The Khalas Tv Blog India ਤੁਹਾਡੇ ਕੰਮ ਦੀ ਖ਼ਬਰ : ਬੈਂਕ ATM ਕਾਰਡ ਨਾਲ ਫ੍ਰੀ ‘ਚ ਦਿੰਦਾ ਹੈ 5 ਲੱਖ ਤੱਕ ਦੀ ਇੰਸ਼ੋਰੈਂਸ !
India Punjab

ਤੁਹਾਡੇ ਕੰਮ ਦੀ ਖ਼ਬਰ : ਬੈਂਕ ATM ਕਾਰਡ ਨਾਲ ਫ੍ਰੀ ‘ਚ ਦਿੰਦਾ ਹੈ 5 ਲੱਖ ਤੱਕ ਦੀ ਇੰਸ਼ੋਰੈਂਸ !

ਬਿਉਰੋ ਰਿਪੋਰਟ : ਸ਼ਾਇਦ ਹੀ ਕੋਈ ਅਜਿਹਾ ਬੈਂਕ ਖਾਤਾ ਧਾਰਕ ਹੋਏ ਜਿਸ ਕੋਲ ATM ਕਾਰਡ ਨਾ ਹੋਏ। ਤੁਸੀਂ ਡੈਬਿਟ ਕਾਰਡ ਦੀ ਵਰਤੋਂ ATM ਅਤੇ ਸ਼ਾਪਿੰਗ ਦੇ ਲਈ ਕਰਦੇ ਹੋਏ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ATM ਕਾਰਡ ਤੁਹਾਡੀ 5 ਲੱਖ ਤੱਕ ਦੀ ਫ੍ਰੀ ਵਿੱਚ ਇੰਸ਼ੋਰੈਂਸ ਵੀ ਕਰਦਾ ਹੈ । ਬੈਂਕ ਗਾਹਕਾਂ ਨੂੰ ਇਹ ਜਾਣਕਾਰੀ ਨਹੀਂ ਦਿੰਦਾ ਹੈ, ਪਿੰਡਾਂ ਵਿੱਚੋ ਛੱਡੋ ਸ਼ਹਿਰਾਂ ਵਿੱਚ ਘੱਟ ਹੀ ਲੋਕਾਂ ਨੂੰ ਇਹ ਜਾਣਕਾਰੀ ਹੈ, ਪਰ ਇਹ ਸੱਚ ਹੈ । ਬੈਂਕ ਜਿਵੇ ਹੀ ਕਿਸੇ ਨੂੰ ATM ਕਾਰਡ ਇਸ਼ੂ ਕਰਦਾ ਹੈ ਉਸ ਦੇ ਨਾਲ ਹੀ ਗਾਹਕ ਦਾ ਦੁਰਘਟਨਾ ਬੀਮਾ (Accident insurance ) ਹੋ ਜਾਂਦਾ ਹੈ। ਜਾਣਕਾਰੀ ਬਾਰੇ ਨਾ ਪਤਾ ਹੋਣ ‘ਤੇ ਕੁਝ ਹੀ ਲੋਕ ਇਸ ਦੀ ਵਰਤੋਂ ਕਰਦੇ ਹਨ।

