The Khalas Tv Blog Punjab ਪਟਿਆਲਾ ਹਿੰ ਸਾ ਮਾ ਮਲੇ ‘ਚ ਬਰਜਿੰਦਰ ਪਰਵਾਨਾ ਦੀ ਅਦਾਲਤ ‘ਚ ਪੇ ਸ਼ੀ ਅੱਜ
Punjab

ਪਟਿਆਲਾ ਹਿੰ ਸਾ ਮਾ ਮਲੇ ‘ਚ ਬਰਜਿੰਦਰ ਪਰਵਾਨਾ ਦੀ ਅਦਾਲਤ ‘ਚ ਪੇ ਸ਼ੀ ਅੱਜ

‘ਦ ਖ਼ਾਲਸ ਬਿਊਰੋ : ਪਟਿਆਲਾ ‘ਚ ਬੀਤੇ ਦਿਨੀਂ ਹੋਈ ਹਿੰ ਸਾ ਮਾਮ ਲੇ ‘ਚ ਬਰਜਿੰਦਰ ਪਰਵਾਨਾ ਨੂੰ ਅੱਜ ਪਟਿਆਲਾ ਕੋਰਟ ‘ਚ ਪੇਸ਼ ਕੀਤਾ ਜਾਏਗਾ। ਪਟਿਆਲਾ ਅਦਾ ਲਤ ਨੇ ਬਰਜਿੰਦਰ ਪਰਵਾਨਾ ਨੂੰ ਚਾਰ ਦਿਨ ਦੇ ਪੁਲਿਸ ਰਿ ਮਾਂਡ ‘ ਤੇ ਭੇਜ ਜਿੱਤਾ ਸੀ । ਪਰਵਾਨਾ ਦੀ ਚਾਰ ਦਿਨਾਂ ਪੁਲਿਸ ਰਿ ਮਾਂਡ ਅੱਜ ਖ਼ਤਮ ਹੋ ਰਹੀ ਹੈ। ਪੁਲਿਸ ਅੱਜ ਪਰਵਾਨਾ ਨੂੰ ਕੋਰਟ ‘ਚ ਪੇਸ਼ ਕਰਕੇ ਹੋਰ ਰਿਮਾਂ ਡ ਦੀ ਮੰਗ ਕਰ ਸਕਦੀ ਹੈ।ਬਰਜਿੰਦਰ ਸਿੰਘ ਪਰਵਾਨਾ ਨੂੰ ਪੁਲਿਸ ਨੇ ਮੁਹਾਲੀ ਤੋਂ ਗ੍ਰਿਫਤਾ ਰ ਕੀਤਾ ਸੀ। ਉਥੇ ਹੀ ਅਦਾਲਤ ਨੇ ਪਟਿਆਲਾ ਹਿੰ ਸਾ ਦੇ ਮੁ ਲਜ਼ਮ ਹਰੀਸ਼ ਸਿੰਗਲਾ ਨੂੰ 14 ਦਿਨ ਦੀ ਨਿਆਂਇਕ ਹਿਰਾ ਸਤ ਵਿੱਚ ਭੇਜ ਦਿੱਤਾ ਗਿਆ ਸੀ। ਪੁਲਿਸ ਨੇ ਹਿੰਸਾ ਮਾਮਲੇ ‘ਚ 25 ਲੋਕਾਂ ਨੂੰ ਨਾਮਜ਼ਦ ਕੀਤਾ ਸੀ।ਜਿਸ ਵਿਚੋਂ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੰਜਾਬ ਸਰਕਾਰ ਨੇ ਪਟਿਆਲਾ ਹਿੰ ਸਾ ਦੇ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਹੈ। ਪੰਜ ਮੈਂਬਰੀ ਟੀਮ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ। ਇਸ ਟੀਮ ਦੀ ਅਗਵਾਈ ਆਈਪੀਐਸ ਅਧਿਕਾਰੀ ਐਸਪੀ  ਮਹਿਤਾਬ ਸਿੰਘ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਿੱਚ ਦੋ ਡੀਐਸਪੀ ਅਤੇ  ਦੋ ਇੰਸਪੈਕਟਰ ਰੈਂਕ ਦੇ ਅਧਿਕਾਰੀ ਹੋਣਗੇ।  ਇਸ ਟੀਮ ਹਰ ਪਹਿਲੂ ਨਾਲ ਜਾਂਚ ਕਰੇਗੀ।

ਦਈਏ ਕਿ ਕੁਝ ਦਿਨ ਪਹਿਲਾਂ ਪਟਿਆਲਾ ’ਚ ਦੋ ਧੜਿਆਂ ਵਿਚਕਾਰ ਸਿੱਧਾ ਟਕ ਰਾਅ ਹੋ ਗਿਆ ਸੀ ਤੇ ਭਾਰੀ ਤਣਾ ਅ ਦਾ ਮਾਹੌਲ ਬਣ ਗਿਆ ਸੀ,ਪ੍ਰਸ਼ਾਸਨ ਨੂੰ ਹਾਲਾਤ ਕਾਬੂ ਕਰਨ ਲਈ ਜਿਲ੍ਹੇ ਵਿੱਚ ਧਾਰਾ 144 ਲਗਾ ਦਿੱਤੀ ਸੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਨੂੰ ਗੰਭੀ ਰਤਾ ਨਾਲ ਲਿਆ ਸੀ ਤੇ ਸਖਤੀ ਦਿਖਾਉਂਦੇ ਹੋਏ ਅੱਜ ਹੀ ਪਟਿਆਲਾ ਜਿਲ੍ਹੇ ਦੇ ਵੱਡੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਵੀ ਜਾਰੀ ਕੀਤੇ ਸਨ।

Exit mobile version