The Khalas Tv Blog International ‘ਗਰੀਬਾਂ ਦਾ ਦੋਸਤ’ ਬਣੇਗਾ ਬੰਗਲਾ ਦੇਸ਼ ਦਾ ਨਵਾਂ PM! ਸੇਖ ਹਸੀਨ ਨੇ ਗੰਗਾ ’ਚ ਡੋਬਣ ਦੀ ਦਿੱਤੀ ਸੀ ਧਮਕੀ !
International

‘ਗਰੀਬਾਂ ਦਾ ਦੋਸਤ’ ਬਣੇਗਾ ਬੰਗਲਾ ਦੇਸ਼ ਦਾ ਨਵਾਂ PM! ਸੇਖ ਹਸੀਨ ਨੇ ਗੰਗਾ ’ਚ ਡੋਬਣ ਦੀ ਦਿੱਤੀ ਸੀ ਧਮਕੀ !

ਬਿਉਰੋ ਰਿਪੋਰਟ – ‘ਗਰੀਬਾਂ ਦਾ ਦੋਸਤ’ ਅਤੇ ‘ਗਰੀਬਾਂ ਦਾ ਬੈਂਕਰ’ ਨਾਲ ਮੁਸ਼ਹੂਰ ਨੋਬਲ ਜੇਤੂ ਮੁਹੰਮਦ ਯੂਨਿਸ ਹੁਣ ਬੰਗਲਾ ਦੇਸ਼ ਦੇ ਅਗਲੇ ਪ੍ਰਧਾਨ ਦੀ ਕੁਰਸੀ ਸੰਭਾਲਣਗੇ। ਯੂਨਿਸ ਉਹ ਸ਼ਖਸ ਹਨ ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਗੰਗਾ ਵਿੱਚ ਡੋਬਣ ਲਈ ਕਹਿੰਦੀ ਸੀ ਅਤੇ ਉਨ੍ਹਾਂ ਖਿਲਾਫ ਕਈ ਝੂਠੇ ਕੇਸ ਦਰਜ ਕਰਵਾਏ ਅਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਯੂਨਿਸ ਦੇ ਉਨ੍ਹਾਂ ਦੇ ਪਿਤਾ ਨਾਲ ਚੰਗੇ ਸਬੰਧ ਸਨ।

2007 ਵਿੱਚ ਜਦੋਂ ਬੰਗਲਾਦੇਸ਼ ਦੀ ਸੱਤਾ ਫੌਜ ਦੇ ਕਬਜ਼ੇ ਵਿੱਚ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਖਾਲਿਦਾ ਜੀਆ ਦੋਵੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਬੰਦ ਸੀ। ਫੌਜ ਨੇ ਉਸ ਵੇਲੇ ਵੀ ਮੁਹੰਮਦ ਯੂਨਿਸ ਨੂੰ ਸਰਕਾਰ ਬਣਾਉਣ ਲ਼ਈ ਕਿਹਾ ਸੀ ਪਰ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ। ਇਸ ਵਾਰ ਜਦੋਂ ਫੌਜ ਨੇ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਤਾਂ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ। ਉਹ ਪੈਰਿਸ ਤੋਂ ਕੱਲ੍ਹ ਬੰਗਲਾਦੇਸ਼ ਪਹੁੰਚਣਗੇ ਅਤੇ ਫਿਰ ਦੇਸ਼ ਦੀ ਕਮਾਨ ਸੰਭਾਲਣਗੇ।

