The Khalas Tv Blog Punjab ਬਰਨਾਲਾ ‘ਚ ਪੁਲਿਸ ਨੇ ਪਾਇਆ ਘੇਰਾ ! ਸੁੱਖੀ ਖਾਨ ਸਮੇਤ 3 ਕਾਬੂ ! ਮੋਹਾਲੀ ਇਹ ਕੰਮ ਕਰਨ ਦੇ ਲਈ ਜਾ ਰਹੇ ਸਨ
Punjab

ਬਰਨਾਲਾ ‘ਚ ਪੁਲਿਸ ਨੇ ਪਾਇਆ ਘੇਰਾ ! ਸੁੱਖੀ ਖਾਨ ਸਮੇਤ 3 ਕਾਬੂ ! ਮੋਹਾਲੀ ਇਹ ਕੰਮ ਕਰਨ ਦੇ ਲਈ ਜਾ ਰਹੇ ਸਨ

ਬਿਉਰੋ ਰਿਪੋਰਟ : ਪੰਜਾਬ ਪੁਲਿਸ ਦੇ ਹੱਥ ਬੰਬੀਹਾ ਗੈਂਗ ਦਾ ਸ਼ਾਰਪ ਸ਼ੂਟਰ ਲੱਗਿਆ ਹੈ । ਬਰਨਾਲਾ ਦੇ ਨਜ਼ਦੀਕ ਖੇਤ ਹੰਡਿਯਾ ਵਿੱਚ ਸਟੈਂਡੇਟ ਚੌਰ ‘ਤੇ ਐਂਟੀ ਗੈਂਗਸਟਰ ਟਾਕਸ ਫੋਰਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੁੱਠਭੇੜ ਹੋ ਗਈ । ਮੁਲਜ਼ਮ ਆਪਣੀ ਸਵਿਫਟ ਕਾਰ ‘ਤੇ ਬਠਿੰਡਾ ਦੇ ਵੱਲੋਂ ਆ ਰਿਹਾ ਸੀ । ਪਿੱਛੇ ਉਸ ਦੇ AGTF ਦੀ ਟੀਮ ਲੱਗੀ ਸੀ। ਇਸ ਦੀ ਪੁਸ਼ਟੀ SSP ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕੀਤੀ ਹੈ ।ਐਂਟੀ ਗੈਂਗਸਟਰ ਟਾਕਸ ਫੋਰਸ ਦੀ ਟੀਮ ਨੇ ਬੰਬੀਗਾ ਗੈਂਗ ਦੇ ਸ਼ੂਟਰ ਸੁੱਖੀ ਖਾਨ ਅਤੇ ਉਸ ਦੇ 3 ਸਾਥੀਆਂ ਨੂੰ ਫੜ ਲਿਆ ।

ਗੈਂਗਸਟਰ ਸੰਗਰੂਰ ਦਾ ਰਹਿਣ ਵਾਲਾ ਸੀ

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਡੀਜੀਪੀ ਗੌਰਵ ਯਾਦਵ ਨੇ ਆਪ ਇਸ ਦੀ ਪੁਸ਼ਟੀ ਟਵੀਟ ਕਰਦੇ ਹੋਏ ਕੀਤੀ ਹੈ। ਮੁਲਜ਼ਮ ਬੰਬੀਹਾ ਗੈਂਗ ਨਾਲ ਸਬੰਧ ਰੱਖ ਦੇ ਸਨ । ਹੰਡਿਆਯਾ ਰੋਡ ‘ਤੇ ਦੋਵਾਂ ਤਰਫੋ ਫਾਇਰਿੰਗ ਵਿੱਚ ਗੈਂਗਸਟਰ ਸੁੱਖੀ ਖਾਨ ਜਖ਼ਮੀ ਹੋ ਗਿਆ । ਉਹ ਪਿੰਡ ਲੌਂਗੋਵਾਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ । AGTF ਦੇ ਕੋਲ ਇੰਟੈਲੀਜੈਂਸ ਦਾ ਇਨਪੁਟ ਸੀ । ਬੰਬੀਹਾ ਗੈਂਗ ਦੇ ਗੁਰਗੇ ਰਾਤ ਨੂੰ ਅੰਮ੍ਰਿਤਸਰ ਤੋਂ ਬਠਿੰਡਾ ਆਏ ਸਨ । ਬਠਿੰਡਾ ਤੋਂ ਹੁਣ ਉਹ ਚੰਡੀਗੜ੍ਹ ਜਾ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ।

