The Khalas Tv Blog Punjab ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ !
Punjab

ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ !

ਬਿਉਰੋ ਰਿਪੋਟਰ : ਬੰਦੀ ਛੋੜ ਦਿਹਾੜੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੁਨੇਹਾ ਦੇਣ ਮੌਕੇ ਇੱਕ ਨਿਹੰਗ ਸਿੰਘ ਦੀ ਹਰਕਤ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਜਿਸ ਦੀ ਸ਼ਿਕਾਇਤ ਅਕਾਲੀ ਦਲ ਦੇ ਸੀਨੀਅਰ ਆਗੂ ਪੀਰ ਮੁਹੰਮਦ ਸਿੰਘ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਐੱਸਜੀਪੀਸੀ ਨੂੰ ਕੀਤੀ ਹੈ ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਿਸ ਫਸੀਲ ‘ਤੇ ਖੜੇ ਹੋ ਕੇ ਜਥੇਦਾਰ ਸਾਹਿਬ ਬੰਦੀ ਛੋੜ ਦਿਹਾੜੇ ‘ਤੇ ਸੁਨੇਹਾ ਦਿੰਦੇ ਹਨ ਉਸੇ ਮਾਇਕ ਤੋਂ ਨਿਹੰਗ ਸਿੰਘ ਨੇ ਖੜੇ ਹੋਕੇ ਬੋਲਣਾ ਸ਼ੁਰੂ ਕਰ ਦਿੱਤਾ । ਕਰਨੈਲ ਸਿੰਘ ਪੀਰ ਮੁਹੰਮਦ ਮੁਤਾਬਿਕ ਨਿਹੰਗ ਸਿੰਘ ਜਥੇਦਾਰ ਦੀ ਨਿਯੁਕਤੀ ਨਿਹੰਗ ਸਿੰਘ ਜਥੇਬੰਦੀਆਂ ਤੋਂ ਹੋਣ ਦੀ ਮੰਗ ਕਰ ਰਿਹਾ ਸੀ । ਇਸ ਦੌਰਾਨ ਜਦੋਂ ਉਸ ਨੇ ਇਸ ਦਾ ਐਲਾਨ ਕੀਤਾ ਤਾਂ ਮੌਕੇ ‘ਤੇ ਮੌਜੂਦ ਹੋਰ ਨਿਹੰਗ ਜਥੇਬੰਦੀਆਂ ਨੇ ਜੈਕਾਰਿਆਂ ਦੇ ਨਾਲ ਇਸ ਦਾ ਸੁਆਗਤ ਕੀਤਾ । ਐੱਸਜੀਪੀਸੀ ਦੇ ਮੁਲਾਜ਼ਮਾਂ ਨੇ ਨਿਹੰਗ ਤੋਂ ਮਾਇਕ ਲੈਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੇ ਨਹੀਂ ਛੱਡਿਆ ਤਾਂ ਮਾਇਕ ਦੀ ਆਵਾਜ਼ ਬੰਦ ਕਰ ਦਿੱਤੀ ਗਈ।

ਬੰਦੀ ਛੋੜ ਦਿਹਾੜੇ ਦੌਰਾਨ ਨਿਹੰਗ ਸਿੰਘ ਦੀ ਇਸ ਹਰਕਤ ਨੇ ਪੂਰਾ ਮਾਹੌਲ ਗਰਮਾ ਦਿੱਤਾ ਸੀ । ਵੱਡੀ ਗਿਣਤੀ ਵਿੱਚ ਵੱਖ-ਵੱਖ ਧੜਿਆਂ ਦੀ ਨਿਹੰਗ ਜਥੇਬੰਦੀਆਂ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੌਜੂਦ ਸਨ । ਬੜੀ ਮੁਸ਼ਕਿਲ ਨਾਲ ਹਾਲਾਤਾਂ ਨੂੰ ਕਾਬੂ ਕੀਤਾ । ਜਿਸ ਮਾਇਕ ਤੋਂ ਨਿਹੰਗ ਸਿੰਘ ਸੰਗਤ ਨੂੰ ਸੰਬੋਧਿਤ ਕਰ ਰਿਹਾ ਸੀ ਉੱਥੋਂ ਸਿਰਫ਼ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹੋਰ ਜਥੇਦਾਰ ਨੂੰ ਹੀ ਬੋਲਣ ਦਾ ਅਧਿਕਾਰ ਹੈ । ਪਰ ਨਿਹੰਗ ਨੇ ਬਿਨਾਂ ਇਜਾਜ਼ਤ ਬੋਲਣਾ ਸ਼ੁਰੂ ਕਰ ਦਿੱਤਾ । ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਨੂੰ ਗੰਭੀਰ ਦੱਸਿਆ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ।

