The Khalas Tv Blog India PM ਮੋਦੀ ਵੱਲੋਂ ਇਤਿਹਾਸਕ ਮੰਦਰ ‘ਚ ਭੇਟ ਕੀਤਾ ਸੋਨੇ ਦਾ ਮੁਕੁਟ ਚੋਰੀ !
India International Punjab Religion

PM ਮੋਦੀ ਵੱਲੋਂ ਇਤਿਹਾਸਕ ਮੰਦਰ ‘ਚ ਭੇਟ ਕੀਤਾ ਸੋਨੇ ਦਾ ਮੁਕੁਟ ਚੋਰੀ !

 

ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਵੱਲੋਂ ਜੇਸ਼ੋਰੇਸ਼ਵਰੀ ਸ਼ਕਤੀਪੀਠ ਵਿੱਚ ਕਾਲੀਮਾਤਾ ਦੇ ਮੰਦਰ ਵਿੱਚੋਂ ਸੋਨੇ ਅਤੇ ਚਾਂਦੀ ਦਾ ਮੁਕੁਟ ਭੇਟ ਕੀਤਾ ਸੀ ਉਹ ਚੋਰੀ ਹੋ ਗਿਆ ਹੈ । ਇਹ ਮੁਕੁਟ 27 ਮਾਰਚ 2021 ਵਿੱਚ ਬੰਗਲਾਦੇਸ਼ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਕਾਲੀਮਾਤਾ ਦੇ ਮੰਦਰ ਵਿੱਚ ਚੜਾਇਆ ਸੀ ।

ਬੰਗਲਾਦੇਸ਼ ਵਿੱਚ ਜੇਸ਼ੋਰੇਸ਼ਵਰੀ ਸ਼ਕਤੀਪੀਠ,ਹਿੰਦੂਆਂ ਦੇ 52 ਸ਼ਕਤੀਪੀਠਾਂ ਵਿੱਚੋਂ ਇੱਕ ਹੈ । ਇੱਥੇ ਪ੍ਰਧਾਨ ਮੰਤਰੀ ਮੋਦੀ ਨੇ ਪੂਜਾ ਵੀ ਕੀਤੀ ਸੀ । ਬੰਗਲਾਦੇਸ਼ ਵਿੱਚ ਤਖਤਾਪਲਟ ਅਤੇ ਹਿੰਸਾ ਤੋਂ ਬਾਅਦ ਹੁਣ ਸ਼ਾਂਤੀ ਹੈ ਪਰ ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਜੇਸ਼ੋਰੇਸ਼ਵਰੀ ਸ਼ਕਤੀਪੀਠ ਤੋਂ ਮੁਕੁਟ ਗਾਇਬ ਹੋ ਗਿਆ ਹੈ । ਹੁਣ ਤੱਕ ਇਹ ਸਾਫ ਨਹੀਂ ਹੈ ਕਿ ਹਿੰਸਾ ਦੇ ਦੌਰਾਨ ਹੋਈ ਲੁੱਟ ਵੇਲੇ ਇਹ ਮੁਕੁਟ ਚੋਰੀ ਹੋਇਆ ਸੀ ਜਾਂ ਹੁਣੇ ਹੋਇਆ ਹੈ ।

ਬੰਗਲਾਦੇਸ਼ ਇਸ ਨੂੰ ਸੰਜੀਦਗੀ ਨਾਲ ਲੈ ਰਿਹਾ ਹੈ ਅਤੇ ਅਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ,ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਮੰਦਰ ਵਿੱਚ ਮੌਜੂਦ ਲੋਕਾਂ ਕੋਲੋ ਪੁੱਛ-ਗਿੱਛ ਕੀਤੀ ਜਾ ਰਹੀ ਹੈ ।

Exit mobile version