The Khalas Tv Blog Punjab ਅੰਮ੍ਰਿਤਸਰ ਤੇ ਮੋਗਾ ’ਚ ਆਤਿਸ਼ਬਾਜ਼ੀ ’ਤੇ ਲੱਗੀ ਰੋਕ, ਡੀਸੀ ਨੇ ਜਾਰੀ ਕੀਤੇ ਨਿਰਦੇਸ਼
Punjab

ਅੰਮ੍ਰਿਤਸਰ ਤੇ ਮੋਗਾ ’ਚ ਆਤਿਸ਼ਬਾਜ਼ੀ ’ਤੇ ਲੱਗੀ ਰੋਕ, ਡੀਸੀ ਨੇ ਜਾਰੀ ਕੀਤੇ ਨਿਰਦੇਸ਼

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਹੈ। ਸਾਵਧਾਨੀ ਦੇ ਤੌਰ ‘ਤੇ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਭਰ ਵਿੱਚ ਬੰਬ, ਆਤਿਸ਼ਬਾਜ਼ੀ ਅਤੇ ਚੀਨੀ ਪਟਾਕਿਆਂ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਖਾਸ ਤੌਰ ‘ਤੇ ਵਿਆਹਾਂ, ਧਾਰਮਿਕ ਸਮਾਗਮਾਂ ਅਤੇ ਹੋਰ ਜਨਤਕ ਸਮਾਗਮਾਂ ‘ਤੇ ਲਾਗੂ ਹੋਵੇਗਾ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਜਾਰੀ ਕੀਤੇ ਹੁਕਮ ਵਿਚ ਕਿਹਾ ਕਿ ਜ਼ਿਲ੍ਹੇ ਵਿਚ ਵਿਆਹਾਂ ਤੇ ਹੋਰ ਖੁਸ਼ੀਆਂ ਦੇ ਸਮਾਗਮਾਂ ਵਿਚ ਪਟਾਖੇ, ਆਤਿਸ਼ਾਬਾਜ਼ੀ ਤੇ ਹਰ ਕਿਸਮ ਦੇ ਪਟਾਖੇ ਚਲਾਉਣ ਦੀ ਪਾਬੰਦੀ ਹੋਵੇਗੀ।

ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਇਹ ਪਾਬੰਦੀ ਜਨਤਕ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਦੇ ਉਦੇਸ਼ ਨਾਲ ਲਗਾਈ ਗਈ ਹੈ ਅਤੇ ਇਹ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ। ਕਿਸੇ ਵੀ ਉਲੰਘਣਾ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਦੂਜੇ ਬੰਨੇ  ਮੋਗਾ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਆਤਿਸ਼ਬਾਜ਼ੀ, ਬੰਬ ਪਟਾਕੇ ਚਲਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ।

 

Exit mobile version