ਮਾਨਸਾ : ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕੇਸ ਸਬੰਧੀ ਪੰਜਾਬ ਪੁਲਿਸ ਦੀ ਕਾਰਵਾਈ ਤੇ ਤਸੱਲੀ ਪ੍ਰਗਟਾਈ ਹੈ । ਉਹ ਅੱਜ ਐਤਵਾਰ ਦੇ ਦਿਨ ਮਿਲਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਪੁਲਿਸ ਦੀ ਜਾਂਚ ਹੁਣ ਸਹੀ ਰਾਹ ਤੇ ਪਈ ਹੈ ਭਾਵੇਂ ਇਹ ਕੰਮ 6 ਮਹੀਨੇ ਪਹਿਲਾਂ ਹੀ ਹੋਣਾ ਚਾਹੀਦਾ ਸੀ।
ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੱਲ ਉਹਨਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਤੇ ਹੁਣ ਡੇਡਲਾਈਨ ਦੇਣ ਤੋਂ ਬਾਅਦ ਪੁਲਿਸ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ।ਹਾਲਾਂਕਿ ਐਸਐਚਓ ਪਹਿਲਾਂ ਹੀ ਗੈਂਗਸਟਰਾਂ ਨਾਲ ਰਲਿਆ ਹੋਇਆ ਸੀ ਤੇ ਪਹਿਲੇ ਜਾਂਚ ਅਫ਼ਸਰਾਂ ਨੇ ਉਹਨਾਂ ਦਾ ਭਰੋਸਾ ਤੋੜ੍ਹਿਆ ਹੈ।
ਉਹਨਾਂ ਇਨਸਾਫ਼ ਲੈਣ ਲਈ ਪ੍ਰਸ਼ਾਸਨ ਨੂੰ ਸਮਾਂ ਦੇਣ ਦੀ ਗੱਲ ਕਹੀ ਹੈ ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਲਾਉਣ ਵਾਲੀ ਗੱਲ ਤੋਂ ਵੀ ਗੁਰੇਜ਼ ਕਰਨ ਦੀ ਗੱਲ ਕਹੀ ਹੈ । ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸ਼ਿਵ ਸੈਨਾ ਵਾਲਿਆਂ ਵਾਂਗ ਵਿਰੋਧ ਵਿੱਚ ਪਾਈ ਗਈ ਕਿਸੇ ਵੀ ਵੀਡੀਓ ਵਾਲੇ ਪੇਜ ‘ਤੇ ਜਾ ਕੇ ਕੋਈ ਜਵਾਬ ਨਾ ਦਿਉ ਤੇ ਨਾ ਹੀ ਇਸ ਤਰਾਂ ਦੀ ਕਿਸੇ ਪੋਸਟ ਨੂੰ ਤਵੱਜੋਂ ਦਿਉ। ਇਹਨਾਂ ਦਾ ਮੁੱਖ ਕੰਮ ਬਿਆਨ ਦੇ ਕੇ ਬੱਸ ਸੁਰੱਖਿਆ ਲੈਣਾ ਹੁੰਦਾ ਹੈ।
ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਲੋਕਾਂ ਦਾ ਪਿਆਰ ਹੀ ਹੈ ,ਜਿਸ ਨੇ ਉਹਨਾਂ ਨੂੰ ਇਹ ਲੜਾਈ ਲੜਨ ਜੋਗੇ ਕਰ ਦਿੱਤਾ ਹੈ। ਚਾਹੇ ਜੋ ਮਰਜੀ ਹੋ ਜਾਵੇ,ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾ ਕੇ ਰਹਿਣਗੇ।
