The Khalas Tv Blog Punjab ਬਰਨਾਲਾ ‘ਚ ਪਤੀ ਨੂੰ 2 ਦਿਨ ਤੋਂ ਲੱਭ ਰਹੀ ਸੀ ਪਤਨੀ ! ਜਦੋਂ ਮਿਲਿਆ ਵੇਖ ਕੇ ਬੁਰਾ ਹਾਲ ਹੋ ਗਿਆ !
Punjab

ਬਰਨਾਲਾ ‘ਚ ਪਤੀ ਨੂੰ 2 ਦਿਨ ਤੋਂ ਲੱਭ ਰਹੀ ਸੀ ਪਤਨੀ ! ਜਦੋਂ ਮਿਲਿਆ ਵੇਖ ਕੇ ਬੁਰਾ ਹਾਲ ਹੋ ਗਿਆ !

ਬਿਊਰੋ ਰਿਪੋਰਟ : ਬਰਨਾਲਾ ਵਿੱਚ ਇੱਕ ਪਤਨੀ ਆਪਣੇ ਪਤੀ ਦੀ 2 ਦਿਨ ਤੋਂ ਤਲਾਸ਼ ਕਰ ਰਹੀ ਸੀ । ਪਰ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ,ਹੁਣ ਉਸ ਦੇ ਪਤੀ ਨੂੰ ਲੈ ਕੇ ਜਿਹੜੀ ਖ਼ਬਰ ਆਈ ਹੈ ਉਸ ਨੂੰ ਸੁਣ ਕੇ ਉਸ ਦਾ ਕਲੇਜਾ ਬਾਹਰ ਆ ਗਿਆ । ਪੁਲਿਸ ਦਾ ਫੋਨ ਆਇਆ ਕਿ ਪਤੀ ਦੀ ਲਾਸ਼ ਰਜਵਾੜੇ ਦੇ ਕੋਲ ਪਈ ਹੈ। ਪਤਨੀ ਰਿਸ਼ਤੇਦਾਰਾਂ ਨਾਲ ਫੌਰਨ ਪਹੁੰਚੀ ਜਦੋਂ ਵੇਖਿਆ ਤਾਂ ਪਤੀ ਬੁਰੀ ਹਾਲਤ ਵਿੱਚ ਮਿਲਿਆ । ਪਤਨੀ ਨੇ 2 ਮੁਲਜ਼ਮਾਂ ‘ਤੇ ਪਤੀ ਨੂੰ ਮਾਰਨ ਦਾ ਇਲਜ਼ਾਮ ਲਗਾਇਆ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ ।

ਇਸ ਵਜ੍ਹਾ ਨਾਲ ਹੋਈ ਮੌਤ

ਪਤਨੀ ਕੁਲਦੀਪ ਕੌਰ ਮੁਤਾਬਿਕ ਉਸ ਦਾ ਪਤੀ ਧਨਵਿੰਦਰ ਸਿੰਘ ਨਰਾਤਾ ਰਾਮ ਦੇ ਨਾਲ 3 ਮਈ ਨੂੰ ਬਾਈਕ ‘ਤੇ ਗਿਆ ਸੀ । ਉਸ ਦੇ ਬਾਅਦ ਜਦੋਂ ਘਰ ਨਹੀਂ ਪਰਤਿਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ । ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਨਰਾਤਾ ਰਾਮ ਅਤੇ ਇੱਕ ਹੋਰ ਮੁਲਜ਼ਮ ਕਾਲਾ ਸਿੰਘ ਨੇ ਉਸ ਦੇ ਪਤੀ ਧਨਵਿੰਦਰ ਸਿੰਘ ਨੂੰ ਜ਼ਬਰਦਸਤੀ ਚਿੱਟੇ ਦਾ ਨਸ਼ਾ ਕਰਵਾਇਆ ਜਿਸ ਦੀ ਵਜ੍ਹਾ ਕਰਕੇ ਓਵਰ ਡੋਜ਼ ਨਾਲ ਉਸ ਦੀ ਮੌਤ ਹੋ ਗਈ । ਦੋਵੇ ਮੁਲਜ਼ਮ ਪਿੰਡ ਬਲੋਕੇ ਦੇ ਰਹਿਣ ਵਾਲੇ ਹਨ । ਪਤਨੀ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਨਹੀਂ ਸੀ ਪਰ ਇਨ੍ਹਾਂ ਦੋਵਾਂ ਨੇ ਉਸ ਨੂੰ ਨਸ਼ੇ ਦੀ ਜ਼ਬਰਦਸਤੀ ਆਦਤ ਲਵਾਈ ਅਤੇ ਹੁਣ ਉਸ ਨੂੰ ਓਵਰ ਡੋਜ਼ ਦੇਕੇ ਮਾਰ ਦਿੱਤਾ ।

ਇੱਕ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਪੁਲਿਸ ਨੇ ਧਨਵਿੰਦਰ ਸਿੰਘ ਨੂੰ ਨਸ਼ੇ ਦਾ ਓਵਰ ਡੋਜ਼ ਦਾ ਟੀਕਾ ਲਗਾਉਣ ਦੇ ਇਲਜ਼ਾਮ ਵਿੱਚ 1 ਮੁਲਜ਼ਮ ਨਰਾਤਾ ਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਜਾ ਮੁਲਾਜ਼ਮ ਕਾਲਾ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਨਰਾਤਾ ਰਾਮ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਅਤੇ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਉਸ ਨੇ ਕਤਲ ਦੇ ਇਰਾਦੇ ਨਾਲ ਧਨਵਿੰਦਰ ਸਿੰਘ ਨੂੰ ਨਸ਼ੇ ਦੀ ਓਵਰ ਡੋਜ਼ ਦਿੱਤੀ ਜਾਂ ਫਿਰ ਨਸ਼ਾ ਕਰਦੇ ਸਮੇਂ ਉਸ ਦੀ ਮੌਤ ਹੋਈ । ਪੁਲਿਸ ਇਲਾਕੇ ਵਿੱਚ ਨਸ਼ੇ ਦੇ ਸਮੱਗਲਰਾਂ ਬਾਰੇ ਵੀ ਮੁਲਜ਼ਮ ਕੋਲੋ ਪੁੱਛ-ਗਿੱਛ ਕਰ ਰਹੀ ਹੈ ਆਖਿਰ ਉਨ੍ਹਾਂ ਨੂੰ ਨਸ਼ਾ ਕੌਣ ਸਪਲਾਈ ਕਰ ਰਿਹਾ ਸੀ ਅਤੇ ਉਹ ਕਿਸ ਦੇ ਲਈ ਕੰਮ ਕਰ ਰਹੇ ਸਨ ।

Exit mobile version