The Khalas Tv Blog Punjab ਪੰਜਾਬ ਵਿੱਚ ਭਿਆਨਕ ਸਕੂਲ ਬੱਸ ਹਾਦਸਾ ! 14 ਬੱਚੇ ਜ਼ਖਮੀ, ਡਰਾਈਵਰ ਦੀ ਵੱਡੀ ਲਾਪਰਵਾਹੀ!
Punjab

ਪੰਜਾਬ ਵਿੱਚ ਭਿਆਨਕ ਸਕੂਲ ਬੱਸ ਹਾਦਸਾ ! 14 ਬੱਚੇ ਜ਼ਖਮੀ, ਡਰਾਈਵਰ ਦੀ ਵੱਡੀ ਲਾਪਰਵਾਹੀ!

ਬਿਉਰੋ ਰਿਪੋਰਟ – ਬਰਨਾਲਾ ਵਿੱਚ ਸ਼ੁੱਕਰਵਾਰ ਨੂੰ ਇੱਕ ਨਿੱਜੀ ਸਕੂਲ ਦੀ ਬੱਸ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਇਹ ਹਾਦਸਾ ਬਰਨਾਲਾ-ਚੰਡੀਗੜ੍ਹ ਹਾਈਵੇ ‘ਤੇ ਧਨੌਲਾ ਨੇੜੇ ਵਾਪਰਿਆ। ਇਸ ਘਟਨਾ ਵਿੱਚ ਬੱਸ ਦੇ ਡਰਾਈਵਰ ਤੇ ਮਹਿਲਾ ਹੈਲਪਰ ਤੋਂ ਇਲਾਵਾ 14 ਬੱਚੇ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਲਈ ਧਨੌਲਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਈ ਬੱਸ ਪਿੰਡ ਦਾਨਗੜ੍ਹ ਦੇ ਗ੍ਰੀਨ ਫੀਲਡ ਕਾਨਵੈਂਟ ਸਕੂਲ ਦੀ ਸੀ।

ਬੱਸ ਚਾਲਕ ਬੂਟਾ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਬੱਸ ਵੱਖ-ਵੱਖ ਪਿੰਡਾਂ ਦੇ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ। ਬੱਸ ਵਿੱਚ 40 ਦੇ ਕਰੀਬ ਵਿਦਿਆਰਥੀ ਸਵਾਰ ਸਨ। ਰਸਤੇ ਵਿੱਚ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਉਸ ਤੋਂ ਇਲਾਵਾ ਹੈਲਪਰ ਕਰਮਜੀਤ ਕੌਰ ਅਤੇ 14 ਬੱਚੇ ਜ਼ਖ਼ਮੀ ਹੋ ਗਏ। 3 ਬੱਚਿਆਂ ਨੂੰ ਬਰਨਾਲਾ ਰੈਫ਼ਰ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਘਟਨਾ ਦੇ ਚਸ਼ਮਦੀਦ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਟਰੱਕ ਸ਼ਹਿਰ ਵੱਲ ਜਾ ਰਿਹਾ ਸੀ। ਪਿੱਛਿਓਂ ਟਰੱਕ ਨਾਲ ਟੱਕਰ ਹੋਈ ਹੈ। ਬੱਸ ਵਿੱਚ ਛੋਟੇ ਬੱਚੇ ਹਨ, ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਦੇਖਣਾ ਚਾਹੀਦਾ ਹੈ। ਜੇ ਬੱਸ ਦੀ ਰਫ਼ਤਾਰ ਹੋਰ ਜ਼ਿਆਦਾ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਸ ਘਟਨਾ ਸਬੰਧੀ DSP ਸਤਵੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰਾਈਵਰ ਬੱਸ ਨੂੰ ਲਾਪਰਵਾਹੀ ਨਾਲ ਚਲਾ ਰਿਹਾ ਸੀ। ਸਾਹਮਣੇ ਟਰੱਕ ਯੂ-ਟਰਨ ਲੈ ਰਿਹਾ ਸੀ। ਡਰਾਈਵਰ ਨੇ ਬੱਸ ਨੂੰ ਹੌਲੀ ਨਹੀਂ ਕੀਤਾ ਅਤੇ ਸਿੱਧੀ ਟਰੱਕ ਨਾਲ ਟਕਰਾ ਗਈ।

ਡਰਾਈਵਰ ਬੂਟਾ ਸਿੰਘ ਖ਼ਿਲਾਫ਼ ਥਾਣਾ ਧਨੌਲਾ ਵਿੱਚ ਧਾਰਾ 283 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਬੱਸ ਦੀ ਵੀ ਜਾਂਚ ਕੀਤੀ ਜਾਵੇਗੀ। ਜੇ ਸੁਰੱਖਿਆ ਸਬੰਧੀ ਕੋਈ ਕਮੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ – ਮੋਗਾ ਬਾਈਪਾਸ ’ਤੇ ਭਿਆਨਕ ਹਾਦਸਾ, ਟਰੈਕਟਰ ਨਾਲ ਟਰੱਕ ਦੀ ਟੱਕਰ, ਇੱਕ ਮੌਤ

Exit mobile version