ਮੁਹੰਮਦ ਯੂਨਿਸ ਦਾ ਨਾਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। 23 ਜੂਨ 1940 ਵਿੱਚ ਉਹ ਬੰਗਾਲ ਦੇ ਚਿਟ ਪਿੰਡ ਦੇ ਇਕ ਸੁਨਿਆਰੇ ਹਾਜੀ ਮੁਹੰਮਦ ਸ਼ੌਦਗਰ ਦੇ ਘਰ ਪੈਦਾ ਹੋਏ। ਉਨ੍ਹਾਂ ਨੇ ਡਾਕਾ ਯੂਨੀਵਰਸਿਟੀ ਤੋਂ ਅਰਥਚਾਰੇ ਦੀ ਪੜਾਈ ਪੂਰੀ ਕਰਕੇ ਅਮਰੀਕਾ ਚਲੇ ਗਏ। 1971 ਦੀ ਜੰਗ ਤੋਂ ਬਾਅਦ ਜਦੋਂ ਬੰਗਲਾਦੇਸ਼ ਦੀ ਅਜ਼ਾਦੀ ਤੋਂ ਬਾਅਦ ਲੋਕ 2 ਵਕਤ ਦੀ ਰੋਟੀ ਨਾਲ ਜੂਝ ਰਹੇ ਸਨ ਤਾਂ ਉਨ੍ਹਾਂ ਦਾ ਅਰਥਚਾਰੇ ਦੀ ਪੜਾਈ ਤੋਂ ਮਨ ਟੁੱਟ ਗਿਆ।

ਉਨ੍ਹਾਂ ਨੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਘੁੰਮਣਾ ਸ਼ੁਰੂ ਕੀਤਾ। ਇਸ ਦੌਰਾਨ ਇਕ ਔਰਤ ਮਿਲੀ ਜੋ ਝੁਗੀ ਵਿੱਚ ਰਹਿੰਦੀ ਸੀ ਅਤੇ ਬਾਂਸ ਦੀ ਟੇਬਲ ਬਣਾਉਂਦੀ ਸੀ। ਗੱਲਬਾਤ ਤੋਂ ਬਾਅਦ ਪਤਾ ਚੱਲਿਆ ਕਿ ਔਰਤ ਨੇ ਸੂਦਖੋਰ ਤੋਂ 500 ਟਕਾ ਲੋਨ ਲਿਆ ਹੈ। ਸੂਦਖੋਰ ਨੇ ਬਜ਼ਾਰ ਵਿੱਚ ਟੇਬਲ ਸਿੱਧੇ ਨਾ ਵੇਚਣ ਦੀ ਸ਼ਰਤ ‘ਤੇ ਉਸ ਨੂੰ ਲੋਨ ਦਿੱਤਾ। ਯੂਨਿਸ ਨੇ ਕਿਹਾ ਇਹ ਬਿਜਨੈਸ ਨਹੀਂ ਗੁਲਾਮੀ ਹੈ,ਸੂਦਖੋਰ ਨੇ 500 ਰੁਪਏ ਵਿੱਚ ਔਰਤ ਦਾ ਹੁਨਰ ਖਰੀਦਿਆ।

ਯੂਨਿਸ ਨੇ ਔਰਤ ਦਾ 500 ਰੁਪਏ ਦਾ ਕਰਜ਼ਾ ਦਿੱਤਾ। ਫਿਰ 42 ਔਰਤਾਂ ਦਾ ਗਰੁੱਪ ਤਿਆਰ ਕਰਕੇ ਉਨ੍ਹਾਂ ਨੂੰ ਕਰਜ਼ ਦਿੱਤਾ, ਇਸ ਨੂੰ ਮਾਇਕ੍ਰੋਕੈਡਿਟ ਨਾਂ ਦਿੱਤਾ ਗਿਆ। ਇਸ ਦੀ ਖ਼ਾਸ ਗੱਲ ਇਹ ਸੀ ਕਿ ਔਰਤਾਂ ਨੂੰ ਕਰਜ਼ ਦੇ ਲ਼ਈ ਕੋਈ ਸਕਿਉਰਟੀ ਜਮ੍ਹਾ ਨਹੀਂ ਕਰਵਾਉਣੀ ਸੀ। ਔਰਤਾਂ ਨੇ ਯੂਨਸ ਨੂੰ ਕਰਜ਼ਾ ਮੋੜ ਦਿੱਤਾ ਜਿਸ ਤੋਂ ਬਾਅਦ 1983 ਵਿੱਚ ਬੰਗਲਾ ਦੇਸ਼ ਵਿੱਚ ਪੇਂਡੂ ਬੈਂਕ ਦੀ ਸ਼ੁਰੂਆਤ ਹੋਈ। 40 ਸਾਲਾਂ ਵਿੱਚ 1 ਕਰੋੜ ਤੋਂ ਜ਼ਿਆਦਾ ਗਰੀਬਾਂ ਨੂੰ 4.3 ਕਰੋੜ ਟਕਾ ਤੋਂ ਵੱਧ ਲੋਨ ਦੇ ਚੁੱਕਾ ਹੈ।