ਹਰ ਸਾਲ ਬੰਦੀ ਛੋੜ ਦਿਹਾੜੇ ਮੌਕੇ ਸ਼੍ਰੀ ਅਕਾਲ ਤਖ਼ਤ ‘ਤੇ ਨਿਹੰਗ ਜਥੇਬੰਦੀਆਂ ਇਕੱਠੀ ਹੁੰਦੀਆਂ ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸੁਨੇਹਾ ਸੁਣ ਦੀਆਂ ਹਨ । ਪਰ ਇਸ ਵਾਰ ਜਿਸ ਤਰ੍ਹਾਂ ਨਾਲ ਹੰਗਾਮਾ ਹੋਇਆ ਉਸ ਨੂੰ ਐੱਸਜੀਪੀਸੀ ਵੀ ਗੰਭੀਰਤਾ ਨਾਲ ਲੈ ਰਹੀ ਹੈ। ਪੀਰ ਮੁਹੰਮਦ ਨੇ ਕਿਹਾ ਸ਼੍ਰੀ ਅਕਾਲ ਤਖ਼ਤ ਤੋਂ ਅਜਿਹਾ ਸੁਨੇਹਾ ਨਹੀਂ ਜਾਣਾ ਚਾਹੀਦਾ ਸੀ ਜੇਕਰ ਇਸ ਦੇ ਖ਼ਿਲਾਫ਼ ਕਾਰਵਾਈ ਨਹੀਂ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਅਜਿਹੀ ਹਿਮਾਕਤ ਮੁੜ ਤੋਂ ਕਰ ਸਕਦਾ ਹੈ।

ਉੱਧਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਸ਼੍ਰੀ ਅਕਾਲ ਤਖ਼ਤ ਤੋਂ ਨਿਹੰਗ ਸਿੰਘ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਆਪਣੀ ਮਰਿਆਦਾ ਹੈ ਇਸ ਦੇ ਉਲਟ ਕਿਸੇ ਨੂੰ ਵੀ ਕੰਮ ਨਹੀਂ ਕਰਨ ਦਿੱਤਾ ਜਾ ਸਕਦਾ ਹੈ।

ਦਾਦੂਵਾਲ ਨੇ ਕਰੜਾ ਇਤਰਾਜ਼ ਜਤਾਇਆ

HSGPC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ ਸ਼੍ਰੀ ਅਕਾਲ ਤਖ਼ਤ ‘ਤੇ ਨਿਹੰਗ ਵੱਲੋਂ ਕੀਤੀ ਗਈ ਹਰਕਤ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਤਤਕਾਲੀ ਜਥੇਦਾਰ ਵੱਲੋਂ ਸਹਿਮਤ ਨਹੀਂ ਸੀ ਤਾਂ ਮੁਤਵਾਜੀ ਜਥੇਦਾਰ ਨਿਯੁਕਤ ਹੋਏ ਸਨ ਤਾਂ ਬੰਦੀ ਛੋੜ ਦਿਹਾੜੇ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਂਦੇ ਸੀ ਪਰ ਜਿੱਥੇ ਹੀ ਸੇਵਾਦਾਰ ਰੋਕ ਲੈਂਦੇ ਸੀ ਅਸੀਂ ਬੈਠ ਜਾਂਦੇ ਸੀ। ਦਾਦੂਵਾਲ ਨੇ ਕਿਹਾ ਕਿਸੇ ਨੂੰ ਮਰਿਆਦਾ ਦਾ ਉਲਟ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ ।

Exit mobile version