ਸਵਿਫਟ ਕਾਰ ਵਿੱਚ ਹਥਿਆਰ ਬਰਾਮਦ

ਦੱਸਿਆ ਜਾ ਰਿਹਾ ਹੈ ਕਿ ਸੁੱਖੀ ਖਾਨ ਦੇ ਉੱਤੇ ਫਿਰੌਤੀ ਮੰਗਣ ਦੇ ਕੇਸ ਦਰਜ ਸੀ । ਬਰਨਾਲਾ ਦੇ SSP ਸੰਦੀਪ ਕੁਮਾਰ ਮਲਿਕ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਕੇ ‘ਤੇ ਤਾਇਨਾਤ ਹਨ । ਤਲਾਸ਼ੀ ਦੇ ਦੌਰਾਨ ਕਾਰ ਵਿੱਚ ਕਾਫੀ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਸਨ । ਬੰਬੀਹਾ ਗਰੁੱਪ,ਅਰਸ਼ ਡੱਲਾ ਗੈਂਗ ਅਤੇ ਸੁੱਖਾ ਦੁਨੇਕਾ ਗੈਂਗ ਦੇ 4 ਮੈਂਬਰ ਵੀ ਗ੍ਰਿਫਤਾਰ ਕੀਤੇ ਗਏ ਹਨ । ਇਨ੍ਹਾਂ ਵਿੱਚ ਸੁਖਜਿੰਦਰ ਉਰਫ ਸੁਖੀ ਖਾਨ,ਯਾਦਵਿੰਦਰ ਸਿੰਘ ਮੁਲਾਪੁਰ,ਹੁਸ਼ਨਪ੍ਰੀਤ ਸਿੰਘ ਉਰਫ ਗਿੱਲ,ਜਗਸੀਰ ਸਿੰਘ ਉਰਫ ਬਿੱਲਾ ਸ਼ਾਮਲ ਹੈ।

ਜਲੰਧਰ ਤੋਂ ਕਾਰ ਲੁੱਟ ਕੇ ਮੋਹਾਲੀ ਜਾ ਰਹੇ ਸਨ

SSP ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ AGTF ਅਤੇ ਬਰਨਾਲਾ ਪੁਲਿਸ ਦਾ ਜੁਆਇੰਟ ਆਪਰੇਸ਼ਨ ਚਲਾਇਆ ਗਿਆ । AGTF ਨੂੰ ਇਤਲਾਹ ਮਿਲੀ ਕਿ ਚਾਰੋ ਬੀਤੀ ਰਾਤ ਅੰਮ੍ਰਿਤਸਰ ਤੋਂ ਜਲੰਧਰ ਪਹੁੰਚੇ ਸਨ ਅਤੇ ਜਲੰਧਰ ਵਿੱਚ ਉਨ੍ਹਾਂ ਗੱਡੀ ਖੋਹੀ ਸੀ । ਇਸ ਦੇ ਬਾਅਦ ਉਹ ਜਲੰਧਰ ਤੋਂ ਬਠਿੰਡਾ ਪਹੁੰਚੇ ਅਤੇ ਫਿਰ ਅਸਲੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਹਾਲੀ ਜਾ ਰਹੇ ਸਨ ।

ਸਰਕਾਰੀ ਹਸਪਤਾਲ ਬਰਨਾਲਾ ਵਿੱਚ ਭਰਤੀ ਜਖਮੀ

AGTF ਅਤੇ ਬਰਨਾਲਾ ਪੁਲਿਸ ਨੇ ਸੰਯੁਕਤ ਆਪਰੇਸ਼ਨ ਤਹਿਤ ਉਨ੍ਹਾਂ ਨੂੰ ਹੰਡਿਯਾਯਾ ਦੇ ਕੋਲ ਘੇਰ ਲਿਆ,ਜਿੱਥੇ ਕਰਾਸ ਫਾਇਰਿੰਗ ਵੀ ਹੋਈ । ਇਸ ਨਾਲ ਸੁਖਜਿੰਦਰ ਸਿੰਘ ਸੁੱਖੀ ਖਾਨ ਨੂੰ ਗੋਲੀ ਲਗੀ ਜਦਕਿ ਪੁਲਿਸ ਦੀ ਸਰਕਾਰੀ ਗੱਡੀ ‘ਤੇ ਵੀ ਗੋਲੀ ਲੱਗੀ ਸੀ । 3 ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ।ਜਖ਼ਮੀ ਨੂੰ ਇਲਾਜ ਤੋਂ ਬਾਅਦ ਸਰਕਾਰੀ ਹਸਪਤਾਲ ਲਿਆਇਆ ਗਿਆ

Exit mobile version