The Khalas Tv Blog Punjab ਕੈਪਟਨ ਦੇ ਮੰਤਰੀ ਬਾਜਵਾ ਦੇ ਪੰਨੂ ਨਾਲ ਨੇੜਲੇ ਸਬੰਧ, ਅਕਾਲੀ ਲੀਡਰ ਨੇ ਕੈਪਟਨ ਸਰਕਾਰ ਨੂੰ ਜਾਂਚ ਲਈ ਕਿਹਾ
Punjab

ਕੈਪਟਨ ਦੇ ਮੰਤਰੀ ਬਾਜਵਾ ਦੇ ਪੰਨੂ ਨਾਲ ਨੇੜਲੇ ਸਬੰਧ, ਅਕਾਲੀ ਲੀਡਰ ਨੇ ਕੈਪਟਨ ਸਰਕਾਰ ਨੂੰ ਜਾਂਚ ਲਈ ਕਿਹਾ

Ravikaran Singh Kahlon, former President of Youth Akal Dal Majha Zone, shows photograph of Balwinder Singh Billa with prominent congress leaders during a press conference in Amritsar on Wednesday. photo vishal kumar

‘ਦ ਖ਼ਾਲਸ ਬਿਊਰੋ :- ਮਾਝਾ ਜ਼ੋਨ ਦੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਚਲਾਈ ਜਾ ਰਹੀ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਆਗੂਆਂ ਨਾਲ ਨੇੜਲੇ ਸਬੰਧ ਹੋਣ ਦੇ ਦੋਸ਼ ਲਾਊਂਦਿਆਂ ਉਚ ਪੱਧਰੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਕਾਹਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਾਂਗਰਸ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਕੋਟਲਾ ਦੇ ਬਾਜਵਾ ਨਾਲ ਡੂੰਗੇ ਸਬੰਧ ਹਨ। ਬਲਵਿੰਦਰ ਸਿੰਘ ਦੇ ਦੋ ਭਰਾ ਵਿਦੇਸ਼ ‘ਚ ਰਹਿੰਦੇ ਹਨ, ਜਿਨ੍ਹਾਂ ‘ਚੋਂ ਇੱਕ ਅਵਤਾਰ ਸਿੰਘ ਤਾਰੀ ‘ਸਿੱਖਸ ਫਾਰ ਜਸਟਿਸ’ ਜਥੇਬੰਦੀ ਦਾ ਆਗੂ ਹੈ ਤੇ ਗੁਰਪਤਵੰਤ ਸਿੰਘ ਪੰਨੂ ਦਾ ਖ਼ਾਸ ਸਾਥੀ ਹੈ। ਉਨ੍ਹਾਂ ਨੇ ਕਾਂਗਰਸੀ ਆਗੂ ਬਲਵਿੰਦਰ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਤਸਵੀਰਾਂ ਵੀ ਮੀਡੀਆ ਸਾਹਮਣੇ ਪੇਸ਼ ਕੀਤੀਆਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਤੇ ਕੈਬਨਿਟ ਮੰਤਰੀ ਨੂੰ ਅਹੁਦੇ ਤੋਂ ਫਾਰਗ ਕਰਨ ਦੀ ਮੰਗ ਕੀਤੀ ਹੈ।

Exit mobile version