The Khalas Tv Blog Punjab ਬਾਜਵਾ ਦਾ CM ਮਾਨ ‘ਤੇ ਪਲਟਵਾਰ, ਮਾਨ ਸਰਕਾਰ ਨੂੰ SYL ਮਾਮਲੇ ‘ਤੇ ਸਟੈਂਡ ਸਪਸ਼ਟ ਕਰਨ ਲਈ ਕਿਹਾ…
Punjab

ਬਾਜਵਾ ਦਾ CM ਮਾਨ ‘ਤੇ ਪਲਟਵਾਰ, ਮਾਨ ਸਰਕਾਰ ਨੂੰ SYL ਮਾਮਲੇ ‘ਤੇ ਸਟੈਂਡ ਸਪਸ਼ਟ ਕਰਨ ਲਈ ਕਿਹਾ…

Bajwa hits back at CM Mann, Mann asks govt to clarify stand on SYL issue...

ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਮੁੱਦੇ ਉਤੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਤੋਂ SYL ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਦੇ ਪ੍ਰਧਾਨਾਂ ‘ਤੇ ਨਿਸ਼ਾਨਾ ਸਾਧਿਆ ਹੈ। ਮਾਨ ਨੇ ਕਿਹਾ ਕਿ ਪੰਜਾਬੇ ਦੇ ਪਾਣੀਆਂ ਦੇ ਮੁੱਦੇ ‘ਤੇ ਫਿਖ਼ਰ ਨਾ ਕਰੇ ਕਿਉਂਕਿ ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ।

ਮਾਨ ਦੇ ਇਸ ਬਿਆਨ ‘ਤੇ ਪਟਲਵਾਰ ਕਰਦਿਆਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਮਾਨ ਸਰਕਾਰ ਨੂੰ SYL ਮਾਮਲੇ ‘ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ। ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ ਮਹਾਰਾਜਾ ਸਤੋਜ ਜਦੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ SYL ਦੇ ਸਰਵੇਖਣ ਲਈ ਟੀਮ ਪੰਜਾਬ ਆਵੇਗੀ ਸਭ‌ ਤੋਂ ਪਹਿਲਾਂ ਉਸ ‘ਤੇ ਆਪਣੀ ਪਾਰਟੀ ਅਤੇ ਸਰਕਾਰ ਦਾ ਸਟੈਂਡ ਸਪੱਸ਼ਟ ਕਰੋ।

ਬਾਜਵਾ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਤੁਸੀਂ ਉਸ ਸਰਵੇਖਣ ਨੂੰ ਰੋਕਣ ਵਿੱਚ ਸਹਾਈ ਹੋਵੋਗੇ ਅਤੇ ਦੱਸੋ ਤੁਹਾਡੀ ਕਾਨੂੰਨੀ ਟੀਮ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਦੀ ਸ਼ਾਹ ਰਗ ਪਾਣੀਆਂ ‘ਤੇ ਪੰਜਾਬ ਦਾ ਪੱਖ ਕਮਜ਼ੋਰ ਕਿਉਂ ਕੀਤਾ? ਉਨ੍ਹਾਂ ਨੇ ਕਿਹਾ ਕਿ ਤੁਹਾਡੇ ਪਿੰਡ ਦੇ ਲੋਕ ਚਰਚਾ ਕਰਦੇ ਨੇ ਕਿ ਜਦੋਂ ਤੁਸੀਂ ਖਾਲ ‘ਤੇ ਡਿਊਟੀ ਕਰਦੇ ਸੀ ਤਾਂ ਅਕਸਰ ਸ਼ਾਮ ਨੂੰ ਲੋਕ ਤੂਹਾਨੂੰ ਖ਼ੇਤ ਤੋਂ ਚੁੱਕ ਕੇ ਘਰ ਛੱਡ ਕੇ ਆਉਂਦੇ ਸੀ। ਦੇਖੀਂ ਕਿਤੇ ਹੁਣ ਫਿਰ ਉਸੇ ਤਰ੍ਹਾਂ ਪੰਜਾਬ ਦਾ ਪਾਣੀ ਤੁਹਾਡੇ ਨੱਕ ਥੱਲਿਓਂ ਹਰਿਆਣਾ ਵਿੱਚ ਨਾ ਜਾ ਵੜੇ ਜਿਵੇਂ ਗੁਆਂਢੀ ਤੁਹਾਡੀ ਟੱਲੀ ਹੋਏ ਦੀ ਪਾਣੀ ਦੀ ਵਾਰੀ ਲਾ ਜਾਂਦੇ ਸੀ। “ਭਗਵੰਤ ਸ਼ਾਹ” ਜੇਕਰ ਤੁਹਾਨੂੰ ਰਤਾ ਕੁ ਵੀ ਸ਼ਰਮ ਹੁੰਦੀ ਤਾਂ ਤੁਸੀਂ ਪੰਜਾਬ ਨੂੰ ਸੁੰਨਾਂ ਛੱਡ ਕੇ ਆਪਣੇ ਆਕਾ ਦਾ ਡਰਾਈਵਰ ਬਣਕੇ ਨਿੱਤ ਨਿੱਤ ਪੰਜਾਬ ਦਾ ਜਹਾਜ਼ ਦੂਜੇ ਰਾਜਾਂ ਵਿੱਚ ਨਾ ਘੁਮਾਉਂਦੇ। ਕੀ ਇਹ ਪੰਜਾਬ ਦੇ ਖਜ਼ਾਨੇ ਦੀ ਲੁੱਟ ਨਹੀਂ? ਪੰਜਾਬ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ।

ਦੱਸ ਦਈਏ ਕਿ ਮੁੱਖ ਮੰਤਰੀ ਮਾਨ ਨੇ ਅੱਜ ਇੱਕ ਟਵੀਟ ਕਰਦਿਆਂ ਵਿਰੋਧੀ ਧਿਰਾਂ ਦੇ ਪ੍ਰਧਾਨਾਂ ਨੂੰ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ  ”ਮਾਣਯੋਗ ਸੁਨੀਲ ਜਾਖੜ ਜੀ , ਸੁਖਬੀਰ ਬਾਦਲ ਜੀ , ਬਾਜਵਾ ਜੀ ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ਵਿਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ.,ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ..

ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ..ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ ,,ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਉਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਵਿਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ਉਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ ..1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ।

Exit mobile version