The Khalas Tv Blog Khetibadi ਨਾ ਹੋਵੇਗੀ ਨੌਕਰੀ ਦੀ ਕੋਈ ਟੈਨਸ਼ਨ, ਨਾ ਹੀ ਰਹੇਗੀ ਜੇਬ ਖਾਲੀ! ਇਸ ਕਾਰੋਬਾਰ ਨਾਲ ਹਰ ਮਹੀਨੇ ਹੋਵੇਗੀ ਲੱਖਾਂ ਦੀ ਕਮਾਈ
Khetibadi

ਨਾ ਹੋਵੇਗੀ ਨੌਕਰੀ ਦੀ ਕੋਈ ਟੈਨਸ਼ਨ, ਨਾ ਹੀ ਰਹੇਗੀ ਜੇਬ ਖਾਲੀ! ਇਸ ਕਾਰੋਬਾਰ ਨਾਲ ਹਰ ਮਹੀਨੇ ਹੋਵੇਗੀ ਲੱਖਾਂ ਦੀ ਕਮਾਈ

Banana chips making ,Banana chips business, Business ideas

ਨਾ ਹੋਵੇਗੀ ਨੌਕਰੀ ਦੀ ਕੋਈ ਟੈਨਸ਼ਨ, ਨਾ ਹੀ ਰਹੇਗੀ ਜੇਬ ਖਾਲੀ ! ਜੇਕਰ ਤੁਸੀਂ ਇਹ ਕਾਰੋਬਾਰ ਸ਼ੁਰੂ ਕਰੋਗੇ ਤਾਂ ਹਰ ਮਹੀਨੇ ਹੋਵੇਗੀ ਲੱਖਾਂ ਦੀ ਕਮਾਈ

ਚੰਡੀਗੜ੍ਹ : ਅੱਜ ਤੁਹਾਨੂੰ ਇੱਕ ਅਜਿਹੇ ਖ਼ਾਸ ਕਾਰੋਬਾਰ (Business ideas) ਬਾਰੇ ਦੱਸ ਰਹੇ ਹਾਂ, ਜਿਹੜਾ ਬੇਰੁਜ਼ਗਾਰਾਂ ਅਤੇ ਨੌਕਰੀਪੇਸ਼ਾ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨੂੰ ਸ਼ੁਰੂ ਕਰਨ ਵਿੱਚ ਕੋਈ ਬਹੁਤਾ ਨਿਵੇਸ਼ (start-up ideas) ਦੀ ਲੋੜ ਨਹੀਂ ਅਤੇ ਤੁਸੀਂ ਚੰਗੀ ਕਮਾਈ ਹੋ ਸਕਦੀ ਹੈ। ਜੀ ਹਾਂ ਇਹ ਕੇਲੇ ਤੋਂ ਚਿਪਸ ਬਣਾਉਣ ਦਾ ਕਾਰੋਬਾਰ (Banana chips business)ਹੈ। ਕੇਲੇ ਦੇ ਚਿਪਸ ਸਿਹਤ ਲਈ ਚੰਗੇ ਹੁੰਦੇ ਹਨ। ਇਹ ਆਲੂ ਦੇ ਚਿਪਸ ਨਾਲੋਂ ਜ਼ਿਆਦਾ ਪਸੰਦ ਕੀਤੇ ਜਾਣ ਲੱਗੇ, ਜਿਸ ਕਾਰਨ ਇਹ ਵੱਡੀ ਮਾਤਰਾ ਵਿੱਚ ਵਿਕਦੇ ਹਨ।

ਕੇਲੇ ਦੇ ਚਿਪਸ ਦਾ ਬਾਜ਼ਾਰ ਆਕਾਰ ਛੋਟਾ ਹੁੰਦਾ ਹੈ, ਜਿਸ ਕਾਰਨ ਵੱਡੀਆਂ ਬਰਾਂਡਿਡ ਕੰਪਨੀਆਂ ਕੇਲੇ ਦੇ ਚਿਪਸ ਨਹੀਂ ਬਣਾਉਂਦੀਆਂ। ਇਹੀ ਕਾਰਨ ਹੈ ਕਿ ਇਸ ਕਾਰੋਬਾਰ ਵਿੱਚ ਚੋਖੀ ਕਮਾਈ ਕਰਨ ਦੀ ਵਧੀਆ ਗੁੰਜਾਇਸ਼ ਹੈ।

ਕੇਲੇ ਦੇ ਚਿਪਸ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਲੋੜ ਹੁੰਦੀ

ਕੇਲੇ ਦੇ ਚਿਪਸ ਬਣਾਉਣ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਮੁੱਖ ਤੌਰ ‘ਤੇ ਕੱਚੇ ਕੇਲੇ, ਨਮਕ, ਖਾਣ ਵਾਲੇ ਤੇਲ ਅਤੇ ਹੋਰ ਮਸਾਲੇ ਕੱਚੇ ਮਾਲ ਵਜੋਂ ਵਰਤੇ ਜਾਂਦੇ ਹਨ। ਕੁੱਝ ਪ੍ਰਮੁੱਖ ਮਸ਼ੀਨਰੀ ਅਤੇ ਉਪਕਰਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