ਬੰਗਲਾ ਦੇਸ਼ ਵਿੱਚ ਇਸ ਦੀ ਸਫਲਤਾ ਨੂੰ ਵੇਖ ਦੇ ਹੋਏ ਮਾਈਕ੍ਰੋ ਕਰੈਡਿਟ 100 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ, ਅਮਰੀਕਾ ਵਰਗੇ ਵੱਡੇ ਦੇਸ਼ ਨੇ ਵੀ ਇਸ ਨੂੰ ਸ਼ੁਰੂ ਕੀਤਾ। ਇਸ ਤੋਂ ਬਾਅਦ ਯੂਨਿਸ ਨੇ 1997 ਵਿੱਚ ਪੇਂਡੂ ਫੋਨ ਕੰਪਨੀ ਦੀ ਸ਼ੁਰੂਆਤ ਕੀਤੀ ਇਹ ਬੰਗਲਾ ਦੇਸ਼ ਵਿੱਚ ਪ੍ਰੀਪੇਡ ਸ਼ੁਰੂ ਕਰਨ ਵਾਲੀ ਪਹਿਲੀ ਕੰਪਨੀ ਹੈ ਅਤੇ ਇਸ ਵਕਤ ਬੰਗਲਾਦੇਸ਼ ਵਿੱਚ ਸਭ ਤੋਂ ਵੱਡਾ ਨੈੱਟਵਰਕ ਹੈ। 48 ਫੀਸਦੀ ਬਾਜ਼ਾਰ ’ਤੇ ਕਬਜ਼ਾ ਹੈ। ਸਰਕਾਰ ਨੂੰ ਸਭ ਤੋਂ ਵੱਧ ਟੈਕਸ ਦੇਣ ਵਾਲੀ ਕੰਪਨr।

ਨੋਬੇਲ ਮਿਲਣ ਤੋਂ ਬਾਅਦ ਸਿਆਸਤ ਵਿੱਚ ਉੱਤਰੇ

ਲੋਕਾਂ ਨੂੰ ਗਰੀਬੀ ਤੋਂ ਕੱਢਣ ਦੀ ਵਜ੍ਹਾ ਕਰਕੇ ਮੁਹੰਮਦ ਯੂਨਿਸ ਨੂੰ ‘ਗਰੀਬਾਂ ਦਾ ਦੋਸਤ’ ਅਤੇ ‘ਗਰੀਬਾਂ ਦਾ ਬੈਂਕਰ’ ਕਿਹਾ ਜਾਣ ਲੱਗਿਆ। ਗਰੀਬੀ ਮਿਟਾਉਣ ਦੇ ਲਈ 2006 ਵਿੱਚ ਪੇਂਡੂ ਬੈਂਕ ਅਤੇ ਮੁੰਹਮਦ ਯੂਨਿਸ ਨੂੰ ਨੋਬਲ ਸ਼ਾਂਤੀ ਨਾਲ ਸਨਮਾਨਿਤ ਕੀਤਾ ਗਿਆ। ਯੂਨਿਸ ਨੇ ਸਿਆਸਤ ਵਿੱਚ ਕਦਮ ਰੱਖਣ ਦਾ ਫੈਸਲਾ ਲਿਆ ਅਤੇ ਸਾਫ ਸੁਥਰੇ ਲੋਕਾਂ ਨੂੰ ਆਪਣੇ ਨਾਲ ਜੋੜਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮੁਹੰਮਦ ਯਨਿਸ ਨਾਲ ਦੁਸ਼ਮਣੀ ਪਾਲ ਲਈ।

