The Khalas Tv Blog India ਜੰਮੂ ਕਸ਼ਮੀਰ ‘ਚ ਅੱਤ ਵਾਦੀਆਂ ਨੇ ਬੈਂਕ ਕਰਮਚਾਰੀ ਦੀ ਗੋ ਲੀ ਮਾ ਰ ਕੇ ਕੀਤੀ ਹੱ ਤਿਆ
India

ਜੰਮੂ ਕਸ਼ਮੀਰ ‘ਚ ਅੱਤ ਵਾਦੀਆਂ ਨੇ ਬੈਂਕ ਕਰਮਚਾਰੀ ਦੀ ਗੋ ਲੀ ਮਾ ਰ ਕੇ ਕੀਤੀ ਹੱ ਤਿਆ

ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਅੱਜ ਅਤੱ ਵਾਦੀਆਂ ਨੇ ਰਾਜਸਥਾਨ ਦੇ ਬੈਂਕ ਕਰਮਚਾਰੀ ਦੀ ਗੋ ਲੀ ਮਾ ਰ ਕੇ ਹੱ ਤਿਆ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਦੇਹਤੀ ਬੈਂਕ ਦੇ ਕਰਮਚਾਰੀ ਵਿਜੈ ਕੁਮਾਰ ਨੂੰ ਬੈਂਕ ਕੰਪਲੈਕਸ ਦੇ ਅੰਦਰ ਹੀ ਗੋ ਲੀ ਮਾ ਰ ਦਿੱਤੀ ਗਈ। ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਘ ਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ। ਦੱਸ ਦਈਏ ਕਿ ਘਾਟੀ ‘ਚ ਅੱਤ ਵਾਦੀਆਂ ਵਲੋਂ ਸਰਕਾਰੀ ਕਰਮਚਾਰੀਆਂ ਅਤੇ ਨੌਕਰੀ ਕਰਨ ਵਾਲੇ ਲੋਕਾਂ ਨੂੰ ਲਗਾਤਾਰ ਨਿਸ਼ਾ ਨਾ ਬਣਾਇਆ ਜਾ ਰਿਹਾ ਹੈ।

ਇਸ ਘਟਨਾ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਕੁਲਗਾਮ ਜ਼ਿਲ੍ਹੇ ਵਿੱਚ ਅੱਤ ਵਾਦੀਆਂ ਨੇ ਇੱਕ ਪ੍ਰਵਾਸੀ ਕਸ਼ਮੀਰੀ ਪੰਡਿਤ ਅਧਿਆਪਕ ਦੀ ਗੋ ਲੀ ਮਾ ਰ ਕੇ ਹੱ ਤਿਆ ਕਰ ਦਿੱਤੀ ਸੀ। ਪੁਲਿਸ ਨੇ ਕਿਹਾ ਸੀ ਕਿ ਕੁਲਗਾਮ ਜ਼ਿਲੇ ਦੇ ਗੋਪਾਲਪੁਰ ‘ਚ ਅੱਤ ਵਾਦੀਆਂ ਨੇ ਰਜਨੀ ਬਾਲਾ ‘ਤੇ ਗੋ ਲੀਬਾਰੀ ਕੀਤੀ ਗਈ ਸੀ ਜਿਸ ਨਾਲ ਉਹ ਜ਼ਖ ਮੀ ਹੋ ਗਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ ਤਕ ਐਲਾਨ ਦਿੱਤਾ ਸੀ।

Exit mobile version