>> ਕੇਲੇ ਧੋਣ ਵਾਲੀ ਟੈਂਕੀ ਅਤੇ ਕੇਲੇ ਨੂੰ ਛਿੱਲਣ ਵਾਲੀ ਮਸ਼ੀਨ

>> ਕੇਲਾ ਸਲਾਈਸਰ ਮਸ਼ੀਨ

>> ਟੁਕੜਿਆਂ ਨੂੰ ਫਰਾਈ ਕਰਨ ਵਾਲੀ ਮਸ਼ੀਨ

>> ਮਸਾਲਿਆਂ ਨੂੰ ਮਿਕਸ ਕਰਨ ਦੀ ਮਸ਼ੀਨ

>> ਪਾਊਚ ਪ੍ਰਿੰਟਿੰਗ ਮਸ਼ੀਨ

>> ਪ੍ਰਯੋਗਸ਼ਾਲਾ ਉਪਕਰਨ

ਇਸ ਮਸ਼ੀਨ ਨੂੰ ਰੱਖਣ ਲਈ ਤੁਹਾਨੂੰ ਘੱਟੋ-ਘੱਟ 4000-5000 ਵਰਗ ਫੁੱਟ ਜਗ੍ਹਾ ਦੀ ਲੋੜ ਹੋਵੇਗੀ। ਇਹ ਮਸ਼ੀਨ ਤੁਹਾਨੂੰ 28 ਹਜ਼ਾਰ ਤੋਂ 50 ਹਜ਼ਾਰ ਤੱਕ ਮਿਲੇਗੀ।

50 ਕਿੱਲੋ ਚਿਪਸ ਬਣਾਉਣ ਦੀ ਲਾਗਤ

50 ਕਿੱਲੋ ਚਿਪਸ ਬਣਾਉਣ ਲਈ ਘੱਟੋ-ਘੱਟ 120 ਕਿੱਲੋ ਕੱਚੇ ਕੇਲੇ ਦੀ ਲੋੜ ਪਵੇਗੀ। ਤੁਹਾਨੂੰ ਲਗਭਗ 1000 ਰੁਪਏ ਵਿੱਚ 120 ਕਿੱਲੋ ਕੱਚਾ ਕੇਲਾ ਮਿਲੇਗਾ। ਇਸ ਦੇ ਨਾਲ ਹੀ 12 ਤੋਂ 15 ਲੀਟਰ ਤੇਲ ਦੀ ਲੋੜ ਪਵੇਗੀ। 15 ਲੀਟਰ ਤੇਲ ਦੀ ਕੀਮਤ 70 ਰੁਪਏ ਦੇ ਹਿਸਾਬ ਨਾਲ 1050 ਰੁਪਏ ਹੋਵੇਗੀ।

Business ideas: ਬਹੁਤ ਆਸਾਨੀ ਨਾਲ ਹਰ ਕੋਈ ਇੰਝ ਕਮਾ ਸਕਦੈ ਇੱਕ ਲੱਖ ਰੁਪਏ ਮਹੀਨਾ। The Khalas Tv

ਚਿਪਸ ਫਰਾਇਰ ਮਸ਼ੀਨ 1 ਘੰਟੇ ਵਿੱਚ 10 ਤੋਂ 11 ਲੀਟਰ ਡੀਜ਼ਲ ਦੀ ਖਪਤ ਕਰਦੀ ਹੈ। ਜੇਕਰ ਇੱਕ ਲੀਟਰ ਡੀਜ਼ਲ 80 ਰੁਪਏ ਲਾਈਏ ਤਾਂ 11 ਲੀਟਰ ਦੀ ਕੀਮਤ 900 ਰੁਪਏ ਹੋਵੇਗੀ। ਨਮਕ ਅਤੇ ਮਸਾਲਿਆਂ ਲਈ ਵੱਧ ਤੋਂ ਵੱਧ 150 ਰੁਪਏ। ਇਸ ਲਈ 50 ਕਿੱਲੋ ਚਿਪਸ 3200 ਰੁਪਏ ਵਿੱਚ ਤਿਆਰ ਹੋ ਜਾਣਗੇ।

ਮਤਲਬ ਕਿ ਇੱਕ ਕਿੱਲੋ ਚਿਪਸ ਦੇ ਇੱਕ ਪੈਕਟ ਦੀ ਪੈਕਿੰਗ ਸਮੇਤ ਕੀਮਤ 70 ਰੁਪਏ ਹੋਵੇਗੀ। ਜਿਸ ਨੂੰ ਤੁਸੀਂ ਆਸਾਨੀ ਨਾਲ ਆਨਲਾਈਨ ਜਾਂ ਕਰਿਆਨੇ ਦੀਆਂ ਦੁਕਾਨਾਂ ‘ਤੇ 90-100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚ ਸਕਦੇ ਹੋ।

1 ਲੱਖ ਰੁਪਏ ਦਾ ਮੁਨਾਫ਼ਾ ਕਮਾ ਸਕਣਗੇ

ਜੇਕਰ ਅਸੀਂ 1 ਕਿਲੋਗ੍ਰਾਮ ‘ਤੇ 10 ਰੁਪਏ ਦੇ ਮੁਨਾਫ਼ੇ ਬਾਰੇ ਸੋਚਦੇ ਹਾਂ, ਤਾਂ ਤੁਸੀਂ ਆਸਾਨੀ ਨਾਲ ਰੋਜ਼ਾਨਾ 4000 ਰੁਪਏ ਕਮਾ ਸਕਦੇ ਹੋ। ਯਾਨੀ ਜੇਕਰ ਤੁਹਾਡੀ ਕੰਪਨੀ ਮਹੀਨੇ ‘ਚ 25 ਦਿਨ ਕੰਮ ਕਰਦੀ ਹੈ ਤਾਂ ਤੁਸੀਂ ਮਹੀਨੇ ‘ਚ 1 ਲੱਖ ਰੁਪਏ ਕਮਾ ਸਕਦੇ ਹੋ।

Exit mobile version