The Khalas Tv Blog Punjab ‘CM ਮਾਨ ਦੇ ਦਫ਼ਤਰ ਦੀ ਜੋ ਥੋੜ੍ਹੀ ਖ਼ੁਦਮੁਖਤਿਆਰੀ ਸੀ ਉਹ ਹੁਣ ਖ਼ਤਮ ਹੋ ਗਈ!’
Punjab

‘CM ਮਾਨ ਦੇ ਦਫ਼ਤਰ ਦੀ ਜੋ ਥੋੜ੍ਹੀ ਖ਼ੁਦਮੁਖਤਿਆਰੀ ਸੀ ਉਹ ਹੁਣ ਖ਼ਤਮ ਹੋ ਗਈ!’

ਬਿਉਰੋ ਰਿਪੋਰਟ – ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (LEADER OF OPPOSITION PARTAP SINGH BAJWA) ਨੇ ਪੰਜਾਬ ਦੇ ਪ੍ਰਸ਼ਾਸਨ ਵਿੱਚ ਦਿੱਲੀ ਦੇ ਲੋਕਾਂ ਦੇ ਵਧ ਰਹੇ ਦਬਦਬੇ ਸਖ਼ਤ ਬਿਆਨ ਜਾਰੀ ਕੀਤਾ ਹੈ। ਬਾਜਵਾ ਨੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਕਠਪੁਤਲੀ ਬਣਾਇਆ ਜਾ ਰਿਹਾ ਹੈ, ਜਿਸ ਵਿਚ ਅਰਵਿੰਦ ਕੇਜਰੀਵਾਲ (ARVIND KEJRIWAL) ਅਤੇ ਉਨ੍ਹਾਂ ਦੀ ਦਿੱਲੀ ਵਾਲੀ ਟੀਮ ਪੰਜਾਬ ਦੇ ਮੁੱਖ ਫੈਸਲਿਆਂ ਨੂੰ ਕੰਟਰੋਲ ਕਰ ਰਹੀ ਹੈ। ਬਾਜਵਾ ਨੇ ਇਸ ਦਖਲਅੰਦਾਜ਼ੀ ਨੂੰ ਪੰਜਾਬ ਦੀ ਖ਼ੁਦਮੁਖਤਿਆਰੀ ’ਤੇ ਹਮਲਾ ਅਤੇ ਸੱਚੀ ਲੀਡਰਸ਼ਿਪ ਲਈ ਲੋਕਾਂ ਦੇ ਫ਼ਤਵੇ ਨਾਲ ਧੋਖਾ ਕਰਾਰ ਦਿੱਤਾ ਹੈ।

RIT ਕਾਰਕੂਨ ਮਾਨਿਕ ਗੋਇਲ ਨੇ ਇੱਕ ਖ਼ਬਰ ਸਾਂਝੀ ਕਰਦੇ ਹੋਏ ਇਲਜ਼ਾਮ ਲਗਾਏ ਸੀ ਕਿ ਕੇਜਰੀਵਾਲ ਦੇ ਪੀਏ ਅਤੇ ਐੱਮਪੀ ਸਵਾਤੀ ਮਾਲੀਵਾਲ ’ਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਜੇਲ੍ਹ ਗਏ ਵਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਚੋਰੀ ਨਾਲ ਨਿਯੁਕਤ ਕੀਤਾ ਗਿਆ ਹੈ। ਇਸ ’ਤੇ ਹੈਰਾਨੀ ਜਤਾਉਂਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਕਈ ਕਮਰੇ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਬਿਭਵ ਕੁਮਾਰ (BIBHAV KUMAR) ਦੇ ਰਹਿਣ ਲਈ ਖਾਲੀ ਕਰ ਦਿੱਤੇ ਗਏ ਹਨ।ਆਗੂ ਵਿਰੋਧੀ ਧਿਰ ਨੇ ਕਿਹਾ ਪਿਛਲੇ ਕੁਝ ਦਿਨਾਂ ਵਿੱਚ ਮਾਨ ਦੇ ਬਹੁਤ ਸਾਰੇ ਨਜ਼ਦੀਕੀ ਸਹਿਯੋਗੀਆਂ,OSD ਅਤੇ ਸਲਾਹਕਾਰ ਨੂੰ ਕਥਿਤ ਤੌਰ ’ਤੇ ਹਟਾ ਦਿੱਤਾ ਗਿਆ ਹੈ।

ਬਾਜਵਾ ਨੇ ਤੰਜ ਕੱਸ ਦੇ ਹੋਏ ਕਿਹਾ ਇਹ ਘਟਨਾਕ੍ਰਮ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੀ ਜੋ ਵੀ ਥੋੜ੍ਹੀ ਜਿਹੀ ਖ਼ੁਦਮੁਖਤਿਆਰੀ ਸੀ ਉਹ ਹੁਣ ਖ਼ਤਮ ਹੋ ਗਈ ਹੈ। ਭਗਵੰਤ ਮਾਨ ਸੱਤਾਹੀਣ ਰਹਿ ਗਏ ਹਨ। ਜੇਕਰ ਉਹ ਸੱਚਮੁੱਚ ਪੰਜਾਬ ਦੀ ਪਰਵਾਹ ਕਰਦਾ ਹੈ, ਤਾਂ ਉਨ੍ਹਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਭਗਵੰਤ ਮਾਨ ਦੀ ਚੁੱਪੀ ਦਰਸਾਉਂਦੀ ਹੈ ਕਿ ਉਹ ਪੰਜਾਬ ਦੇ ਹਿੱਤਾਂ ਨਾਲੋਂ ਆਪਣੀ ਸਥਿਤੀ ਨੂੰ ਪਹਿਲ ਦਿੰਦਾ ਹੈ। ਇਹ ਹੇਰਾਫੇਰੀ ਦੀਆਂ ਚਾਲਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਉੱਧਰ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਵਿਭਵ ਕੁਮਾਰ ਨੂੰ ਮੁਖ ਸਲਾਹਕਾਰ ਨਿਯੁਕਤ ਕਰਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਖ਼ਬਰ ਸੱਚੀ ਹੈ ਤਾਂ ਇਸ ਦਾ ਮਤਲਬ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਕੰਟਰੋਲ ਆਪਣੇ ਹੱਥ ਵਿੱਚ ਸਿੱਧਾ ਲੈ ਲਿਆ ਹੈ। ਇਹ ਪੰਜਾਬ ਦੇ ਲਈ ਚੰਗਾ ਨਹੀਂ ਹੈ, ਮੁੱਖ ਮੰਤਰੀ ਮਾਨ ਨੂੰ ਸਰੰਡਰ ਨਹੀਂ ਕਰਨਾ ਚਾਹੀਦਾ ਹੈ। ਯਾਦ ਹੋਣਾ ਚਾਹੀਦਾ ਹੈ ਕਿ ਇਹ ਉਹ ਹੀ ਵਿਭਵ ਕੁਮਾਰ ਹੈ ਜਿਸ ਨੂੰ ਸਵਾਤੀ ਮਾਲੀਵਾਲ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਗਿਆ ਸੀ।

Exit mobile version