ਉਹਨਾਂ ਇਹ ਵੀ ਕਿਹਾ ਕਿ ਉਹ ਕੋਈ ਰਾਜਨੀਤੀ ਨਹੀਂ ਕਰ ਰਹੇ ਹਨ ਤੇ ਨਾ ਹੀ ਉਹਨਾਂ ਨੂੰ ਕਿਸੇ ਸੁਰੱਖਿਆ ਦੀ ਲੋੜ ਹੈ। ਇਸ ਇਨਸਾਫ਼ ਦੀ ਲੜਾਈ ‘ਚ ਸਭ ਤੋਂ ਵੱਡੀ ਤਾਕਤ ਲੋਕਾਂ ਦਾ ਪਿਆਰ ਹੈ ਤੇ ਵੱਡੀ ਗਿਣਤੀ ‘ਚ ਲੋਕ ਉਹਨਾਂ ਦੇ ਨਾਲ ਹਨ।
ਸਿੱਧੂ ਮੂਸੇ ਵਾਲਾ ਕਤਲਕਾਂਡ ਦੇ ਮੁੱਖ ਸਾਜਿਸ਼ਕਰਤਾ ਗੋਲਡੀ ਬਰਾੜ ਦੇ ਅਮਰੀਕਾ ਵਿੱਚ ਗ੍ਰਿਫਤਾਰ ਹੋਣ ਦੀਆਂ ਖ਼ਬਰ ‘ਤੇ ਪੰਜਾਬ ਸਰਕਾਰ ਵੱਲੋਂ ਮੋਹਰ ਲਾਉਣ ਤੇ ਉਸ ਤੋਂ ਬਾਅਦ ਗੋਲਡੀ ਬਰਾੜ ਵੱਲੋਂ ਗ੍ਰਿਫਤਾਰੀ ਦੀਆਂ ਖ਼ਬਰਾਂ ਨੂੰ ਨਕਾਰੇ ਜਾਣ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਕੇਸ ਸਬੰਧੀ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਤਸੱਲੀ ਪ੍ਰਗਟਾਈ ਹੈ ।
ਉਹ ਅੱਜ ਐਤਵਾਰ ਦੇ ਦਿਨ ਮਿਲਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਪੁਲਿਸ ਦੀ ਜਾਂਚ ਹੁਣ ਸਹੀ ਰਾਹ ਤੇ ਪਈ ਹੈ ਭਾਵੇਂ ਇਹ ਕੰਮ 6 ਮਹੀਨੇ ਪਹਿਲਾਂ ਹੀ ਹੋਣਾ ਚਾਹੀਦਾ ਸੀ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੱਲ ਉਹਨਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਤੇ ਹੁਣ ਡੇਡਲਾਈਨ ਦੇਣ ਤੋਂ ਬਾਅਦ ਪੁਲਿਸ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ।ਹਾਲਾਂਕਿ ਐਸਐਚਓ ਪਹਿਲਾਂ ਹੀ ਗੈਂਗਸਟਰਾਂ ਨਾਲ ਰਲਿਆ ਹੋਇਆ ਸੀ ਤੇ ਪਹਿਲੇ ਜਾਂਚ ਅਫ਼ਸਰਾਂ ਨੇ ਉਹਨਾਂ ਦਾ ਭਰੋਸਾ ਤੋੜ੍ਹਿਆ ਹੈ।
ਉਹਨਾਂ ਇਨਸਾਫ਼ ਲੈਣ ਲਈ ਪ੍ਰਸ਼ਾਸਨ ਨੂੰ ਸਮਾਂ ਦੇਣ ਦੀ ਗੱਲ ਕਹੀ ਹੈ ਤੇ ਇਨਸਾਫ਼ ਦੀ ਮੰਗ ਨੂੰ ਲੈਕੇ ਧਰਨਾ ਲਾਉਣ ਵਾਲੀ ਗੱਲ ਤੋਂ ਵੀ ਗੁਰੇਜ਼ ਕਰਨ ਦੀ ਗੱਲ ਕਹੀ ਹੈ ।
ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸ਼ਿਵ ਸੈਨਾ ਵਾਲਿਆਂ ਵਾਂਗ ਵਿਰੋਧ ਵਿੱਚ ਪਾਈ ਗਈ ਕਿਸੇ ਵੀ ਵੀਡੀਓ ਵਾਲੇ ਪੇਜ ‘ਤੇ ਜਾ ਕੇ ਕੋਈ ਜਵਾਬ ਨਾ ਦਿਉ ਤੇ ਨਾ ਹੀ ਇਸ ਤਰਾਂ ਦੀ ਕਿਸੇ ਪੋਸਟ ਨੂੰ ਤਵੱਜੋਂ ਦਿਉ। ਇਹਨਾਂ ਦਾ ਮੁੱਖ ਕੰਮ ਬਿਆਨ ਦੇ ਕੇ ਬੱਸ ਸੁਰੱਖਿਆ ਲੈਣਾ ਹੁੰਦਾ ਹੈ।
ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਲੋਕਾਂ ਦਾ ਪਿਆਰ ਹੀ ਹੈ ,ਜਿਸ ਨੇ ਉਹਨਾਂ ਨੂੰ ਇਹ ਲੜਾਈ ਲੜਨ ਜੋਗੇ ਕਰ ਦਿੱਤਾ ਹੈ। ਚਾਹੇ ਜੋ ਮਰਜੀ ਹੋ ਜਾਵੇ,ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾ ਕੇ ਰਹਿਣਗੇ। ਉਹਨਾਂ ਇਹ ਵੀ ਕਿਹਾ ਕਿ ਉਹ ਕੋਈ ਰਾਜਨੀਤੀ ਨਹੀਂ ਕਰ ਰਹੇ ਹਨ ਤੇ ਨਾ ਹੀ ਉਹਨਾਂ ਨੂੰ ਕਿਸੇ ਸੁਰੱਖਿਆ ਦੀ ਲੋੜ ਹੈ। ਇਸ ਇਨਸਾਫ਼ ਦੀ ਲੜਾਈ ‘ਚ ਸਭ ਤੋਂ ਵੱਡੀ ਤਾਕਤ ਲੋਕਾਂ ਦਾ ਪਿਆਰ ਹੈ ਤੇ ਵੱਡੀ ਗਿਣਤੀ ‘ਚ ਲੋਕ ਉਹਨਾਂ ਦੇ ਨਾਲ ਹਨ।
ਸਿੱਧੂ ਦੇ ਇਸ ਦੁਨਿਆ ਤੋਂ ਜਾਣ ਤੋਂ ਬਾਅਦ ਸਿੱਧੂ ਨੂੰ ਇਨਸਾਫ਼ ਦਿਵਾਉਣ ਦੀ ਮੁਹਿੰਮ ਹੁਣ ਲੀਹਾਂ ‘ਤੇ ਪਈ ਲਗਦੀ ਹੈ । 6 ਮਹੀਨੇ ਹੋ ਚੁੱਕੇ ਹਨ ਤੇ ਬਹੁਤ ਸਾਰੇ ਮੋੜ ਆਏ ਹਨ ਇਸ ਕੇਸ ਵਿੱਚ,ਕਈ ਵਾਰ ਇਸ ਤਰਾਂ ਦਾ ਵੀ ਸਮਾਂ ਆਇਆ ਹੈ,ਜਦੋਂ ਸਿੱਧੂ ਦੇ ਮਾਂ ਬਾਪ ਨੇ ਨਿਰਾਸ਼ਾ ਵੀ ਜ਼ਾਹਿਰ ਕੀਤੀ ਪਰ ਅੱਜ ਲੱਗਦਾ ਹੈ ਕਿ ਪਿਤਾ ਬਲਕੌਰ ਸਿੰਘ ਜਾਂਚ ਤੋਂ ਸੰਤੁਸ਼ਟ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਮੂਸੇਵਾਲਾ ਦੇ ਪਿਤਾ ਵੱਲੋਂ ਮੰਗ ਕੀਤੀ ਗਈ ਸੀ ਕਿ ਬਰਾੜ ਦੀ ਗ੍ਰਿਫ਼ਤਾਰੀ ਲਈ ਕੇਂਦਰ ਸਰਕਾਰ 2 ਕਰੋੜ ਰੁਪਏ ਦਾ ਇਨਾਮ ਦਾ ਐਲਾਨ ਕਰੇ। ਇਕ ਦਿਨ ਬਾਅਦ ਹੁਣ ਗੋਲਡੀ ਬਰਾੜ ਦੇ ਹਿਰਾਸਤ ਵਿੱਚ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਬਲਕੌਰ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰ ਵੱਡੀ ਰਕਮ ਦੇਣ ਤੋਂ ਅਸਮਰੱਥ ਹੈ ਤਾਂ ਉਹ ਆਪਣੀ ਜੇਬ ਵਿੱਚੋਂ ਇਨਾਮ ਦੇਣ ਲਈ ਵੀ ਤਿਆਰ ਹਨ।