ਸ਼ੇਖ ਹਸੀਨਾ ਨੇ ਯੂਨਿਸ ’ਤੇ ਟੈਲੀਕਾਮ ਕੰਪਨੀ ਅਤੇ ਪੇਂਡੂ ਬੈਂਕ ਨੂੰ ਲੈਕੇ ਗੜਬੜੀ ਦਾ ਇਲਜ਼ਾਮ ਲਗਾਇਆ ਅਤੇ ਕਈ ਕੇਸ ਕੀਤੇ, ਯੂਨਿਸ ਨੂੰ ਅਮਰੀਕੀ ਸਫਾਰਤਖਾਨੇ ਵਿੱਚ ਛੁੱਪਣਾ ਪਿਆ। ਯੂਨਿਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ। ਉਨ੍ਹਾਂ ਨੇ ਸਿਆਸਤ ਛੱਡ ਦਿੱਤੀ। ਸ਼ੇਖ ਹਸੀਨਾ ਨੇ ਯੂਨਿਸ ਨੂੰ ਵਿਦੇਸ਼ੀ ਸਰਕਾਰਾਂ ਦੀ ਕਟਪੁਤਲੀ ਦੱਸਿਆ। ਦੇਸ਼ ਵਿੱਚ ਹੋਣ ਵਾਲੇ ਹਰ ਗਲਤ ਕੰਮ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਤੇ ਪਾ ਦਿੱਤੀ, ਜਿਸ ਤੋਂ ਬਾਅਦ ਯੂਨਿਸ ਦੇਸ਼ ਛੱਡ ਕੇ ਚੱਲੇ ਗਏ।

2012 ਵਿੱਚ ਵਰਲਡ ਬੈਂਕ ਨੇ ਗੰਗਾ ਨਦੀ ’ਤੇ ਬ੍ਰਿਜ ਬਣਾਉਣ ਲਈ ਚੰਦਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਹਸੀਨਾ ਨੇ ਇਸ ਦੇ ਪਿੱਛੇ ਵੀ ਯੂਨਿਸ ਨੂੰ ਜ਼ਿੰਮੇਵਾਰ ਦੱਸਿਆ। ਜਦੋਂ 2022 ਵਿੱਚ ਪੁੱਲ ਬਣ ਕੇ ਤਿਆਰ ਹੋਇਆ ਤਾਂ ਸੇਖ ਹਸੀਨਾ ਨੇ ਕਿਹਾ ਯੂਨਿਸ ਨੂੰ ਗੰਗਾ ਨਦੀ ਵਿੱਚ ਡੁਬੋ ਦੇਣਾ ਚਾਹੀਦਾ ਹੈ। ਸਾਹ ਨਿਕਲ ਲੱਗੇ ਤਾਂ ਹੀ ਬ੍ਰਿਜ ਤੋਂ ਬਾਹਰ ਕੱਢਣਾ ਚਾਹੀਦਾ ਹੈ ਤਾਂ ਹੀ ਸਬਕ ਮਿਲੇਗਾ।

ਸੇਖ ਹਸੀਨਾ ਨਾਲ ਮੁਹੰਮਦ ਯੂਨਿਸ ਦੀ ਦੁਸ਼ਮਣੀ ਹਮੇਸ਼ਾ ਨਹੀਂ ਸੀ। ਸਿਆਸਤ ਵਿੱਚ ਨਾ ਆਉਣ ਤੱਕ ਹਸੀਨਾ ਯੂਨਿਸ ਦੀ ਤਾਰੀਫ਼ ਕਰਦੀ ਸੀ। ਯੂਨਿਸ ਦੇ ਸ਼ੇਖ ਹਸੀਨਾ ਦੇ ਪਿਤਾ ਸੇਖ ਮੁਜੀਬੁਰਰਹਿਮਾਨ ਦੇ ਹਮਾਇਤੀ ਸਨ।

Exit mobile version