ਬਿਉਰੋ ਰਿਪੋਰਟ : ਬਟਾਲਾ ਵਿੱਚ ਪੰਜਾਬ ਪੁਲਿਸ ਦੀ ਗੈਂਗਸਟਰਾਂ ਨਾਲ ਮੁੱਠਭੇੜ ਹੋਈ ਹੈ । ਕਰਾਸ ਫਾਇਰਿੰਗ ਵਿੱਚ ਪੁਲਿਸ ਨੇ ਇੱਕ ਗੈਂਗਸਟਰ ਦੀ ਟੰਗ ‘ਤੇ ਗੋਲੀ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ । ਜਦਕਿ ਉਸ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗੈਂਗਸਟਰ ਵਿਦੇਸ਼ ਵਿੱਚ ਬੈਠੇ ਹੈਰੀ ਚੱਠਾ ਨਾਲ ਸਬੰਧਤ ਸੀ ਉਸ ਦੇ ਇਸ਼ਾਰੇ ‘ਤੇ ਫਿਰੌਤੀ ਵਸੂਲਣ ਦਾ ਕੰਮ ਕਰਦਾ ਸੀ ।
ਡੀਜੀਪੀ ਗੌਰਵ ਯਾਦਵ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਪੰਜਾਬ ਪੁਲਿਸ ਨੇ ਹੈਰੀ ਚੱਠਾ ਦੇ ਗੈਂਗ ‘ਤੇ ਪਹਿਲਾਂ ਹੀ ਨਜ਼ਰ ਰੱਖੀ ਸੀ । ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ । ਪੁਲਿਸ ਨੇ ਖੁਫਿਆ ਜਾਣਕਾਰੀ ‘ਤੇ ਕੰਮ ਕਰਨਾ ਸ਼ੁਰੂ ਕੀਤਾ । ਪੁਲਿਸ ਨੂੰ ਜਿਵੇਂ ਹੀ ਮੁਲਜ਼ਮਾਂ ਦੇ ਬਾਰੇ ਇਤਲਾਹ ਮਿਲੀ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਪੁਲਿਸ ਨੂੰ ਆਤਮ ਰੱਖਿਆ ਦੇ ਲਈ ਫਾਇਰਿੰਗ ਕਰਨੀ ਪਈ । ਇਸ ਦੌਰਾਨ ਗੋਲੀ ਮੁਲਜ਼ਮ ਦੇ ਪੈਰਾ ਨੂੰ ਲੱਗੀ ।
ਗੈਂਗ ਨੂੰ ਪੈਸਾ ਤੇ ਹਥਿਆਰ ਦੇਣ ਵਾਲੇ ਵੀ ਫੜੇ ਗਏ
ਪੁਲਿਸ ਨੇ ਹੈਰੀ ਚੱਠਾ ਗੈਂਗ ਨੂੰ ਹਥਿਆਰ ਅਤੇ ਪੈਸਾ ਦੇਣ ਵਾਲੇ ਗੈਂਗ ਦੇ 6 ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ । ਹੈਰੀ ਚੱਠਾ ਵਿਦੇਸ਼ ਵਿੱਚ ਬੈਠ ਕੇ ਇਸ ਗੈਂਗ ਨੂੰ ਫਿਰੌਤੀ ਦੇ ਲਈ ਹੁਕਮ ਦਿੰਦਾ ਸੀ । ਮੁਲਜ਼ਮਾਂ ਦੇ ਖਿਲਾਫ ਬਟਾਲਾ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਉਧਰ ਜਖਮੀ ਮੁਲਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹਥਿਆਰ ਵੀ ਬਰਾਮਦ ਕੀਤਾ
ਪੁਲਿਸ ਨੇ ਇਸ ਮਾਮਲੇ ਵਿੱਚ ਅਪਰਾਧ ਵਿੱਚ ਵਰਤੋਂ ਕੀਤੀ ਗਈ 4 ਪਿਸਤੌਲ ਬਰਾਮਦ ਕੀਤੀਆਂ ਗਈ । ਇਸ ਦੇ ਇਲਾਵਾ ਪੁਲਿਸ ਨੇ 14 ਜ਼ਿੰਦਾ ਕਾਰਤੂਸ ਵੀ ਜ਼ਬਤ ਕੀਤੇ ਹਨ । ਇਹ ਹਥਿਆਰ ਗੈਂਗ ਦੇ ਕੋਲ ਪਹੁੰਚੇ । ਇਸ ਬਾਰੇ ਵੀ ਜਾਣਕਾਰੀ ਮੁਲਜ਼ਮਾਂ ਤੋਂ ਲਈ ਜਾ ਰਹੀ ਹੈ ।