The Khalas Tv Blog Punjab ਜੇਲ੍ਹਾਂ ਵਿੱਚ ਫੌਨ ਮਿਲਣ ਦੇ ਮਾਮਲਿਆਂ ਨੂੰ ਲੈ ਕੇ ਬਲਕੌਰ ਸਿੰਘ ਸਰਕਾਰ ਬਾਰੇ ਕਹਿ ਦਿੱਤੀਆਂ ਇਹ ਗੱਲਾਂ…
Punjab

ਜੇਲ੍ਹਾਂ ਵਿੱਚ ਫੌਨ ਮਿਲਣ ਦੇ ਮਾਮਲਿਆਂ ਨੂੰ ਲੈ ਕੇ ਬਲਕੌਰ ਸਿੰਘ ਸਰਕਾਰ ਬਾਰੇ ਕਹਿ ਦਿੱਤੀਆਂ ਇਹ ਗੱਲਾਂ…

Balkaur Singh said these things about the government regarding the cases of getting phones in jails...

ਮਾਨਸਾ : ਹਰ ਐਤਵਾਰ ਦੀ ਤਰਾਂ ਅੱਜ ਵੀ ਪਿੰਡ ਮੂਸੇ ਆਪਣੇ ਘਰ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਦੇ ਇਨਸਾਫ਼ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਲਏ ਗਏ ਸੂਓ ਮੋਟੋ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਉਮੀਦ ਬੱਝ ਗਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਜੱਜ 14 ਦਸੰਬਰ ਨੂੰ ਲਾਰੈਂਸ ਦੀ ਜੇਲ ਤੋਂ ਕੀਤੀ ਗਈ ਇੰਟਰਵਿਊ ਦੇ ਮਾਮਲੇ ਵਿਚ ਚੰਗਾ ਫੈਸਲਾ ਦੇਣਗੇ। ਇਸ ਨਾਲ ਆਸ ਬੱਝੀ ਹੈ ਕਿ ਇਸ ਬੁਰਾਈ ਨੂੰ ਕੁਝ ਹੱਦ ਤੱਕ ਠੱਲ੍ਹ ਪਵੇਗੀ।

ਬਲਕੌਰ ਸਿੰਘ ਨੇ ਲੋਕਾਂ ਨੂੰ ਬੁਰਾਈਆਂ ਅਤੇ ਗੈਂਗਸਟਰਵਾਦ ਵਿਰੁੱਧ ਡਟਣ ਦੀ ਅਪੀਲ ਵੀ ਕੀਤੀ। ਉਸ ਨੇ ਕਿਹਾ, “ਹਰ ਕਿਸੇ ਨੇ ਮਰਨਾ ਹੈ, ਗੋਲੀ ਲੱਗਣ ਨਾਲ ਮਰਨਗੇ ਤਾਂ ਕਿਤੇ ਨਾਂ ਕਿਤੇ ਲਿਖਿਆ ਹੋਵੇਗਾ।”

ਬਲਕੌਰ ਸਿੰਘ ਨੇ ਕਿਹਾ ਕਿ ਜੇਲ੍ਹਾਂ ਵਿੱਚ ਜੇਲ੍ਹ ਮੈਨੂਅਲ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੇਰੇ ਬੇਟੇ ਦੇ ਕਾਤਲ ਦੇ ਫੋਨ 9 ਮਹੀਨਿਆਂ ਵਿੱਚ 4 ਵਾਰ ਰੋਕੇ ਗਏ ਹਨ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇਲ੍ਹਾਂ ਦੇ ਅੰਦਰ ਹਾਲਾਤ ਕਿਹੋ ਜਿਹੇ ਹਨ। ਅਪਰਾਧੀ ਅੰਦਰ ਜਾ ਕੇ ਸੁਰੱਖਿਅਤ ਹੋ ਜਾਂਦੇ ਹਨ ਅਤੇ ਅੰਦਰ ਬੈਠ ਕੇ ਲੋਕਾਂ ਦੇ ਬੱਚਿਆਂ ਨੂੰ ਮਾਰਨ ਦੀ ਯੋਜਨਾ ਬਣਾਉਂਦੇ ਹਨ।

