The Khalas Tv Blog Punjab ਨਿੱਕੇ ਸਿੱਧੂ ਨੂੰ ਵੇਖਣ ਆ ਰਹੇ ਫੈਨਸ ਨੂੰ ਬਲਕੌਰ ਸਿੰਘ ਦੀ ਖਾਸ ਅਪੀਲ…
Punjab

ਨਿੱਕੇ ਸਿੱਧੂ ਨੂੰ ਵੇਖਣ ਆ ਰਹੇ ਫੈਨਸ ਨੂੰ ਬਲਕੌਰ ਸਿੰਘ ਦੀ ਖਾਸ ਅਪੀਲ…

Balkaur Singh's special appeal to the fans coming to see Nikke Sidhu

Balkaur Singh's special appeal to the fans coming to see Nikke Sidhu

ਮਾਨਸਾ : ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਬੀਤੀ 17 ਮਾਰਚ ਨੂੰ ਇਕ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਉਦੋਂ ਤੋਂ ਹੀ ਮੂਸੇਵਾਲਾ ਦੀ ਹਵੇਲੀ ‘ਚ ਪਹੁੰਚ ਕੇ ਪ੍ਰਸ਼ੰਸਕ ਭੰਗੜੇ ਪਾ ਰਹੇ ਹਨ, ਖੁਸ਼ੀਆਂ ਮਨਾ ਰਹੇ ਹਨ ਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ।

ਸ਼ਨੀਵਾਰ ਨੂੰ ਪਹਿਲੀ ਵਾਰ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਘਰ ਪਹੁੰਚੀ।ਇਸ ਦੌਰਾਨ ਵੱਡੀ ਗਿਣਤੀ ‘ਚ ਫੈਨਜ਼ ਨੇ ਹਵੇਲੀ ਪਹੁੰਚ ਕੇ ਨਿੱਕੇ ਸਿੱਧੂ ਦੇ ਗ੍ਰਹਿ ਪ੍ਰਵੇਸ਼ ‘ਚ ਹਿੱਸਾ ਲਿਆ ਸੀ। ਚਰਨ ਕੌਰ ਅਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਵਜੰਮੇ ਬੱਚੇ ਨੂੰ ਹਵੇਲੀ ਵਿੱਚ ਦਾਖਲ ਕਰਵਾਇਆ। ਹਵੇਲੀ ਜਾਣ ਤੋਂ ਪਹਿਲਾਂ ਪਰਿਵਾਰ ਨੇ ਦਮਦਮਾ ਸਾਹਿਬ ਵਿਖੇ ਵੀ ਮੱਥਾ ਟੇਕਿਆ।  ਇਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਸੀ। ਇਸ ‘ਚ ਉਨ੍ਹਾਂ ਲਿਖਿਆ ਕਿ ਵਾਹਿਗੁਰੂ ਦੀ ਮਿਹਰ ਅਤੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀਆਂ ਅਰਦਾਸਾਂ ਸਦਕਾ ਸਾਨੂੰ ਮੁੜ੍ਹ ਪੁੱਤਰ ਦੀ ਦਾਤ ਮਿਲੀ ਹੈ। ਅਸੀਂ ਹਮੇਸ਼ਾ ਤੁਹਾਡੇ ਪਿਆਰ ਲਈ ਕਰਜ਼ਦਾਰ ਰਹਾਂਗੇ।

ਅਸੀਂ ਜਾਣਦੇ ਹਾਂ ਕਿ ਸਭ ਨੂੰ ਬੱਚੇ ਅਤੇ ਮਾਂ ਨੂੰ ਦੇਖਣ ਦੀ ਰੀਝ ਹੈ। ਪਰ ਰੀਤ ਮੁਤਾਬਕ ਸਵਾ ਮਹੀਨਾ ਅਸੀਂ ਬੱਚੇ ਨੂੰ ਆਪਦੇ ਸਨਮੁੱਖ ਨਹੀਂ ਕਰ ਸਕਾਂਗੇ। ਤੁਹਾਡੇ ਦੂਰੋਂ ਚੱਲ ਕੇ ਆਏ ਕਦਮਾਂ ਅਤੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪ ਸਭ ਨੂੰ ਬੇਨਤੀ ਹੈ ਕਿ ਬੱਸ ਕੁੱਝ ਹੋਰ ਦਿਨ ਇੰਤਜ਼ਾਰ ਕਰਨ ਦੀ ਕਿਰਪਾਲਤਾ ਕਰੋ। ਸਵਾ ਮਹੀਨੇ ਤੋਂ ਬਾਅਦ ਪਹਿਲਾਂ ਵਾਂਘ ਅਸੀਂ ਸਭ ਨੂੰ ਮਿਲਣ ਲਈ, ਸਭ ਦਾ ਪਿਆਰ ਅਤੇ ਦੁਆਵਾਂ ਲੈਣ ਲਈ ਹਾਜ਼ਰ ਰਹਾਂਗੇ।

 

Exit mobile version