ਕਾਰਡ ਦੇ ਹਿਸਾਬ ਨਾਲ ਮਿਲ ਦਾ ਇੰਸ਼ੋਰੈਂਸ

ਜੇਕਰ ਕੋਈ ਸ਼ਖ਼ਸ ਸਰਕਾਰੀ ਜਾਂ ਫਿਰ ਗੈਰ ਸਰਕਾਰੀ ਬੈਂਕ ਦਾ ATM ਘੱਟੋਂ ਘੱਟ 45 ਦਿਨ ਤੋਂ ਵਰਤੋਂ ਕਰ ਰਿਹਾ ਹੈ ਤਾਂ ਉਹ ATM ਕਾਰਡ ਦੇ ਨਾਲ ਮਿਲਣ ਵਾਲੇ ਇੰਸ਼ੋਰੈਂਸ ਦਾ ਦਾਅਵੇਦਾਰ ਹੋ ਸਕਦਾ ਹੈ ।ਬੈਂਕ ਗਾਹਕਾਂ ਨੂੰ ਕਈ ਤਰ੍ਹਾਂ ਦੇ ATM ਕਾਰਡ ਦਿੰਦਾ ਹੈ । ਉਸ ਦੀ ਕੈਟਾਗਿਰੀ ਦੇ ਹਿਸਾਬ ਨਾਲ ਉਸ ਦੀ ਇੰਸ਼ੋਰੈਂਸ ਦੀ ਰਕਮ ਤੈਅ ਹੁੰਦੀ ਹੈ। ਗਾਹਕਾਂ ਨੂੰ ਕਲਾਸਿਕ ਕਾਰਡ ‘ਤੇ 1 ਲੱਖ ਰੁਪਏ, ਪਲੇਟਿਨਮ ਕਾਰਡ ‘ਤੇ 2 ਲੱਖ, ਆਡਨਰੀ ਮਾਸਟਰ ਕਾਰਡ ‘ਤੇ 50 ਹਜ਼ਾਰ, ਪਲੇਟੀਨਮ ਮਾਸਟਰ ਕਾਰਡ ‘ਤੇ 5 ਲੱਖ ਅਤੇ ਵੀਜ਼ਾ ਕਾਰਡ ‘ਤੇ ਡੇਢ ਤੋਂ 2 ਲੱਖ ਰੁਪਏ ਤੱਕ ਦਾ ਇੰਸ਼ੋਰੈਂਸ ਕਵਰ ਮਿਲ ਦਾ ਹੈ । ਜਨ-ਧੰਨ ਯੋਜਨਾ ਦੇ ਤਹਿਤ ਮਿਲਣ ਵਾਲੇ ਰੂਪੇ ਕਾਰਡ ਵਿੱਚ ਗਾਹਕਾਂ ਨੂੰ 1 ਤੋਂ 2 ਲੱਖ ਦਾ ਬੀਮਾ ਮਿਲ ਦਾ ਹੈ ।

ਇਸ ਤਰ੍ਹਾਂ ਕਲੇਮ ਕਰੋ ATM ਇੰਸ਼ੋਰੈਂਸ

ATM ਕਾਰਡ ਧਾਰਕ ਜੇਕਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਦਾ ਇੱਕ ਹੱਥ ਅਤੇ ਪੈਰ ਖਰਾਬ ਹੋ ਜਾਂਦਾ ਹੈ ਤਾਂ ਉਸ ਨੂੰ 50 ਹਜ਼ਾਰ ਰੁਪਏ ਦਾ ਕਵਰ ਮਿਲ ਦਾ ਹੈ । ਜੇਕਰ ਦੋਵੇ ਹੱਥ ਜਾਂ ਫਿਰ ਪੈਰ ਖਰਾਬ ਹੋਣ ਦੀ ਹਾਲਤ ਵਿੱਚ 1 ਲੱਖ ਰੁਪਏ ਦਾ ਬੀਮਾ ਮਿਲ ਦਾ ਹੈ। ਮੌਤ ਹੋਣ ‘ਤੇ ਕਾਰਡ ਦੇ ਹਿਸਾਬ ਨਾਲ 1 ਤੋਂ 5 ਲੱਖ ਤੱਕ ਬੀਮੇ ਦੀ ਰਕਮ ਮਿਲ ਦੀ ਹੈ । ATM ਕਾਰਡ ਨਾਲ ਮਿਲਣ ਵਾਲੀ ਇੰਸ਼ੋਰੈਂਸ ਕਲੇਮ ਕਰਨ ਦੇ ਲਈ ਨਾਮੀਨੀ (NOMINEE) ਨੂੰ ਸਬੰਧਿਤ ਬੈਂਕ ਵਿੱਚ ਜਾਕੇ ਅਰਜ਼ੀ ਦੇਣੀ ਪੈਂਦੀ ਹੈ । ਬੈਂਕ ਵਿੱਚ FIR ਦੀ ਕਾਪੀ,ਹਸਪਤਾਲ ਵਿੱਚ ਇਲਾਜ ਦੇ ਦਸਤਾਵੇਜ, ਜਮਾ ਕਰਾ ਕੇ ਕਲੇਮ ਲੈ ਸਕਦਾ ਹੈ । ਜਿਹੜੇ ਦਸਤਾਵੇਜ਼ ਜਮਾ ਕਰਵਾਉਣੇ ਹੁੰਦੇ ਹਨ ਉਸ ਵਿੱਚ ਡੈਡ ਸਰਟੀਫਿਕੇਟ ਅਹਿਮ ਹੁੰਦਾ ਹੈ ।

Exit mobile version