The Khalas Tv Blog India ਫਰਵਰੀ ਮਹੀਨੇ ਵਿੱਚ ਬੈਂਕ 12 ਦਿਨਾਂ ਲਈ ਰਹਿਣਗੇ ਬੰਦ
India Punjab

ਫਰਵਰੀ ਮਹੀਨੇ ਵਿੱਚ ਬੈਂਕ 12 ਦਿਨਾਂ ਲਈ ਰਹਿਣਗੇ ਬੰਦ

‘ਦ ਖ਼ਾਲਸ ਬਿਊਰੋ : ਭਾਰਤ ਦੇ ਕੇਂਦਰੀ ਬੈਂਕ, ਆਰਬੀਆਈ ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਫਰਵਰੀ 2022 ਮਹੀਨੇ ਵਿੱਚ ਬੈਂਕ 12 ਦਿਨਾਂ ਲਈ ਬੰਦ ਰਹਿਣਗੇ। ਅਜਿਹਾ ਇਸ ਮਹੀਨੇ ਆਉਣ ਵਾਲੇ ਕੁਝ ਪ੍ਰਮੁੱਖ ਤਿਉਹਾਰਾਂ ਕਰਕੇ

ਹੋ ਰਿਹਾ ਹੈ।

ਆਰਬੀਆਈ ਵੱਲੋਂ ਜਾਰੀ ਕੀਤੀਆਂ ਛੁੱਟੀਆਂ ਨੂੰ ਰਾਸ਼ਟਰੀ ਅਤੇ ਖੇਤਰੀ ਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ। ਰਾਸ਼ਟਰੀ ਸ਼੍ਰੇਣੀ ਵਿੱਚ ਆਉਣ ਵਾਲੀਆਂ ਛੁੱਟੀਆਂ ‘ਤੇ, ਪੂਰੇ ਭਾਰਤ ਵਿੱਚ ਸਾਰੇ ਬੈਂਕ ਬੰਦ ਰਹਿੰਦੇ ਹਨ ਜਦੋਂ ਕਿ ਖੇਤਰੀ ਸੈਕਸ਼ਨ ਵਿੱਚ ਛੁੱਟੀਆਂ ‘ਤੇ, ਕੁਝ ਰਾਜਾਂ ਵਿੱਚ ਸ਼ਾਖਾਵਾਂ ਬੰਦ ਰਹਿੰਦੀਆਂ ਹਨ।

ਕਿਉਂਕਿ ਬੈਂਕਾਂ ਦੇ ਬੰਦ ਹੋਣ ਨਾਲ ਉਹਨਾਂ ਗਾਹਕਾਂ ‘ਤੇ ਅਸਰ ਪੈ ਸਕਦਾ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਕੰਮ ਲਈ ਬੈਂਕ ਜਾਣਾ ਹੁੰਦਾ ਹੈ। ਇਸ ਲਈ ਛੁੱਟੀਆਂ ਦੀਆਂ ਤਾਰੀਖਾਂ ਨੂੰ ਪਹਿਲਾਂ ਤੋਂ ਜਾਣਨਾ ਜਰੂਰੀ  ਹੈ।

ਹਾਲਾਂਕਿ, ਏਟੀਐਮ ਅਤੇ ਔਨਲਾਈਨ ਬੈਂਕਿੰਗ ਸੇਵਾਵਾਂ ਇਸ ਸਮੇਂ ਦੌਰਾਨ ਕੰਮ ਕਰਦੀਆਂ ਰਹਿਣਗੀਆਂ।

ਭਾਰਤੀ ਰਿਜ਼ਰਵ ਬੈਂਕ ਦੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਦੇਸ਼ ਭਰ ਵਿੱਚ ਸਾਰੇ ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕ 12 ਦਿਨਾਂ ਲਈ ਬੰਦ ਰਹਿਣਗੇ। ਇਸ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਦੇ ਨਾਲ-ਨਾਲ ਐਤਵਾਰ ਵੀ ਸ਼ਾਮਲ ਹਨ। ਆਮ ਤੋਰ ਤੇ ਬੈਂਕ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਖੁੱਲ੍ਹੇ ਰਹਿੰਦੇ ਹਨ। ਐਤਵਾਰ ਤੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਛੱਡ ਦਿਤਾ ਜਾਵੇ ਤਾਂ 2 ਫਰਵਰੀ ਸੋਨਮ ਲੋਛੜ ਤਿਉਹਾਰ ਹੋਣ ਕਰਕੇ ਸਿੱਕਮ ਵਿੱਚ ਬੈਂਕ ਬੰਦ ਰਹਿਣਗੇ ਜਦੋਂ ਕਿ 5 ਫਰਵਰੀ ਸਰਸਵਤੀ ਪੂਜਾ ਤੇ ਬਸੰਤ ਪੰਚਮੀ ਕਰਕੇ

ਅਗਰਤਲਾ, ਭੁਵਨੇਸ਼ਵਰ ਅਤੇ ਕੋਲਕਾਤਾ ਵਿੱਚ ਬੈਂਕਾਂ ’ਚ ਛੁੱਟੀ ਰਹੇਗੀ।

15 ਫਰਵਰੀ ਮੁਹੰਮਦ ਹਜ਼ਰਤ ਤੇ ਅਲੀ ਲੂਈ-ਨਾਗਈ-ਨੀ ਦਾ ਜਨਮਦਿਨ ਦੇ ਕਾਰਣ ਇੰਫਾਲ, ਕਾਨਪੁਰ ਅਤੇ ਲਖਨਊ ਵਿੱਚ ਬੈਂਕ ਬੰਦ ਰਹਿਣਗੇ।

16 ਫਰਵਰੀ ਨੂੰ ਗੁਰੂ ਰਵਿਦਾਸ ਜੈਅੰਤੀ ਕਰਕੇ ਚੰਡੀਗੜ੍ਹ ‘ਚ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ 18 ਫਰਵਰੀ ਨੂੰ ਦੋਲਜਾਤਰਾ ਕਾਰਣ

ਕੋਲਕਾਤਾ ਵਿੱਚ ਤੇ 19 ਫਰਵਰੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਮੌਕੇ ਮੁੰਬਈ, ਨਾਗਪੁਰ ਅਤੇ ਬੇਲਾਪੁਰ ਦੇ ਸਾਰੇ ਬੈਂਕ ਬੰਦ ਰਹਿਣਗੇ।

Exit mobile version