਗ਼ ਬਾਹਰ ਨਿਕਲਾਂਗਾ । ਜਦੋਂ ਸੁਪਰਿਨਟੈਂਡੰਟ ਤੋਂ ਪੁੱਛਿਆ ਗਿਆ ਕਿ ਆਖ਼ਿਰ ਬੱਚੀ ਨੇ ਤੁਹਾਡਾ ਨਾਂ ਕਿਉਂ ਲਿਆ ਤਾਂ ਉਸ ਨੇ ਦੱਸਿਆ ਕਿ ਕੁਝ ਲੋਕ ਮੇਰੇ ਖ਼ਿਲਾਫ਼ ਬੱਚੀ ਨੂੰ ਵਰਗਲ਼ਾ ਰਹੇ ਹਨ। ਹੋਟਲ ਵਿੱਚ ਬੱਚਿਆ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵਾਰਡਨ ਦੀ ਹੁੰਦੀ ਹੈ । ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਜਾਂਚ ਹੋਣੀ ਚਾਹੀਦੀ ਹੈ

Exit mobile version