ਦੋਸ਼ੀਆਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਅੱਜ ਤੱਕ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਹਨ, ਪਰ ਸਰਕਾਰ ਨੇ ਇਨ੍ਹਾਂ ਨੂੰ ਰੋਕਣ ਲਈ ਕੋਈ ਫੈਸਲਾ ਨਹੀਂ ਲਿਆ ਹੈ। ਮੇਰੇ ਬੱਚੇ ਦਾ SYL ਗੀਤ 24 ਘੰਟਿਆਂ ਵਿੱਚ ਬੰਦ ਹੋ ਗਿਆ। ਜੇਲ੍ਹ ਵਿੱਚੋਂ ਇੱਕ ਵੱਡਾ ਗਠਜੋੜ ਚੱਲ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਗੈਂਗਸਟਰ ਸ਼ਰੇਆਮ ਸੂਬੇ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਚੁੱਪ ਕੀਤੀ ਬੈਠੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਜੇਲ੍ਹਾਂ ਹੋਸਟਲ ਬਣ ਗੀਆਂ ਹਨ ਕਿਉਂਕਿ ਜੇਲ੍ਹ ਅਤੇ ਹੋਸਟਲ ਵਿੱਚ ਸਿਰਫ ਇੱਕ ਫੋਨ ਦਾ ਫਰਕ ਸੀ ਜੋ ਹੁਣ ਖਤਮ ਹੋ ਗਿਆ ਹੈ ਅਤੇ ਲਗਾਤਾਰ ਜੇਲ੍ਹਾਂ ਵਿਚੋਂ ਫੋਨ ਮਿਲ ਰਹੇ ਹਨ।

ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਆਗੂ ਇਸ ਗੁੰਡਾਗਰਦੀ ਵਿਰੁੱਧ ਬਹੁਤ ਘੱਟ ਬੋਲਦੇ ਹਨ। ਸ਼ਾਇਦ ਉਹ ਡਰ ਗਏ ਹੋਣਗੇ। ਗੋਗਾਮੇਦੀ ਦਾ ਕਤਲ ਰਾਜਸਥਾਨ ਵਿੱਚ ਹੋਇਆ ਸੀ। ਭਵਿੱਖ ਵਿੱਚ ਵੀ ਉਹ ਹੋਰ ਭਾਈਚਾਰਿਆਂ ਦੇ ਆਗੂਆਂ ’ਤੇ ਹਮਲੇ ਕਰਨਗੇ।

ਜੇਲ੍ਹਾਂ ਵਿੱਚ ਬੈਠ ਕੇ ਸਰਕਾਰੀ ਅਧਿਕਾਰੀਆਂ ਤੋਂ ਫਿਰੌਤੀ ਮੰਗਦੇ ਹਨ। ਪਿਛਲੀਆਂ ਸਰਕਾਰਾਂ ਵੇਲੇ ਸਾਡੇ ਕੋਲ ਬਠਿੰਡਾ ਵਿੱਚ ਕੁਝ ਕਰੀਮ ਪੋਸਟਾਂ ਸਨ। ਉਨ੍ਹਾਂ ਨੇਤਾਵਾਂ ਨੂੰ ਇਨ੍ਹਾਂ ਅਹੁਦਿਆਂ ਲਈ ਲੜਦੇ ਦੇਖਿਆ ਪਰ ਅੱਜ ਕੋਈ ਵੀ ਇਨ੍ਹਾਂ ਅਹੁਦਿਆਂ ਨੂੰ ਸੰਭਾਲਣ ਲਈ ਤਿਆਰ ਨਹੀਂ ਹੈ। ਕਿਉਂਕਿ ਫਿਰੌਤੀ ਦੀ ਕਾਲ ਆਉਂਦੀ ਹੈ। ਬੱਚੇ ਦੀ ਫੋਟੋ ਦਿਖਾਉਂਦਾ ਹੈ। ਇਹ ਹੈ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ।

 

Exit mobile version