‘ਦ ਖ਼ਾਲਸ ਬਿਊਰੋ : ਡੇਰਾ ਸਿਰਸਾ ਮੁੱਖੀ ਦੀ ਪੈਰੋਲ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤ ਰਾਜ਼ ਜਿਤਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਰਾਜਸੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਮ ਰਹੀਮ ਨੂੰ ਜੇ ਲ੍ਹ ਵਿੱਚੋਂ ਬਾਹਰ ਲਿਆਉਣਾ ਭਾਜਪਾ ਦੀ ਰਾਜਨੀਤਕ ਚਾਲ ਹੈ।
ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਮੁਤਾਬਿਕ ਇਹ ਕਾਨੂੰਨ ਅਨੁਸਾਰ ਹੋਈ ਹੈ ਤਾਂ ਬਿਨਾਂ ਪੈਰੋਲ ਦੇ ਅਜਿਹੇ ਕਈ ਸਿੱਖ ਨੌਜਵਾਨ 37 ਸਾਲਾਂ ਤੋਂ ਜੇ ਲ੍ਹਾਂ ਵਿੱਚ ਬੰਦ ਹਨ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਸਿਰਫ਼ ਸਿ ਆਸੀ ਤੌਰ ’ਤੇ ਇੱਕ ਵੱਡੀ ਗੇਮ ਖੇਡ ਰਹੀ ਹੈ। ਧਾਮੀ ਨੇ ਕਿਹਾ ਕਿ ਜੇਕਰ ਇਸ ਮੌਕੇ ਗੁਰਮੀਤ ਰਾਮ ਰਹੀਮ ਨੂੰ ਫਰਲੋ ਮਿਲਦੀ ਹੈ ਤਾਂ ਜੇਲ੍ਹਾਂ ਵਿੱਚ ਬੰਦ ਸਾਰੇ ਨੌਜਵਾਨਾਂ ਨੂੰ ਪੈਰੋਲ ਮਿਲਣੀ ਚਾਹੀਦੀ ਹੈ। ਦੇਸ਼ ਦੀ ਭਾਜਪਾ ਅਤੇ ਹਰਿਆਣਾ ਸਰਕਾਰ ਨੇ ਇਹ ਗਲਤ ਕੀਤਾ ਹੈ। ਇਹ ਫੈਸਲਾ ਬਰਦਾ ਸ਼ਤ ਤੋਂ ਬਾਹਰ ਹੈ।
ਇਸਦੇ ਨਾਲ ਹੀ ਧਾਮੀ ਨੇ ਰਾਮ ਰਹੀਮ ਦੀ ਪੈਰੋਲ ਉੱਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਕੇਂਦਰ ਅਤੇ ਹਰਿਆਣਾ ਸਰਕਾਰ ਆਪਣੀ ਗਲਤੀ ਸੁਧਾਰੇ ਅਤੇ ਸਿੱਖਾਂ ਤੋਂ ਮੁਆਫ਼ੀ ਮੰਗੇ।
। ਇੱਕ ਪਾਸੇ 25 ਸਾਲ ਤੋਂ ਵੱਧ ਸਜ਼ਾ ਪੂਰੀ ਕਰ ਚੁੱਕੇ ਬੰ ਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਸੜਕਾਂ ‘ਤੇ ਹਨ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਬਲਾ ਤਕਾਰ ਦੇ ਦੋ ਸ਼ੀ ਨੂੰ ਪੈਰੋਲ ‘ਤੇ ਛੱਡ ਕੇ ਸਿੱਖਾਂ ਦੇ ਜ਼ਖ਼ ਮਾਂ ‘ਤੇ ਲੂਣ ਛਿੜਕ ਦਿੱਤਾ ਹੈ।